Punjabi Moral Story on "Aasman to Digde Khajoor vich Fasiya", "ਅਸਮਾਨ ਤੋਂ ਡਿੱਗਦੇ ਖਜੂਰ ਵਿੱਚ ਫਸਿਆ" for Kids and Students for Class 5, 6, 7, 8, 9, 10 in Punjabi Language.

ਅਸਮਾਨ ਤੋਂ ਡਿੱਗਦੇ ਖਜੂਰ ਵਿੱਚ ਫਸਿਆ 
Aasman to Digde Khajoor vich Fasiya 



ਇਕ ਵਾਰ ਇਕ ਬਗਲੇ ਨੇ ਆਪਣੇ ਬੱਚਿਆਂ ਨੂੰ ਇੱਲਾਂ ਤੋਂ ਬਚਾਉਣ ਲਈ ਆਪਣਾ ਆਲ੍ਹਣਾ ਬਦਲ ਲਿਆ। ਉਹਨੇ ਆਪਣਾ ਨਵਾਂ ਆਲਣਾ ਨਦੀ ਦੇ ਕੰਢੇ ਬਣਾਇਆ। ਉਥੇ ਉਹ ਖ਼ੁਦ ਨੂ ਸੁਰੱਖਿਅਤ ਸਮਝ ਰਿਹਾ ਸੀ ਕਿਉਂਕਿ ਉਹਦੇ ਨਵੇਂ ਆਲਣੇ ਬਾਰੇ ਇੱਲਾਂ ਜਾਂ ਸ਼ਿਕਾਰੀਆਂ ਨੂੰ ਨਹੀਂ ਸੀ ਪਤਾ। 

ਪਰ ਇਕ ਦਿਨ ਉਥੇ ਵੀ ਅਣਵੇਖੀ ਮੁਸੀਬਤ ਆ ਗਈ। ਜਦੋਂ ਉਹ ਆਪਣੇ ਅਤੇ ਆਪਣੇ ਬੱਚਿਆਂ ਲਈ ਮੱਛੀਆਂ ਫੜ ਰਿਹਾ ਸੀ ਤਾਂ ਸਮੁੰਦਰ ਵਿਚ ਇਕ ਲਹਿਰ ਆਈ ਅਤੇ ਉਸ ਲਹਿਰ ਨੇ ਉਹਦਾ ਆਲ੍ਹਣਾ ਤਬਾਹ ਕਰ ਦਿੱਤਾ। ਜਦੋਂ ਬਗਲਾ ਵਾਪਸ ਆਇਆ ਤਾਂ ਉਹਨੇ ਵੇਖਿਆ ਕਿ ਆਲਣਾ ਅਤੇ ਬੱਚੇ ਲਾਪਤਾ ਹਨ। ਉਹ ਉੱਚੀ-ਉੱਚੀ ਰੋਣ ਲੱਗ ਪਿਆ। ਉਹਨੇ ਸੋਚਿਆ-ਮੈਂ ਇੱਲਾਂ ਅਤੇ ਸ਼ਿਕਾਰੀਆਂ ਕੋਲੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਕ ਨਵੀਂ ਜਗ੍ਹਾ 'ਤੇ ਆਪਣਾ ਆਲ੍ਹਣਾ ਬਣਾਇਆ ਸੀ ਪਰ ਮੈਂ ਤਾਂ ਅਕਾਸ਼ ਵਿਚੋਂ ਡਿੱਗ ਕੇ ਖਜੂਰ ਵਿਚ ਅਟਕ ਗਿਆ ਹਾਂ। ਮੀਂਹ ਦੀ ਰੁੱਤ ਵਿਚ ਸਮੁੰਦਰ ਦੇ ਕੰਢੇ ਆਲ੍ਹਣਾ ਬਣਾਉਣ ਤੋਂ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਸੀ। ਪਰ ਹੁਣ ਜੋ ਗਿਆ ਹੈ, ਉਹਨੂੰ ਬਦਲਿਆ ਤਾਂ ਨਹੀਂ ਜਾ ਸਕਦਾ। ਉਦਾਸ ਬਗਲਾ ਕੁਝ ਦੇਰ ਉਥੇ ਹੀ ਖਲੋਤਾ ਕਲਪਦਾ ਰਿਹਾ, ਫਿਰ ਚਲਾ ਗਿਆ ਅਤੇ ਮੁੜ ਵਾਪਸ ਨਹੀਂ ਆਇਆ।

ਸਿੱਟਾ : ਵਿਅਕਤੀ ਦੁਸ਼ਮਣ ਤੋਂ ਬਚ ਸਕਦਾ ਹੈ, ਮੌਤ ਤੋਂ ਨਹੀਂ।


Post a Comment

0 Comments