Punjabi Moral Story on "Bansuri Wala", "ਬੰਸਰੀਵਾਲਾ" for Kids and Students for Class 5, 6, 7, 8, 9, 10 in Punjabi Language.

ਬੰਸਰੀਵਾਲਾ 
Bansuri Wala



ਇਕ ਪਿੰਡ ਵਿਚ ਚੂਹਿਆਂ ਦਾ ਆਤੰਕ ਛਾਇਆ ਹੋਇਆ ਸੀ। ਉਸ ਪਿੰਡ ਵਿਚ ਹਜ਼ਾਰਾਂ ਚੁਹੇ ਸਨ। ਉਨ੍ਹਾਂ ਦੀ ਗਿਣਤੀ ਏਨੀ ਜ਼ਿਆਦਾ ਸੀ ਕਿ ਆਸ-ਪਾਸ ਦੇ ਪਿੰਡ ਵਾਲੇ ਉਸ ਪਿੰਡ ਨੂੰ ਚੂਹਿਆਂ ਵਾਲਾ ਪਿੰਡ ਕਹਿ ਕੇ ਬੁਲਾਉਂਦੇ ਸਨ।

ਉਸ ਪਿੰਡ ਵਿਚ ਅਜਿਹੀ ਕੋਈ ਥਾਂ ਨਹੀਂ ਸੀ, ਜਿਥੇ ਚੁਹੇ ਨਾ ਹੋਣ। ਘਰ ਵਿਚ, ਦੁਕਾਨ ਵਿਚ, ਗੋਦਾਮ ਵਿਚ, ਖੇਤਾਂ ਵਿਚ...ਹਰ ਜਗਾ ਚੁਹੇ ਹੀ ਚੂਹੇ ਭਰੇ ਪਏ ਸਨ।

ਇਹ ਚੁਹੇ ਅਨਾਜ ਖਾ ਜਾਂਦੇ ਸਨ। ਘਰ ਦਾ ਸਮਾਨ, ਕੱਪੜੇ, ਕਾਗਜ਼ਪੱਤਰ ਸਾਰਾ ਕੁਝ ਕੁਤਰ ਸੁੱਟਦੇ ਸਨ।

ਸਾਰੇ ਪਿੰਡ ਵਿਚ ਚੂਹਿਆਂ ਦਾ ਆਤੰਕ ਮੱਚਿਆ ਹੋਇਆ ਸੀ। ਏਥੇ ਤਕ ਕਿ ਮਾਸੂਮ ਬੱਚਿਆਂ ਦਾ ਕੂਲਾ ਸਰੀਰ ਵੀ ਉਹ ਕੁਤਰ ਸੁੱਟਦੇ ਸਨ। ਚੂਹਿਆਂ ਕਾਰਨ ਪਿੰਡ ਦੇ ਲੋਕਾਂ ਨੂੰ ਕਾਫ਼ੀ ਨੁਕਸਾਨ ਸਹਿਣਾ ਪੈਂਦਾ ਸੀ। ਪਿੰਡ ਵਾਲੇ ਕਿਸੇ ਵੀ ਕੀਮਤ 'ਤੇ ਇਨਾਂ ਚੂਹਿਆਂ ਕੋਲੋਂ ਛੁਟਕਾਰਾ ਪਾਉਣ ਚਾਹੁੰਦੇ ਸਨ। ਇਸ ਲਈ ਉਹ ਕਈ ਵਾਰ ਮੀਟਿੰਗ ਵੀ ਕਰ ਚੁੱਕੇ ਸਨ ਅਤੇ ਕਈ ਵਾਰ ਬਾਹਰੋਂ ਸ਼ਿਕਾਰੀਆਂ ਨੂੰ ਵੀ ਬੁਲਾ ਚੁੱਕੇ ਸਨ। ਪਰ ਸ਼ਿਕਾਰੀ ਭਲਾ ਚੂਹਿਆਂ ਨੂੰ ਕਿਵੇਂ ਫੜਦੇ। ਚੂਹੇ ਖ਼ਤਰਾ ਭਾਂਪਦਿਆਂ ਹੀ ਖੁੱਡਾਂ ਵਿਚ ਵੜ ਜਾਂਦੇ ਸਨ।

ਕਈ ਵਾਰ ਪਿੰਡ ਵਿਚ ਬਿੱਲੀਆਂ ਵੀ ਲਿਆਂਦੀਆਂ ਗਈਆਂ ਅਤੇ ਪਿੰਡ ਵਿਚ ਮੌਜੂਦ ਕੁੱਤਿਆਂ ਦੇ ਡਰ ਤੋਂ ਉਹ ਭੱਜ ਗਈਆਂ। ਵਿਚਾਰੇ ਪਿੰਡ ਵਾਲੇ ਥੱਕ-ਹਾਰ ਕੇ ਬਹਿ ਗਏ ਅਤੇ ਉਨ੍ਹਾਂ ਨੇ ਸਭ ਕੁਝ ਰੱਬ ’ਤੇ ਛੱਡ ਦਿੱਤਾ।

