ਅਣਜਾਣ ਕੋਲੋਂ ਡਰ
Anjan Kolo Dar
ਇਕ ਪਿੰਡ ਸੀ, ਉਥੋਂ ਦੇ ਨਿਵਾਸੀਆਂ ਨੇ ਕਦੇ ਊਠ ਨਹੀਂ ਸੀ ਵੇਖਿਆ। ਇਕ ਵਾਰ ਕਿਸਮਤ ਦਾ ਮਾਰਿਆ ਇਕ ਊਠ ਰਸਤਾ ਭੁੱਲ ਗਿਆ ਅਤੇ ਪਿੰਡ ਦੇ ਨਜ਼ਦੀਕ ਖੇਤਾਂ ਵਿਚ ਚੱਕਰ ਕੱਟਣ ਲੱਗ ਪਿਆ। ਪਿੰਡ ਵਾਲਿਆਂ ਨੇ ਕਦੀ ਅਜਿਹਾ ਜਾਨਵਰ ਨਹੀਂ ਸੀ ਤੱਕਿਆ। ਇਸ ਲਈ ਉਹ ਡਰ ਕੇ ਇਧਰ-ਉਧਰ ਭੱਜਣ ਲੱਗ ਪਏ। ਊਠ ਭਾਵੇਂ ਸਰੀਰ ਪੱਖੋਂ ਬੇਢੱਬਾ ਸੀ ਪਰ ਉਹ ਕਿਸੇ ਨੂੰ ਨੁਕਸਾਨ ਨਹੀਂ ਸੀ ਪਹੁੰਚਾ ਰਿਹਾ। ਜਦੋਂ ਪਿੰਡ ਵਾਲਿਆਂ ਨੇ ਵੇਖਿਆ ਕਿ ਚਰਦਾ-ਚਰਦਾ ਊਠ ਉਥੇ ਬੈਠੇ ਇਕ ਬੱਚੇ ਦੇ ਨੇੜੇ ਚਲਾ ਗਿਆ ਅਤੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤਾਂ ਉਨ੍ਹਾਂ ਦੀ ਹਿੰਮਤ ਵਧੀ। ਉਹ ਉਹਦੇ ਥੋੜਾ ਨੇੜੇ ਗਏ।
ਪਿੰਡ ਵਾਲਿਆਂ ਨੇ ਇਹ ਸਪੱਸ਼ਟ ਮਹਿਸੂਸ ਕੀਤਾ ਕਿ ਊਠ ਇਕ ਸ਼ਾਂਤ ਅਤੇ ਸਹਿਨਸ਼ੀਲ ਜਾਨਵਰ ਹੈ । ਉਹ ਊਠ ਦੇ ਨੇੜੇ ਜਾਣ ਲੱਗ ਪਏ । ਇਕ ਦਿਨ ਉਨ੍ਹਾਂ ਨੇ ਊਠ ਨੂੰ ਫੜ ਲਿਆ ਅਤੇ ਉਹਦੀ ਨੱਕ ਵਿਚ ਨਕੇਲ ਪਾ ਦਿੱਤੀ। ਇਹ ਵੇਖ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋ ਕਿ ਊਠ ਉੱਤੇ ਏਨਾ ਜ਼ੁਲਮ ਹੋਣ 'ਤੇ ਵੀ ਉਹਨੇ ਹਿੰਸਕ ਰੂਪ ਨਹੀਂ ਸੀ ਧਾਰਿਆ। ਫਿਰ ਪਿੰਡ ਵਾਲਿਆਂ ਨੇ ਉਹਦੇ ’ਤੇ ਬੋਝ ਲੱਦਣਾ ਵੀ ਸ਼ੁਰੂ ਕਰ ਦਿੱਤਾ ਸੀ। ਹੌਲੀ-ਹੌਲੀ ਊਠ ਬੋਝ ਢੋਣ ਵਾਲਾ ਪਸ਼ੂ ਸਮਝਿਆ ਜਾਣ ਲੱਗਾ ਪਿਆ।
ਸਿੱਟਾ : ਕਿਸੇ ਅਣਜਾਣ ਜਾਨਵਰ ਦੇ ਨੇੜੇ ਜਾਣ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ। ਪਹਿਲਾਂ ਉਹਦਾ ਵਤੀਰਾ ਸਮਝੋ , ਫਿਰ ਉਹਦੇ ਨਾਲ ਵਿਵਹਾਰ ਕਰੋ ।
0 Comments