ਬੁੱਧੀਮਾਨ ਤਿੱਤਰ
Budhiman Tittar
ਇਕ ਬੁੱਧੀਮਾਨ ਤਿੱਤਰ ਪੰਛੀ ਦਾ ਪਰਿਵਾਰ ਪੱਕੀ ਹੋਈ ਫ਼ਸਲ ਦੇ ਖੇਤਾਂ ਵਿਚ ਰਹਿੰਦਾ ਸੀ। ਉਨ੍ਹਾਂ ਦਾ ਪਿੰਜਰਾ ਬਹੁਤ ਹੀ ਆਰਾਮਦਾਇਕ ਸੀ। ਪਰਿਵਾਰ ਦੇ ਸਾਰੇ ਮੈਂਬਰਾਂ ਵਿਚਕਾਰ ਬਹੁਤ ਪ੍ਰੇਮ-ਪਿਆਰ ਸੀ।
ਇਕ ਦਿਨ ਸਵੇਰੇ ਭੋਜਨ ਦੀ ਤਲਾਸ਼ ਵਿਚ ਜਾਣ ਤੋਂ ਪਹਿਲਾਂ ਮਾਂ ਨੇ ਆਪਣੇ ਬੱਚਿਆਂ ਨੂੰ ਆਖਿਆ-“ਵੇਖੋ ਬੱਚਿਓ ! ਛੇਤੀ ਹੀ ਕਿਸਾਨ ਆਪਣੀ ਫ਼ਸਲ ਕੱਟਣ ਆ ਜਾਵੇਗਾ। ਅਜਿਹੀ ਸਥਿਤੀ ’ਚ ਵਿਚ ਸਾਨੂੰ ਆਪਣਾ ਨਵਾਂ ਘਰ ਲੱਭਣਾ ਪਵੇਗਾ। ਤੁਸੀਂ ਸਿਰਫ਼ ਆਪਣੀਆਂ ਅੱਖਾਂ ਤੇ ਕੰਨ ਖੁੱਲ੍ਹੇ ਰੱਖਣਾ ਅਤੇ ਸ਼ਾਮ ਨੂੰ ਜਦੋਂ ਮੈਂ ਵਾਪਸ ਆਵਾਂ ਤਾਂ ਮੈਨੂੰ ਦੱਸ ਦਿਉ ਕਿ ਤੁਸਾਂ ਕੀ ਤੱਕਿਆ ਅਤੇ ਕੀ ਸੁਣਿਆ ਹੈ ? ਸ਼ਾਮ ਨੂੰ ਜਦੋਂ ਤਿੱਤਰ ਮਾਂ ਆਪਣੇ ਘਰ ਵਾਪਸ ਆਈ ਤਾਂ ਉਹਨੇ ਆਪਣੇ ਪਰਿਵਾਰ ਨੂੰ ਬਹੁਤ ਪ੍ਰੇਸ਼ਾਨੀ ਵਿਚ ਵੇਖਿਆ। ਉਹਦੇ ਬੱਚੇ ਆਖਣ ਲੱਗੇ-'ਸਾਨੂੰ ਛੇਤੀ ਹੀ ਇਹ ਜਗ੍ਹਾ ਛੱਡ ਦੇਣੀ ਚਾਹੀਦਾ ਹੈ। ਕਿਸਾਨ ਆਪਣੇ ਪੁੱਤਰਾਂ ਨਾਲ ਆਪਣੇ ਖੇਤਾਂ ਦੀ ਜਾਂਚ ਕਰਨ ਆਇਆ ਸੀ। ਉਹ ਆਪਣੇ ਪੁੱਤਰਾਂ ਨੂੰ ਆਖ ਰਿਹਾ ਸੀ ਕਿ ਫ਼ਸਲ ਤਿਆਰ ਹੋ ਚੁੱਕੀ ਹੈ । ਸਾਨੂੰ ਕੱਲ ਹੀ ਆਪਣੇ ਗੁਆਂਢੀਆਂ ਨੂੰ ਸੱਦ ਕੇ ਫ਼ਸਲ ਕੱਟ ਲੈਣੀ ਚਾਹੀਦੀ ਹੈ ।”
ਮਾਂ ਨੇ ਆਪਣੇ ਬੱਚਿਆਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਫਿਰ ਕਹਿਣ ਲੱਗੀ ਅਜੇ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ । ਕੱਲ ਵੀ ਤੁਸੀਂ ਚੇਤੰਨ ਰਹਿਓ। ਕਿਸਾਨ ਜੋ ਕੁਝ ਕਰੇ ਜਾਂ ਆਖੇ , ਉਹ ਸ਼ਾਮ ਨੂੰ ਮੈਨੂੰ ਦੱਸ ਦਿਉ। ਅਗਲੇ ਦਿਨ ਸ਼ਾਮ ਨੂੰ ਜਦੋਂ ਮਾਂ ਵਾਪਸ ਆਈ ਤਾਂ ਉਹਨੇ ਤੱਕਿਆ ਕਿ ਬੱਚੇ ਬਹੁਤ ਡਰੇ ਹੋਏ ਹਨ। ਮਾਂ ਨੂੰ ਵੇਖਦਿਆਂ ਹੀ ਉਹ ਕਹਿਣ ਲੱਗ ਪਏ “ਕਿਸਾਨ ਅੱਜ ਫਿਰ ਆਇਆ ਸੀ। ਉਹ ਕਹਿ ਰਿਹਾ ਸੀ-ਇਹ ਫ਼ਸਲ ਛੇਤੀ ਹੀ ਕੱਟ ਦੇਣੀ ਚਾਹੀਦੀ ਹੈ। ਜੇਕਰ ਸਾਡੇ ਗੁਆਂਢੀ ਸਾਡੀ ਸਹਾਇਤਾ ਨਹੀਂ ਕਰਦੇ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਲਵਾਂਗੇ। ਜਾਓ, ਆਪਣੇ ਚਾਚੇ ਅਤੇ ਚਚੇਰੇ ਭਰਾਵਾਂ ਨੂੰ ਆਖੋ ਕਿ ਕੱਲ੍ਹ ਆਕੇ ਫ਼ਸਲ ਕੱਟਣ ਵਿਚ ਸਾਡੀ ਮਦਦ ਕਰਨ।
ਮਾਂ ਨੇ ਹੱਸ ਕੇ ਆਖਿਆ- “ਬੱਚਿਓ ! ਚਿੰਤਾ ਨਾ ਕਰੋ। ਕਿਸਾਨ ਦੇ ਰਿਸ਼ਤੇਦਾਰਾਂ ਨੇ ਅਜੇ ਆਪਣੀ ਫ਼ਸਲ ਕੱਟਣੀ ਹੈ। ਉਹ ਕਿੱਦਾਂ ਆ ਸਕਦੇ ਹਨ।
ਅਗਲੇ ਦਿਨ ਮਾਂ ਬਾਹਰ ਚਲੀ ਗਈ। ਜਦੋਂ ਉਹ ਸ਼ਾਮ ਨੂੰ ਪਰਤੀ ਤਾਂ ਬੱਚਿਆਂ ਨੇ ਉਹਨੂੰ ਵੇਖਦੇ ਹੀ ਚੀਕਣਾ ਸ਼ੁਰੂ ਕਰ ਦਿੱਤਾ-“ਮਾਂ! ਉਹ, ਕਿਸਾਨ ਅੱਜ ਕਹਿ ਰਿਹਾ ਸੀ ਕਿ ਜੇਕਰ ਉਹਦੇ ਰਿਸ਼ਤੇਦਾਰ ਅਤੇ ਗੁਆਂਢੀ ਫ਼ਸਲ ਕੱਟਣ ਵਿਚ ਸਾਡੀ ਮਦਦ ਨਹੀਂ ਕਰ ਸਕਦੇ ਤਾਂ ਉਹ ਆਪਣੀ ਫ਼ਸਲ ਖ਼ੁਦ ਕੱਟ ਲਵੇਗਾ। ਹੁਣ ਤਾਂ ਏਥੇ ਰਹਿਣ ਦਾ ਕੋਈ ਫ਼ਾਇਦਾ ਨਹੀਂ ਹੈ ।
ਹੁਣ ਤਾਂ ਛੇਤੀ ਹੀ ਸਾਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ। ਤਿੱਤਰ ਬੋਲੀ-“ਇਹ ਮੈਂ ਇਸ ਲਈ ਆਖ ਰਹੀ ਹਾਂ ਕਿ ਜਦੋਂ ਕੋਈ ਵਿਅਕਤੀ ਆਪਣੇ ਕੰਮ ਵਾਸਤੇ ਕਿਸੇ ਹੋਰ ’ਤੇ ਨਿਰਭਰ ਕਰਦਾ ਹੈ ਤਾਂ ਉਹ ਕੰਮ ਪੂਰਾ ਨਹੀਂ ਹੁੰਦਾ। ਪਰ ਜਦੋਂ ਉਹੀ ਵਿਅਕਤੀ ਉਸ ਕੰਮ ਨੂੰ ਖੁਦ ਕਰਨ ਬਾਰੇ ਸੋਚ ਲਵੇ ਤਾਂ ਸੰਸਾਰ ਦੀ ਕੋਈ ਵੀ ਤਾਕਤ ਉਹਨੂੰ ਉਹ ਕੰਮ ਕਰਨ ਤੋਂ ਰੋਕ ਨਹੀਂ ਸਕਦੀ। ਇਹੋ ਠੀਕ ਵਕਤ ਹੈ ਕਿ ਸਾਨੂੰ ਆਪਣਾ ਘਰ ਕਿਸੇ ਹੋਰ ਥਾਂ ਬਣਾ ਲੈਣਾ ਚਾਹੀਦਾ ਹੈ।
ਸਿੱਟਾ : ਆਤਮ-ਨਿਰਭਰਤਾ ਹੀ ਸਭ ਤੋਂ ਵਧੀਆ ਗੁਣ ਹੈ।
0 Comments