ਮੇਰਾ ਜਨਮਦਿਨ
Mera Janamdin
ਕੱਲ੍ਹ 6 ਜਨਵਰੀ, ਮੇਰਾ ਜਨਮ ਦਿਨ ਹੈ। ਕੱਲ੍ਹ ਮੈਂ ਅੱਠ ਸਾਲ ਦਾ ਹੋ ਜਾਵਾਂਗਾ।
ਜਨਮਦਿਨ ਦਾ ਅਰਥ ਹੈ 'ਸਮਾਗਮ'। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਂ ਸਮਾਗਮ ਕਰਨ ਦੀ ਯੋਜਨਾ ਬਣਾਈ ਹੈ। ਮੈਂ ਆਪਣੇ ਸਾਰੇ ਦੋਸਤਾਂ ਅਤੇ ਆਪਣੇ ਪਸੰਦੀਦਾ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਹੈ।
ਮੈਨੂੰ ਯਾਦ ਹੈ ਕਿ ਪਿਛਲੇ ਸਾਲ ਮੇਰੇ ਜਨਮਦਿਨ 'ਤੇ ਬਹੁਤ ਠੰਡ ਸੀ। ਮੇਰੇ ਸਾਰੇ ਦੋਸਤ ਆਏ ਅਤੇ ਅਸੀਂ ਬਹੁਤ ਮਸਤੀ ਕੀਤੀ। ਅਸੀਂ 'ਪਾਸਿੰਗ-ਪਾਰਸਲ' ਅਤੇ 'ਮਿਊਜ਼ੀਕਲ ਚੇਅਰ' ਵਰਗੀਆਂ ਬਹੁਤ ਸਾਰੀਆਂ ਖੇਡਾਂ ਖੇਡੀਆਂ। ਮੋਹਿਤ ਨੇ ਆਪਣੇ ਗਿਟਾਰ 'ਤੇ ਦੋ ਗੀਤਾਂ ਦੀ ਧੁਨ ਵਜਾਈ। ਮੈਨੂੰ ਉਸ ਦਿਨ ਚੰਗੇ- ਚੰਗੇ ਤੋਹਫ਼ੇ ਮਿਲੇ।
ਹੋਰ
ਪੜ੍ਹੋ :- Punjabi Essay, Paragraph on
"Diwali", "ਦੀਵਾਲੀ ".
ਨੱਚਣ ਅਤੇ ਗਾਉਣ ਤੋਂ ਬਾਅਦ ਅਸੀਂ ਆਪਣਾ ਮਨਪਸੰਦ ਖਾਣਾ ਖਾਧਾ। ਹਾਂ! ਇਸ ਮੌਕੇ ਇੱਕ 'ਬਰਥਡੇ ਕੇਕ' ਵੀ ਸੀ ਜਿਸ ਨੂੰ ਸਾਰਿਆਂ ਨੇ ਪਸੰਦ ਕੀਤਾ। ਬਹੁਤ ਸਾਰੀਆਂ ਮਠਿਆਈਆਂ ਅਤੇ ਕੋਲਡ ਡਰਿੰਕਸ ਵੀ ਸਨ। ਮੇਰੇ ਜਨਮਦਿਨ 'ਤੇ ਮੈਨੂ ਬਹੁਤ ਖੁਸ਼ੀ ਹੁੰਦੀ ਹੈ, ਇਸ ਲਈ ਮੈਂ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦਾ ਹਾਂ।
0 Comments