ਦੋਸਤ ਦੀ ਜਨਮਦਿਨ ਦੀ ਪਾਰਟੀ ਵਿੱਚ ਨਾ ਆਉਣ ਦਾ ਕਾਰਨ ਦੱਸਦਿਆਂ ਇੱਕ ਪੱਤਰ ਲਿਖੋ।
24 ਜੋਸਫ ਹਾਊਸ,
ਵਿਸ਼ਵਾਸ ਨਗਰ,
ਸ਼ਾਹਦਰਾ, ਦਿੱਲੀ-32
ਜਨਵਰੀ 18, 2010
ਪਿਆਰੇ ਦੋਸਤ ਕਰਮਵੀਰ,
ਸ਼ੁਭਕਾਮਨਾਵਾਂ
ਤੁਹਾਡੀ ਜਨਮਦਿਨ ਦੀ ਪਾਰਟੀ ਦਾ ਸੱਦਾ ਮਿਲਿਆ। ਮੈਨੂ ਬਹੁਤ ਖੁਸ਼ੀ ਹੋਈ। ਪਰ ਉਸੇ ਦਿਨ ਸ਼ਾਮ ਨੂੰ ਮੇਰਾ ਵੱਡਾ ਭਰਾ ਅਮਰੀਕਾ ਤੋਂ ਇੱਥੇ ਆ ਰਿਹਾ ਹੈ। ਇਸ ਲਈ ਮੈਂ ਪਾਰਟੀ ਵਿੱਚ ਨਹੀਂ ਆ ਸਕਦਾ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਮਾਫ਼ ਕਰੋਗੇ। ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਤੁਹਾਡਾ ਦੋਸਤ,
ਹਰਮਨ
0 Comments