Punjabi Moral Story on "Adhi Rahi Na Puri", "ਅੱਧੀ ਰਹੀ ਨਾ ਪੂਰੀ" for Kids and Students for Class 5, 6, 7, 8, 9, 10 in Punjabi Language.

ਅੱਧੀ ਰਹੀ ਨਾ ਪੂਰੀ 
Adhi Rahi Na Puri



ਸੁੰਦਰ ਵਣ ਨਾਂ ਦੇ ਇਕ ਜੰਗਲ ਵਿਚ ਇਕ ਸ਼ੇਰ ਰਹਿੰਦਾ ਸੀ। ਇਕ ਦਿਨ ਉਹਨੂੰ ਬਹੁਤ ਭੁੱਖ ਲੱਗੀ ਤਾਂ ਉਹ ਆਸ-ਪਾਸ ਕਿਸੇ ਜਾਨਵਰ ਦੀ ਤਲਾਸ਼ ਕਰਨ ਲੱਗਾ। ਉਹਨੂੰ ਕੁਝ ਦੂਰੀ 'ਤੇ ਇਕ ਦਰਖ਼ਤ ਦੇ ਥੱਲੇ ਇਕ ਖਰਗੋਸ਼ ਨਜ਼ਰ ਆਇਆ। ਉਹ ਦਰਖ਼ਤ ਦੀ ਛਾਂ ਹੇਠਾਂ ਮਜ਼ੇ ਨਾਲ ਖੇਡ ਰਿਹਾ ਸੀ । ਸ਼ੇਰ ਉਸਨੂੰ ਫੜਨ ਲਈ ਅੱਗੇ ਵਧਿਆ। ਖਰਗੋਸ਼ ਨੇ ਉਹਨੂੰ ਆਪਣੇ ਵੱਲ ਆਉਂਦਾ ਵੇਖਿਆ ਤਾਂ ਉਹ ਜਾਣ ਬਚਾਉਣ ਲਈ ਛਾਲਾਂ ਮਾਰਨ ਲੱਗਾ। 

ਪਰ ਸ਼ੇਰ ਦੀਆਂ ਲੰਬੀਆਂ ਛਾਲਾਂਦਾ ਉਹ ਕਿਵੇਂ ਮੁਕਾਬਲਾ ਕਰ ਸਕਦਾ ਸੀ। ਸ਼ੇਰ ਨੇ ਦੋ ਛਾਲਾਂ ਮਾਰ ਕੇ ਹੀ ਉਹਨੂੰ ਫੜ ਲਿਆ। ਫਿਰ ਜਿਵੇਂ ਹੀ ਸ਼ੇਰ ਨੇ ਉਹਦੀ ਗਰਦਨ ਨੱਪਣੀ ਚਾਹੀ, ਉਹਦੀ ਨਜ਼ਰ ਇਕ ਹਿਰਨ ’ਤੇ ਪਈ।

ਉਹਨੇ ਸੋਚਿਆ ਕਿ ਇਸ ਛੋਟੇ ਜਿਹੇ ਖਰਗੋਸ਼ ਨਾਲ ਮੇਰਾ ਢਿੱਡ ਨਹੀਂ ਭਰਨਾ, ਕਿਉਂ ਨਾ ਹਿਰਨ ਦਾ ਸ਼ਿਕਾਰ ਕੀਤਾ ਜਾਵੇ। ਇਹ ਸੋਚ ਕੇ ਉਹਨੇ ਖਰਗੋਸ਼ ਨੂੰ ਛੱਡ ਦਿੱਤਾ ਅਤੇ ਹਿਰਨ ਦੇ ਪਿੱਛੇ ਦੌੜ ਗਿਆ। ਖਰਗੋਸ਼ ਦਾ ਬੱਚਾ ਉਹਦੇ ਪੰਜਿਆਂ ਵਿਚੋਂ ਨਿਕਲਦਿਆਂ ਹੀ ਨੌਂ ਦੋ ਗਿਆਰਾਂ ਹੋ ਗਿਆ। ਹਿਰਨ ਨੇ ਸ਼ੇਰ ਨੂੰ ਵੇਖਿਆ ਤਾਂ ਉਹ ਲੰਬੀਆਂ-ਲੰਬੀਆਂ ਛਾਲਾਂ ਮਾਰਦਾ ਹੋਇਆ ਭੱਜ ਗਿਆ। ਸ਼ੇਰ ਹਿਰਨ ਨੂੰ ਫੜ ਨਾ ਸਕਿਆ। 

ਹਾਏ ਉਏ ਕਿਸਮਤ ! ਖਰਗੋਸ਼ ਵੀ ਹੱਥੋਂ ਨਿਕਲ ਗਿਆ ਅਤੇ ਹਿਰਨ ਵੀ ਨਾ ਫੜ ਸਕਿਆ। ਸ਼ੇਰ ਖਰਗੋਸ਼ ਦੇ ਬੱਚੇ ਨੂੰ ਛੱਡਣ ਲਈ ਪਛਤਾਉਣ ਲੱਗਾ। ਉਹ ਸੋਚਣ ਲੱਗਾ ਕਿ ਕਿਸੇ ਨੇ ਸੱਚ ਹੀ ਆਖਿਆ ਹੈ ਕਿ ਜਿਹੜਾ ਅੱਧੀ ਛੱਡ ਕੇ ਪੂਰੀ ਵੱਲ ਭੱਜਦਾ ਹੈ, ਉਹ ਅੱਧੀ ਤੋਂ ਵੀ ਹੱਥ ਧੋ ਬਹਿੰਦਾ ਹੈ।


Post a Comment

0 Comments