ਭਗਤ ਬਿੱਲੀ
Bhagat Billi
ਕਿਸੇ ਕਮਰੇ ਦੀ ਇਕ ਨੁੱਕਰ ਵਿਚ ਬਣੀ ਖੁੱਡ ਦੇ ਸਾਹਮਣੇ ਦੋ ਚੁਹੇ ਬੈਠੇ ਸਨ। ਅਚਾਨਕ ਉਨ੍ਹਾਂ ਦੀ ਨਜ਼ਰ ਕਮਰੇ ਦੀ ਦੂਜੀ ਨੁੱਕਰ 'ਤੇ ਪਈ। ਉਥੇ ਇਕ ਬਿੱਲੀ ਅੱਖਾਂ ਬੰਦ ਕਰਕੇ ਬੈਠੀ ਸੀ। ਉਹਦੀ ਪੁਛ ਗੋਲ ਹੋ ਕੇ ਉਹਦੇ ਪੈਰਾਂ ਦੁਆਲੇ ਚਿੰਬੜੀ ਹੋਈ ਸੀ। ਉਹਦੀਆਂ ਮੁੱਛਾਂ ਵੀ ਥੱਲੇ ਲਮਕੀਆਂ ਹੋਈਆਂ ਸਨ।
ਇਕ ਚੂਹਾ ਉਹਦੀ ਬਗਲਾ ਭਗਤੀ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ।
ਇਹ ਬਿੱਲੀ ਤਾਂ ਬਹੁਤ ਸਿੱਧੀ-ਸਾਦੀ ਅਤੇ ਹਾਨੀ-ਰਹਿਤ ਲੱਗ ਰਹੀ ਹੈ । ਕਾਸ਼ , ਸਾਰੀਆਂ ਬਿੱਲੀਆਂ ਹੀ ਅਜਿਹੀਆਂ ਹੁੰਦੀਆਂ। ਮੈਂ ਤਾਂ ਉਹਦੇ ਨਾਲ ਦੋਸਤੀ ਕਰਨ ਚੱਲਿਆ ਹਾਂ।” ਇਕ ਚੂਹਾ ਬੋਲਿਆ। ਇਸ ਗੱਲ ਨੂੰ ਸੁਣ ਕੇ ਦੂਜੇ ਚੂਹੇ ਨੇ ਉਹਨੂੰ ਝਿੜਕਦਿਆਂ ਆਖਿਆ, “ਕੀ ਤੂੰ ਸੱਚਮੁੱਚ ਮੁਰਖ ਏਂ। ਤੂੰ ਸਮਝਦਾ ਕਿਉਂ ਨਹੀਂ ਕਿ ਬਿੱਲੀ ਸਾਡੀ ਪ੍ਰਕਿਰਤਕ ਦੁਸ਼ਮਣ ਹੈ । ਜੇਕਰ ਤੂੰ ਉਹਦੇ ਪੰਜਿਆਂ ’ਚ ਫਸ ਗਿਆ ਤਾਂ ਉਹਨੇ ਤੈਨੂੰ ਬਿਲਕੁਲ ਨਹੀਂ ਛੱਡਣਾ।
ਪਰ ਦੂਜੇ ਚੂਹੇ ਨੇ ਆਪਣੇ ਦੋਸਤ ਦੀ ਕੋਈ ਗੱਲ ਨਾ ਸੁਣੀ ਅਤੇ ਬਿੱਲੀ ਨਾਲ ਦੋਸਤੀ ਕਰਨ ਉਹਦੇ ਕੋਲ ਪਹੁੰਚ ਗਿਆ| ਅਜੇ ਉਹ ਚੁਹਾ “ਹੈਲੋ ਕਹਿਣ ਹੀ ਵਾਲਾ ਸੀ ਬਿੱਲੀ ਨੇ ਝਪੱਟਾ ਮਾਰ ਕੇ ਉਹਨੂੰ ਮਾਰ ਦਿੱਤਾ ਅਤੇ ਖਾ ਗਈ।
ਸਿੱਟਾ : ਚਲਾਕ ਲੋਕ ਭੋਲੀ-ਭਾਲੀ ਸ਼ਕਲ ਬਣਾ ਕੇ ਹੀ ਦੂਜਿਆਂ ਨੂੰ ਠੱਗਦੇ ਹਨ।
0 Comments