ਇਕ ਦਿਨ ਜਿਵੇਂ ਰੱਬ ਨੇ ਉਨ੍ਹਾਂ ਦੀ ਸੁਣ ਲਈ। ਉਸ ਦਿਨ ਇਕ ਬੰਸਰੀ ਵਾਲਾ ਉਸ ਪਿੰਡ ਵਿਚ ਆਇਆ। ਬੰਸਰੀ ਵਾਲੇ ਨੇ ਵੇਖਿਆ ਕਿ ਪਿੰਡ ਵਾਲੇ ਚੂਹਿਆਂ ਤੋਂ ਬਹੁਤ ਤੰਗ ਹਨ। ਉਹਨੇ ਪਿੰਡ ਵਾਲਿਆਂ ਨੂੰ ਆਖਿਆ-“ਮੈਂ ਪਿੰਡ ਵਿਚਲੇ ਸਾਰੇ ਚੂਹਿਆਂ ਨੂੰ ਖ਼ਤਮ ਕਰ ਦਿਆਂਗਾ। ਪਰ ਇਸਦੇ ਬਦਲੇ ਤੁਸੀਂ ਮੈਨੂੰ ਦਸ ਹਜ਼ਾਰ ਸੋਨੇ ਦੀਆਂ ਮੋਹਰਾਂ ਦਿਉਗੇ।’’

ਪਿੰਡ ਵਾਲਿਆਂ ਨੇ ਬੰਸਰੀ ਵਾਲੇ ਨੂੰ ਦਸ ਹਜ਼ਾਰ ਸੋਨੇ ਦੀਆਂ ਮੋਹਰਾਂ ਦੇਣੀਆਂ ਮੰਨ ਲਈਆਂ। ਗੱਲ ਪੱਕੀ ਹੋਣ ’ਤੇ ਬੰਸਰੀ ਵਾਲਾ ਬੰਸਰੀ ਵਜਾਉਣ ਲੱਗ ਪਿਆ। ਬੰਸਰੀ ਦੀ ਆਵਾਜ਼ ਸੁਣ ਕੇ ਸਾਰੇ ਚੂਹੇ ਘਰਾਂ, ਦੁਕਾਨਾਂ, ਗੋਦਾਮਾਂ ਅਤੇ ਖੇਤਾਂ ਵਿਚੋਂ ਦੌੜ-ਦੌੜ ਕੇ ਬਾਹਰ ਆਉਣ ਲੱਗੇ ਅਤੇ ਬੰਸਰੀ ਦੀ ਆਵਾਜ਼ ਸੁਣ ਕੇ ਨੱਚਣ ਲੱਗੇ।

ਬੰਸਰੀਵਾਲਾ ਬੰਸਰੀ ਵਜਾਉਂਦਾ-ਵਜਾਉਂਦਾ ਨਦੀ ਵੱਲ ਤੁਰ ਪਿਆ। ਚੁਹੇ ਵੀ ਨੱਚਦੇ-ਨੱਚਦੇ ਉਹਦੇ ਪਿੱਛੇ ਤੁਰ ਪਏ। ਉਹ ਨਦੀ ਦੇ ਪਾਣੀ ਵਿਚ ਚਲਾ ਗਿਆ। ਉਹਦੇ ਪਿੱਛੇ-ਪਿੱਛੇ ਚੂਹੇ ਵੀ ਪਾਣੀ ਵਿਚ ਚਲੇ ਗਏ ।

ਇਸ ਤਰ੍ਹਾਂ ਸਾਰੇ ਚੂਹੇ ਪਾਣੀ ਵਿਚ ਡੁੱਬ ਕੇ ਮਰ ਗਏ। ਇਸ ਤੋਂ ਬਾਅਦ ਬੰਸਰੀਵਾਲਾ ਪਿੰਡ ਵਿਚ ਵਾਪਸ ਆਇਆ। ਉਹਨੇ ਪਿੰਡ ਵਾਲਿਆਂ ਕੋਲੋਂ ਆਪਣਾ ਮਿਹਨਤਾਨਾ ਮੰਗਿਆ। ਪਰ ਪਿੰਡ ਵਾਲਿਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸੋਚਿਆ ਕਿ ਚੂਹਿਆਂ ਕੋਲੋਂ ਮੁਕਤੀ ਮਿਲ ਹੀ ਗਈ ਹੈ, ਹੁਣ ਕਾਹਦੇ ਲਈ ਮੋਹਰਾਂ ਦਿੱਤੀਆਂ ਜਾਣ।

