ਤੁਹਾਡੇ ਚਾਚਾ ਜੀ ਨੇ ਜਨਮ ਦਿਨ ਤੇ ਤੁਹਾਨੂੰ ਇੱਕ ਸਾਈਕਲ ਗਿਫਟ ਕੀਤਾ ਹੈ। ਉਹਨਾਂ ਦਾ ਧੰਨਵਾਦ ਕਰਨ ਲਈ ਇੱਕ ਪੱਤਰ ਲਿਖੋ।
ਪਿਆਰੇ ਚਾਚਾ ਜੀ,
ਸ਼ੁਭਕਾਮਨਾਵਾਂ
ਕੱਲ੍ਹ ਮੈਂ ਆਪਣਾ ਜਨਮ ਦਿਨ ਬਹੁਤ ਧੂਮਧਾਮ ਨਾਲ ਮਨਾਇਆ। ਮੇਰੇ ਕਈ ਦੋਸਤ ਘਰ ਆਏ ਹੋਏ ਸਨ। ਅਸੀਂ ਇਕੱਠੇ ਮਿਲ ਕੇ ਜਨਮ ਦਿਨ ਦਾ ਕੇਕ ਕੱਟਿਆ ਅਤੇ ਮਿਠਾਈ ਖਾਧੀ। ਸਾਰੇ ਦੋਸਤਾਂ ਨੇ ਮੈਨੂੰ ਸੋਹਣੇ ਤੋਹਫੇ ਦਿੱਤੇ।
ਤੁਸੀਂ ਮੇਰੇ ਜਨਮ ਦਿਨ ਤੇ ਮੈਨੂੰ ਸਾਈਕਲ ਭੇਜਿਆ ਹੈ। ਇੰਨਾ ਸ਼ਾਨਦਾਰ ਸਾਈਕਲ ਪਾ ਕਰਕੇ ਮੈਂ ਬਹੁਤ ਖੁਸ਼ ਸੀ। ਮੈਨੂੰ ਵੀ ਸਾਈਕਲ ਦੀ ਲੋੜ ਸੀ। ਮੈਂ ਤੁਹਾਡੇ ਇਸ ਤੋਹਫ਼ੇ ਲਈ ਤੁਹਾਡਾ ਬਹੁਤ ਧੰਨਵਾਦੀ ਹਾਂ।
ਮੈਂ ਉਸ ਦਿਨ ਸੱਚੀ ਤੁਹਾਨੂੰ ਬਹੁਤ ਯਾਦ ਕੀਤਾ। ਪਿਯਾਰੀ ਚਾਚੀ ਜੀ ਨੂੰ ਮੇਰੀਆਂ ਸ਼ੁਭਕਾਮਨਾਵਾਂ।
ਤੁਹਾਡਾ ਪਿਆਰਾ ਭਤੀਜਾ,
ਸੁਖਮਨ।
0 Comments