ਸ਼ਿਸ਼ਟਾਚਾਰ
Good Manners
ਵਿਅਕਤੀ ਦਾ ਵਿਵਹਾਰ ਉਸ ਦੇ ਚਰਿੱਤਰ ਦਾ ਸ਼ੀਸ਼ਾ ਹੁੰਦਾ ਹੈ। ਚੰਗੇ ਆਚਰਣ ਵਾਲੇ ਵਿਅਕਤੀ ਨੂੰ ਹਰ ਕੋਈ ਪਸੰਦ ਕਰਦਾ ਹੈ। ਜਦਕਿ ਗਾਲ੍ਹਾਂ ਕੱਢਣ ਵਾਲੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਦਿਆਲੂ ਹੋਣਾ, ਨਿਮਰ ਸੁਭਾਅ ਰੱਖਣਾ ਅਤੇ ਦੂਜਿਆਂ ਦਾ ਖਿਆਲ ਰੱਖਣਾ ਚੰਗੇ ਆਚਰਣ ਵਿੱਚ ਆਉਂਦਾ ਹੈ। ਇਸਦਾ ਸਿੱਧਾ ਮਤਲਬ ਇਹ ਹੈ ਕਿ ਸਾਨੂੰ ਸਾਡੇ ਨਾਲ ਰਹਿਣ ਵਾਲੇ ਲੋਕਾਂ ਅਤੇ ਸਾਡੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਸਾਰਿਆਂ ਨਾਲ ਨਿਰਪੱਖ ਵਿਵਹਾਰ ਕਰਨਾ ਚਾਹੀਦਾ ਹੈ।
ਇੱਕ ਵਿਅਕਤੀ ਦਾ ਚੰਗਾ ਆਚਰਣ ਦਰਸਾਉਂਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਪਰਿਵਾਰ ਵਿੱਚ ਵੱਡਾ ਹੋਇਆ ਹੈ। ਉਸ ਦੇ ਸੰਸਕਾਰ ਕਿਵੇਂ ਦੇ ਹਨ? ਕਿਸੇ ਦਾ ਵਿਵਹਾਰ ਨਾ ਸਿਰਫ਼ ਉਸ ਬਾਰੇ, ਸਗੋਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਬਹੁਤ ਕੁਝ ਦੱਸਦਾ ਹੈ। ਕਿਉਂਕਿ ਸਾਡੀਆਂ ਚੰਗੀਆਂ ਜਾਂ ਮਾੜੀਆਂ ਆਦਤਾਂ ਘਰੋਂ ਹੀ ਹੁੰਦੀਆਂ ਹਨ। ਬੱਚੇ ਹਮੇਸ਼ਾ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦੀ ਨਕਲ ਕਰਦੇ ਹਨ। ਨਤੀਜੇ ਵਜੋਂ, ਵਿਅਕਤੀ ਦੀ ਸ਼ਖ਼ਸੀਅਤ ਦਾ ਵਿਕਾਸ ਪਰਿਵਾਰ ਦੇ ਮਾਹੌਲ ਅਨੁਸਾਰ ਹੁੰਦਾ ਹੈ।
ਸਾਨੂ ਆਪਣੇ ਸ਼ਬਦਾਂ ਜਾਂ ਕੰਮਾਂ ਦੁਆਰਾ ਕਿਸੇ ਦਾ ਵੀ ਮਨ ਦੁਖੀ ਨਹੀਂ ਕਰਨ ਚਾਹੀਦਾ। ਸਾਨੂੰ ਹਮੇਸ਼ਾ ਦੂਜਿਆਂ ਪ੍ਰਤੀ ਉਦਾਰ ਅਤੇ ਨਿਮਰ ਹੋਣਾ ਚਾਹੀਦਾ ਹੈ, ਜੇਕਰ ਦੂਸਰਾ ਬੋਲ ਰਿਹਾ ਹੈ, ਤਾਂ ਉਸਨੂੰ ਸੁਣਨਾ ਚਾਹੀਦਾ ਹੈ, ਨਾ ਕਿ ਵਿੱਚਕਾਰ ਹੀ ਉਸਨੂ ਰੋਕ ਦਵੋ। ਘਰ ਜਾਂ ਬਾਹਰ ਕਿਤੇ ਵੀ ਗੰਦਗੀ ਨਹੀਂ ਫੈਲਾਣੀ ਚਾਹੀਦੀ। ਸੜਕ ਤੇ ਥੁੱਕਣਾ, ਕਾਰ ਵਿਚ ਜਾਂ ਘਰ ਵਿਚ ਉੱਚੀ ਆਵਾਜ਼ ਵਿਚ ਗੀਤ ਵਜਾਉਣਾ ਚੰਗੀਆਂ ਆਦਤਾਂ ਨਹੀਂ ਹਨ।
Read
More - ਹੋਰ ਪੜ੍ਹੋ: - Punjabi
Essay, Lekh on "Mere Mann Bhaunda Adhiyapak", "ਮੇਰਾ ਮਨ-ਭਾਉਂਦਾ ਅਧਿਆਪਕ"
ਇੱਕ ਪੜ੍ਹਿਆ-ਲਿਖਿਆ ਵਿਅਕਤੀ ਹਮੇਸ਼ਾ ਚੰਗਾ ਵਿਵਹਾਰ ਵਾਲਾ ਹੁੰਦਾ ਹੈ। ਸਿਰਫ਼ ਸਕੂਲ ਵਿੱਚ ਜਾਣ ਨਾਲ ਹੀ ਚੰਗੇ ਗੁਣ ਨਹੀਂ ਆ ਜਾਂਦੇ।
0 Comments