ਫੇਰੀ ਵਾਲੇ ਦੀ ਆਤਮਕਥਾ
Feri Wale di Atmakatha
ਭਾਰਤ ਵਿੱਚ ਹਰ ਥਾਂ ਫੇਰੀ ਵਾਲੇ ਨੂੰ ਦੇਖਿਆ ਜਾ ਸਕਦਾ ਹੈ। ਉਹ ਇੱਕ ਆਮ ਦੁਕਾਨਦਾਰ ਵਾਂਗ ਹੈ। ਇਨ੍ਹਾਂ ਵਿਚ ਫਰਕ ਸਿਰਫ ਇਹ ਹੈ ਕਿ ਫੇਰੀ ਵਾਲੇ ਦੀ ਕੋਈ ਪੱਕੀ ਦੁਕਾਨ ਨਹੀਂ ਹੁੰਦੀ ਜਿੱਥੋਂ ਉਹ ਆਪਣਾ ਸਾਮਾਨ ਵੇਚ ਸਕੇ। ਜਾਂ ਤਾਂ ਉਹ ਆਪਣਾ ਸਮਾਨ ਕਿਸੇ ਗਲੀ ਦੇ ਕੋਨੇ 'ਤੇ ਰੱਖਦਾ ਹੈ ਜਾਂ ਸੜਕ ਦੇ ਕਿਨਾਰੇ ਤੇ। ਕੁਝ ਫੇਰੀ ਵਾਲੇ ਤਾਂ ਸੜਕ ਦੇ ਕਿਨਾਰੇ ਆਪਣੀਆਂ ਦੁਕਾਨਾਂ ਲਗਾਉਣ ਦਾ ਪੱਕਾ ਪ੍ਰਬੰਧ ਕਰ ਲੈਂਦੇ ਹਨ, ਜਦੋਂ ਕਿ ਹੋਰ ਫੇਰੀ ਵਾਲੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਰਹਿੰਦੇ ਹਨ।
ਆਮ ਤੌਰ 'ਤੇ ਉਹ ਰੋਜ ਦੇ ਗ੍ਰਾਹਕਾਂ ਵਾਸਤੇ ਸਮਾਨ ਲੈ ਜਾਂਦੇ ਹਨ। ਜਿਵੇਂ ਕਿ ਇੱਕ ਸਬਜ਼ੀ ਵੇਚਣ ਵਾਲਾ, ਜੋ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਵਿੱਚ ਜਾਂਦਾ ਹੈ ਤੇ ਸਮਾਨ ਵੇਚਦਾ ਹੈ। ਇਸ ਨਾਲ ਗਾਹਕਾਂ ਨੂੰ ਹਰ ਰੋਜ਼ ਬਾਜ਼ਾਰ ਜਾਣ ਦੀ ਪਰੇਸ਼ਾਨੀ ਨਹੀਂ ਹੁੰਦੀ।
ਫੇਰੀ ਵਾਲੇ ਸਬਜ਼ੀਆਂ, ਫਲ, ਕੱਪੜੇ, ਪਲਾਸਟਿਕ ਦੀਆਂ ਚੀਜ਼ਾਂ, ਬ੍ਰੈਡ-ਅੰਡੇ, ਅਚਾਰ, ਅਗਰਬਤੀ -ਧੂਪ ਤੋਂ ਲੈ ਕੇ ਦੁੱਧ ਅਤੇ ਆਈਸਕ੍ਰੀਮ ਤੱਕ ਸਭ ਕੁਝ ਵੇਚਦੇ ਹਨ। ਹਰ ਫੇਰੀ ਵਾਲੇ ਦਾ ਅਵਾਜ ਦੇਣ ਦਾ ਵੱਖਰਾ ਤਰੀਕਾ ਹੁੰਦਾ ਹੈ। ਸਮੇਂ ਦੇ ਨਾਲ ਅਸੀਂ ਉਸਦੀ ਆਵਾਜ਼ ਨੂੰ ਜਾਣ ਲੈਂਦੇ ਹਾਂ।
Read
More - ਹੋਰ ਪੜ੍ਹੋ: - Punjabi
Essay, Paragraph on "Aitihasik Sthan di Yatra - Taj Mahal", "ਇਤਿਹਾਸਿਕ ਸਥਾਨ ਦੀ ਯਾਤਰਾ - ਤਾਜ ਮਹਲ "
ਫੇਰੀ ਵਾਲੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਬਹੁਤ ਮਿਹਨਤ ਕਰਦਾ ਹੈ। ਇਨ੍ਹਾਂ ਦੀਆਂ ਦੁਕਾਨਾਂ ਕਿਸੇ ਇੱਕ ਥਾਂ ਪੱਕੀਆਂ ਨਹੀਂ ਹਨ, ਜਿਸ ਕਰਕੇ ਉਨ੍ਹਾਂ ਨੂੰ ਆਪਣਾ ਸਾਮਾਨ ਵੇਚਣ ਲਈ ਥਾਂ-ਥਾਂ ਜਾਣਾ ਪੈਂਦਾ ਹੈ। ਗਰਮੀ ਹੋਵੇ, ਸਰਦੀ ਹੋਵੇ ਜਾਂ ਬਰਸਾਤ, ਫੇਰੀ ਵਾਲੇ ਖੁੱਲ੍ਹੇ ਅਸਮਾਨ ਹੇਠ ਆਪਣਾ ਕੰਮ ਕਰਦੇ ਰਹਿੰਦੇ ਹਨ। ਆਵਾਜ਼ ਲੱਗਾਂਦੇ ਰਹਿੰਦੇ ਹਨ। ਉਹ ਲੋਕਾਂ ਨੂੰ ਘਰੋਂ ਬੁਲਾ ਕੇ ਜਾਂ ਉਨ੍ਹਾਂ ਦੇ ਘਰ ਜਾ ਕੇ ਸਾਮਾਨ ਦਿੰਦੇ ਅਤੇ ਵੇਚਦੇ ਰਹਿੰਦੇ ਹਨ।
0 Comments