ਪਿੰਡ ਵਾਲਿਆਂ ਦੇ ਇਨਕਾਰ ਕਰਨ ਤੇ ਬੰਸਰੀ ਵਾਲੇ ਨੂੰ ਬਹੁਤ ਗੁੱਸਾ ਆਇਆ। ਉਹਨੇ ਤੁਰੰਤ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ। ਉਹਨੇ ਬਿਨਾਂ ਕੋਈ ਦੇਰ ਕੀਤਿਆਂ ਸੁਰੀਲੀ ਆਵਾਜ਼ ਵਿਚ ਬੰਸਰੀ ਵਜਾ ਸ਼ੁਰੂ ਕਰ ਦਿੱਤੀ। ਇਸ ਵਾਰ ਬੰਸਰੀ ਦੀ ਆਵਾਜ਼ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਸੀ, ਜਿਹੜੀ ਉਹਨੇ ਚੂਹੇ ਭਜਾਉਣ ਲਈ ਵਜਾਈ ਸੀ।

ਬੰਸਰੀ ਦੀ ਆਵਾਜ਼ ਸੁਣ ਕੇ ਪਿੰਡ ਦੇ ਸਾਰੇ ਬੱਚੇ ਉਹਦੇ ਨੇੜੇ ਆ ਗਏ। ਅਤੇ ਮਸਤ ਹੋ ਕੇ ਨੱਚਣ ਲੱਗ ਪਏ।

ਬੰਸਰੀਵਾਲਾ ਬੰਸਰੀ ਵਜਾਉਂਦਾ ਰਿਹਾ ਅਤੇ ਬੱਚੇ ਮਸਤੀ ਵਿਚ ਨੱਚਦੇ ਰਹੇ। ਬਹੁਤ ਦੇਰ ਤਕ ਇਹ ਤਮਾਸ਼ਾ ਚੱਲਦਾ ਰਿਹਾ। ਪਿੰਡ ਦੇ ਲੋਕ ਉਤਸੁਕਤਾ ਨਾਲ ਇਹ ਤਮਾਸ਼ਾ ਵੇਖਦੇ ਰਹੇ। ਫਿਰ ਅਚਾਨਕ ਹੀ ਬੰਸਰੀ ਵਾਲਾ ਪਿੰਡ ਤੋਂ ਬਾਹਰ ਵੱਲ ਤੁਰ ਪਿਆ। ਬੱਚੇ ਵੀ ਉਹਦੇ ਮਗਰ-ਮਗਰ ਤੁਰ ਪਏ।

ਹੁਣ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ। ਉਨ੍ਹਾਂ ਦੀ ਸਮਝ ਵਿਚ ਆ ਗਿਆ ਕਿ ਕੀ ਹੋਣ ਵਾਲਾ ਹੈ। ਇਹ ਬੰਸਰੀ ਵਾਲਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਨਦੀ ਵਿਚ ਡਬੋ ਦੇਵੇਗਾ।

ਇਹ ਵਿਚਾਰ ਮਨ ਵਿਚ ਆਉਂਦਿਆਂ ਹੀ ਉਹ ਦੌੜ ਗਏ ਅਤੇ ਬੰਸਰੀ ਵਾਲੇ ਦੇ ਪੈਰਾਂ 'ਤੇ ਡਿੱਗ ਪਏ ਅਤੇ ਕਹਿਣ ਲੱਗੇ-“ਸਾਨੂੰ ਮਾਫ਼ ਕਰ ਦਿਉ ਅਤੇ ਸਾਡੇ ਬੱਚਿਆਂ ਨੂੰ ਛੱਡ ਦਿਉ । ਅਸੀਂ ਤੁਹਾਨੂੰ ਦੋ ਹਜ਼ਾਰ ਸੋਨੇ ਦੀਆਂ ਮੋਹਰਾਂ ਦੇਣ ਨੂੰ ਤਿਆਰ ਹਾਂ।

“ਨਹੀਂ। ਹੁਣ ਮੈਂ ਦਸ ਹਜ਼ਾਰ ਸੋਨੇ ਦੀਆਂ ਮੋਹਰਾਂ ਲਵਾਂਗਾ। ਤੁਹਾਡੇ ਵਰਗੇ ਬੇਈਮਾਨਾਂ ਲਈ ਇਹੋ ਸਜ਼ਾ ਠੀਕ ਹੈ।

ਇਸ ਵਾਰ ਪਿੰਡ ਵਾਲਿਆਂ ਨੇ ਚੁੱਪਚਾਪ ਦਸ ਹਜਾਰ ਸੋਨੇ ਦੀਆਂ ਮੋਹਰਾ ਦੇ ਕੇ ਆਪਣੇ ਬੱਚਿਆਂ ਨੂੰ ਬਚਾਇਆ।


Post a Comment

0 Comments