ਬਚਾਉਣ ਵਾਲੇ ਨੂੰ ਕਦੀ ਵੀ ਨੁਕਸਾਨ ਨਾ ਪਹੁੰਚਾਓ
Bachaun wale nu kadi vi nuksan na pahuchao
ਇਕ ਵਾਰ ਕੁਝ ਸ਼ਿਕਾਰੀਆਂ ਨੇ ਜਦੋਂ ਇਕ ਬਕਰੇ ਦਾ ਪਿੱਛਾ ਕੀਤਾ ਤਾਂ ਉਹ ਦੌੜ ਕੇ ਅੰਗੂਰਾਂ ਦੇ ਬਾਗ ਵਿਚ ਵੜ ਗਿਆ ਅਤੇ ਉਥੇ ਇਕ ਸੰਘਣੀ ਵੇਲ ਦੇ ਮਗਰ ਲੁਕ ਗਿਆ। ਕਿਉਂਕਿ ਸ਼ਿਕਾਰੀ ਉਹਨੂੰ ਲੱਭ ਨਾ ਸਕੇ , ਇਸ ਲਈ ਉਹ ਵਾਪਸ ਆ ਗਏ । ਬੱਕਰੇ ਨੇ ਜਦੋਂ ਤੱਕਿਆ ਕਿ ਸ਼ਿਕਾਰੀ ਵਾਪਸ ਚਲੇ ਗਏ ਹਨ ਤਾਂ ਉਹ ਵੇਲ ਦੇ ਮਗਰੋਂ ਬਾਹਰ ਨਿਕਲ ਆਇਆ ਅਤੇ ਅੰਗੂਰਾਂ ਦੀ ਵੇਲ ਦੇ ਪੱਤੇ ਖਾਣ ਲੱਗ ਪਿਆ। ਕੁਝ ਦੇਰ ਵਿਚ ਹਰਿਆ-ਭਰਿਆ ਬਾਗ ਉੱਜੜ ਗਿਆ।
ਸ਼ਿਕਾਰੀ ਜ਼ਿਆਦਾ ਦੂਰ ਨਹੀਂ ਸਨ ਗਏ। ਉਨ੍ਹਾਂ ਨੇ ਪੱਤਿਆਂ ਦੀ ਆਵਾਜ਼ ਸੁਣ ਲਈ। ਉਨ੍ਹਾਂ ਨੇ ਮੁੜ ਕੇ ਵੇਖਿਆ ਕਿ ਹਲਚਲ ਹੋ ਰਹੀ ਹੈ। ਉਹ ਦੁਬਾਰਾ ਬੱਕਰੇ ਨੂੰ ਲੱਭਣ ਲਈ ਵਾਪਸ ਆ ਗਏ। ਉਨ੍ਹਾਂ ਨੇ ਛੇਤੀ ਹੀ ਬੱਕਰੇ ਨੂੰ ਲੱਭ ਲਿਆ ਅਤੇ ਉਹਨੂੰ ਫੜ ਕੇ ਲੈ ਗਏ।
ਬਕਰੇ ਲਈ ਏਨੀ ਸਜ਼ਾ ਬਹੁਤ ਸੀ। ਬਕਰੇ ਨੇ ਖ਼ੁਦ ਉਸੇ ਦਰਖ਼ਤ ਨੂੰ ਉਜਾੜ ਦਿੱਤਾ ਸੀ, ਜੀਹਨੇ ਉਹਨੂੰ ਬਚਾਇਆ ਸੀ।
ਸਿੱਟਾ : ਬਚਾਉਣ ਵਾਲੇ ਨੂੰ ਕਦੀ ਵੀ ਨੁਕਸਾਨ ਨਾ ਪਹੁੰਚਾਓ।
0 Comments