ਦੋਸਤ ਨੂੰ ਜਨਮਦਿਨ ਦੀ ਪਾਰਟੀ ਵਿੱਚ ਆਉਣ ਲਈ ਸੱਦਾ ਪੱਤਰ ਲਿਖੋ।
ਸੀ-9/96, ਪਰਾਸ਼ਰ ਭਵਨ
ਯਮੁਨਾ ਵਿਹਾਰ, ਦਿੱਲੀ
15 ਜਨਵਰੀ 2010
ਪਿਆਰੇ ਦੋਸਤ ਹਰਮਨ,
ਸ਼ੁਭਕਾਮਨਾਵਾਂ
20 ਜਨਵਰੀ ਨੂ ਮੇਰਾ ਜਨਮ ਦਿਨ ਹੈ। ਇਸ ਮੌਕੇ ਤੇ ਸ਼ਾਮ 5 ਵਜੇ ਘਰ ਵਿਚ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਗਿਆ ਹੈ। ਮੈਂ ਤੁਹਾਨੂੰ ਦਾਵਤ ਵਿੱਚ ਸ਼ਾਮਲ ਹੋਣ ਲਈ ਇਹ ਸੱਦਾ ਪੱਤਰ ਭੇਜ ਰਿਹਾ ਹਾਂ। ਸਾਡੇ ਹੋਰ ਦੋਸਤ ਵੀ ਆ ਰਹੇ ਹਨ। ਤੁਸੀਂ ਵੀ ਜ਼ਰੂਰ ਆਉਣਾ ਹੈ। ਤੁਹਾਡੀ ਸੁਰੀਲੀ ਗਾਇਕੀ ਤੋਂ ਗੀਤ ਸੁਣਨ ਦੀ ਵੀ ਇੱਛਾ ਹੈ।
ਤੁਹਾਡਾ ਦੋਸਤ,
ਕਰਮਵੀਰ
0 Comments