ਬਾਜ਼ ਅਤੇ ਤੀਰ
Baaz ate Teer
ਇਕ ਵਾਰ ਇਕ ਬਾਜ਼ ਕਿਸੇ ਜੰਗਲ ਵੱਲ ਉੱਡਦਾ ਹੋਇਆ ਆਇਆ। ਉਹਦੇ ਪੰਜਿਆਂ ਵਿਚ ਕਾਲਾ ਸੱਪ ਫਸਿਆ ਹੋਇਆ ਸੀ। ਬਾਜ਼ ਇਕ ਵੱਡੀ ਚੱਟਾਨ ਦੇ ਉੱਪਰ ਆਪਣੇ ਖੰਭ ਫੜਫੜਾ ਕੇ ਉੱਡਣ ਲੱਗਾ। ਕੁਝ ਦੇਰ ਬਾਅਦ ਉਹ ਉਸੇ ਚੱਟਾਨ ’ਤੇ ਬਹਿ ਗਿਆ ਤਾਂ ਕਿ ਉਹ ਸੱਪ ਨੂੰ ਇਕਾਂਤ ਵਿਚ ਨਿਸ਼ਚਿੰਤ ਹੋ ਕੇ ਖਾ ਸਕੇ। ਏਨੇ ਚਿਰ ਨੂੰ ਕਿਸੇ ਪਾਸਿਓਂ ਇਕ ਤੀਰ ਉੱਡਦਾ ਹੋਇਆ ਆਇਆ ਤੇ ਉਹਦੇ ਸਰੀਰ ਵਿਚ ਵੜ ਗਿਆ। ਬਾਜ਼ ਦਰਦ ਨਾਲ ਤੜਫਦਾ ਹੋਇਆ ਚੱਟਾਨ ਤੋਂ ਥੱਲੇ ਡਿੱਗ ਪਿਆ। ਸੱਪ ਉਹਦੇ ਚੰਗੁਲ ਵਿਚੋਂ ਛੁੱਟ ਕੇ ਦੂਰ ਜਾ ਕੇ ਡਿੱਗ ਪਿਆ।
ਬਾਜ਼ ਪਿੱਠ ਭਾਰ ਡਿੱਗਾ ਹੋਇਆ ਆਖ਼ਰੀ ਸਾਹ ਗਿਣ ਰਿਹਾ ਸੀ। ਉਹਨੇ ਆਪਣੇ ਸਰੀਰ 'ਚ ਖੁਭੇ ਹੋਏ ਤੀਰ ਨੂੰ ਵੇਖ ਕੇ ਸੋਚਿਆ-ਕਿੰਨੇ ਦੁੱਖ ਦੀ ਗੱਲ ਹੈ ਕਿ ਮੈਂ ਇਸ ਸੱਪ ਕੋਲੋਂ ਵੀ ਬਚਿਆ ਰਿਹਾ। ਜੇਕਰ ਇਹ ਚਾਹੁੰਦਾ ਤਾਂ ਮੈਨੂੰ ਡੰਗ ਮਾਰ ਸਕਦਾ ਸੀ। ਪਰ ਇਹ ਤੀਰ , ਜੀਹਦੇ ਕਾਰਨ ਮੈਂ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ ਗਿਣ ਰਿਹਾ ਹਾਂ, ਉਸ ਵਿਚ ਲੱਗੇ ਹੋਏ ਖੰਭ ਤਾਂ ਮੇਰੇ ਹੀ ਖੰਭਾਂ ਨਾਲ ਬਣਾਏ ਗਏ ਹਨ। ਅਜਿਹਾ ਸੋਚਦਿਆਂ-ਸੋਚਦਿਆਂ ਬਾਜ਼ ਮਰ ਗਿਆ ।
ਸਿੱਟਾ : ਆਪਣੀ ਹੀ ਬਣਾਈ ਕਿਸੇ ਚੀਜ਼ ਨਾਲ ਆਪਣੀ ਹੀ ਹੋ ਰਹੀ ਬਰਬਾਦੀ ਵੇਖ ਕੇ ਬਹੁਤ ਦੁੱਖ ਹੁੰਦਾ ਹੈ।
0 Comments