ਆਪਣੀ ਯੋਗਤਾ ਪਹਿਚਾਣੋ
Apni Yogyata Pahichano
ਇਕ ਵਾਰ ਇਕ ਵਿਸ਼ਾਲ ਦਰਖ਼ਤ 'ਤੇ ਹਜ਼ਾਰਾਂ ਪੰਛੀ ਮੀਟਿੰਗ ਕਰਨ ਲਈ ਇਕੱਠੇ ਹੋਏ। ਵਿਸ਼ਾ ਸੀ-ਪੰਛੀਆਂ ਦੀ ਰਾਣੀ ਕੌਣ ਹੌਵੇ ??
ਰਾਣੀ ਬਣਨ ਵਾਸਤੇ ਕਈ ਸ਼ਰਤਾਂ ਸਨ। ਜਿਵੇਂ-ਸਾਡੀ ਰਾਣੀ ਸ਼ਕਤੀਸ਼ਾਲੀ ਅਤੇ ਚੁਸਤ ਹੋਵੇ।
ਉਹਦੀ ਨਜ਼ਰ ਤੇਜ਼ ਹੋਵੇ ਅਤੇ ਉਹਦੇ ਵਿਚ ਸਾਰੇ ਪੰਛੀਆਂ ਨੂੰ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਤੋਂ ਬਚਾਉਣ ਦੀ ਵੀ ਯੋਗਤਾ ਹੋਣੀ ਚਾਹੀਦੀ ਹੈ। ਇਹ ਸ਼ਰਤਾਂ ਸਾਰੇ ਪੰਛੀਆਂ ਲਈ ਵੀ ਜ਼ਰੂਰੀ ਸਨ।
ਅਖ਼ੀਰ ਵਿਚ, ਇਕ ਇੱਲ ਨੂੰ ਪੰਛੀਆਂ ਦੀ ਰਾਣੀ ਚੁਣ ਲਿਆ ਗਿਆ। ਇੱਲ ਦੀ ਇੱਛਾ ਸੀ ਕਿ ਉਹਦੀ ਪਰਜਾ ਦੇ ਵੱਧ ਤੋਂ ਵੱਧ ਸੋਹਣੇ ਪੰਛੀ ਉਹਦੇ ਚਾਰੇ ਪਾਸੇ ਇਕੱਠੇ ਹੋਣ ਤਾਂ ਕਿ ਉਹ ਉਨ੍ਹਾਂ ਨੂੰ ਆਪਣੇ ਦਰਬਾਰ ਵਿਚ ਉੱਚੀਆਂ ਪਦਵੀਆਂ ਦੇ ਸਕੇ। ਇਸ ਲਈ ਇੱਲ ਨੇ ਸਾਰੇ ਪੰਛੀਆਂ ਨੂੰ ਆਪਣੇ-ਆਪਣੇ ਬੱਚੇ ਪੇਸ਼ ਕਰਨ ਦੀ ਆਗਿਆ ਕੀਤੀ ਤਾਂ ਕਿ ਉਹ ਉਨਾਂ ਵਿਚੋਂ ਆਪਣੀ ਪਸੰਦ ਦੇ ਬੱਚਿਆਂ ਨੂੰ ਚੁਣ ਸਕੇ ।
ਹਰ ਪੰਛੀ ਆਪਣੇ ਬੱਚੇ ਲੈ ਕੇ ਆਪਣੀ ਰਾਣੀ ਦੀ ਸੇਵਾ ਵਿਚ ਹਾਜ਼ਰ ਹੋਇਆ। ਸਾਰੇ ਆਪਣੇ-ਆਪਣੇ ਬੱਚਿਆਂ ਦੀ ਤਰੀਫ਼ ਕਰ ਰਹੇ ਸਨ ਅਤੇ ਖ਼ੁਦ ਨੂੰ ਸ਼ਾਹੀ ਪਰਿਵਾਰ ਵਿਚੋਂ ਦੱਸ ਰਹੇ ਸਨ।
ਜਦੋਂ ਸਾਰੇ ਪੰਛੀ ਆਪਣੀ-ਆਪਣੀ ਔਲਾਦ ਅਤੇ ਆਪਣੀ ਤਰੀਫ਼ ਕਰ ਚੁੱਕੇ ਸਨ ਤਾਂ ਵਾਰੀ ਆਈ ਉੱਲੂ ਦੀ।
ਮਾਦਾ ਉੱਲੂ ਆਪਣੀ ਗੋਲ-ਗੋਲ ਅੱਖਾਂ ਨਚਾਉਂਦੀ ਹੋਈ ਆਪਣੀ ਮਹਾਰਾਣੀ ਸਾਹਮਣੇ ਪੇਸ਼ ਹੋਈ ਅਤੇ ਚਹਿਕ ਕੇ ਬੋਲੀ-“ਮਹਾਰਾਣੀ, ਜੇਕਰ ਸੋਹਣੇ ਚਿਹਰੇ , ਆਕਸ਼ਕ ਸਰੀਰ, ਸੋਹਣੀ ਅਤੇ ਖਿੱਚ ਭਰਪੂਰ ਆਵਾਜ਼ ਦੀ ਤਲਾਸ਼ ਹੈ ਤਾਂ ਕ੍ਰਿਪਾ ਕਰਕੇ ਮੇਰੇ ਬੱਚਿਆਂ ਨੂੰ ਵੇਖ ਲਉ । ਉਹ ਮੁਕਾਬਲਿਆਂ ਵਿਚ ਵੀ ਸਾਰਿਆਂ ਨਾਲੋਂ ਅੱਗੇ ਰਹਿਣਗੇ ਅਤੇ ਪਹਿਲੇ ਨੰਬਰ ’ਤੇ ਵੀ ਆਉਣਗੇ ।
ਮਾਦਾ ਉੱਲੂ ਨੇ ਆਪਣੇ ਪਿਛਾਂਹ ਬੈਠੇ ਬੱਚਿਆਂ ਵੱਲ ਇਸ਼ਾਰਾ ਕੀਤਾ। ਪੂਰੇ ਦਰਬਾਰ ਵਿਚ ਹਾਸਾ ਮੱਚ ਗਿਆ। ਮਹਾਰਾਣੀ ਨੇ ਬਿਨਾਂ ਕੋਈ ਪਲ ਗੁਆਇਆਂ ਅਗਲੇ ਪੰਛੀ ਨੂੰ ਆਵਾਜ਼ ਮਾਰੀ।
ਸਿੱਟਾ : ਵਿਅਕਤੀ ਨੂੰ ਆਪਣੀ ਯੋਗਤਾ ਪਹਿਚਾਣ ਕੇ ਹੀ ਕੋਈ ਗੱਲ ਕਰਨੀ ਚਾਹੀਦੀ ਹੈ।
0 Comments