Punjabi Essay, Paragraph on "Ek Cricket Match Da Drishya" "ਇੱਕ ਕ੍ਰਿਕਟ ਮੈਚ ਦਾ ਦ੍ਰਿਸ਼ਯ" for Class 10, 11, 12 of Punjab Board, CBSE Students.

ਇੱਕ ਕ੍ਰਿਕਟ ਮੈਚ ਦਾ ਦ੍ਰਿਸ਼ਯ 

Ek Cricket Match Da Drishya

 

ਕ੍ਰਿਕਟ ਸਾਡੇ ਸਕੂਲ ਦੀ ਪ੍ਰਸਿੱਧ ਖੇਡ ਹੈ। ਜ਼ਿਆਦਾਤਰ ਬੱਚੇ ਕ੍ਰਿਕਟ ਖੇਡਣਾ ਚਾਹੁੰਦੇ ਹਨ। ਸਾਡੇ ਸਕੂਲ ਦੇ ਮੁੱਖ ਅਧਿਆਪਕ ਦੀ ਵੀ ਇਸ ਵਿੱਚ ਵਿਸ਼ੇਸ਼ ਦਿਲਚਸਪੀ ਹੈ। ਸਾਡੇ ਸਕੂਲ ਦਾ ਖੇਡ ਮੈਦਾਨ ਬਹੁਤ ਵੱਡਾ ਹੈ ਅਤੇ ਅਸੀਂ ਅਕਸਰ ਇਸ ਵਿੱਚ ਕ੍ਰਿਕਟ ਖੇਡਦੇ ਹਾਂ।

ਕੁਝ ਦਿਨ ਪਹਿਲਾਂ ਸਾਡੇ ਸਕੂਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਦੀਆਂ ਟੀਮਾਂ ਵਿਚਕਾਰ ਕ੍ਰਿਕਟ ਮੈਚ ਖੇਡਿਆ ਗਿਆ। ਇਹ ਸੀਮਤ ਓਵਰਾਂ ਦਾ ਮੈਚ ਸੀ। ਦੋਵੇਂ ਟੀਮਾਂ ਸਮੇਂ ਸਿਰ ਮੈਦਾਨ ਵਿੱਚ ਪਹੁੰਚ ਗਈਆਂ। ਖੇਡ ਸਵੇਰੇ ਨੌਂ ਵਜੇ ਸ਼ੁਰੂ ਹੋਈ, ਕਰੀਬ 500 ਲੋਕ ਮੈਚ ਦੇਖਣ ਲਈ ਇਕੱਠੇ ਹੋਏ।

ਸਾਡੇ ਸਕੂਲ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਡੀ ਟੀਮ ਨੇ ਖੇਡਣਾ ਸ਼ੁਰੂ ਕਰ ਦਿੱਤਾ। ਵੀਹ ਰਨ ਬਣੇ ਸੀ ਕੇ ਗੁਰਵੀਰ 12 ਰਨ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਹਰਪ੍ਰੀਤ ਬੱਲੇਬਾਜ਼ੀ ਕਰਨ ਆਇਆ ਅਤੇ ਉਸ ਨੇ ਤੇਜ਼ੀ ਨਾਲ ਰਨ  ਬਣਾਉਣੇ ਸ਼ੁਰੂ ਕਰ ਦਿੱਤੇ। ਮੈਚ ਦੇਖਣ ਵਾਲਿਆਂ 'ਚ ਉਤਸ਼ਾਹ ਵੱਧ ਗਿਆ। ਦੂਜੇ ਸਿਰੇ ਦਾ ਖਿਡਾਰੀ ਕੁੱਲ 18 ਰਨ  ਬਣਾ ਕੇ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਸਾਡੀ ਟੀਮ ਦੇ ਕਪਤਾਨ ਕਰਨਵੀਰ ਨੇ ਅਗਵਾਈ ਕੀਤੀ, ਜੋ ਇੱਕ ਆਲਰਾਊਂਡਰ ਹੈ। ਉਸ ਨੇ 30 ਰਨ  ਬਣਾਏ ਪਰ ਇਕ ਤੇਜ਼ ਗੇਂਦ 'ਤੇ ਉਹ ਐੱਲ.ਬੀ.ਡਬਲਿਊ ਹੋ ਕੇ ਬਾਹਰ ਚੱਲ ਗਿਆ। ਉਸ ਨੇ ਇਕ ਛੱਕੇ ਅਤੇ ਦੋ ਚੌਕਿਆਂ ਦੀ ਮਦਦ ਨਾਲ ਰਨ ਬਣਾਏ। 30 ਓਵਰਾਂ ਤੋਂ ਬਾਅਦ ਸਾਡੀ ਟੀਮ ਦੇ ਕੁੱਲ 120 ਰਨ ਸਨ।

ਦੁਪਹਿਰ ਦੇ ਖਾਣੇ ਤੋਂ ਬਾਅਦ ਗੁਰੂ ਨਾਨਕ ਪਬਲਿਕ ਸਕੂਲ ਨੇ ਖੇਡਣਾ ਸ਼ੁਰੂ ਕੀਤਾ। ਉਨ੍ਹਾਂ ਦੇ ਸ਼ੁਰੂਆਤੀ ਬੱਲੇਬਾਜ਼ਾਂ ਨੇ ਜ਼ੋਰਦਾਰ ਖੇਡਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਹਨਾਂ ਦੇ ਰਨ ਦੀ ਗਿਣਤੀ ਵਧਣ ਲੱਗੀ। ਪਰ ਇੱਕ ਵਾਰ ਜਦੋਂ ਉਨ੍ਹਾਂ ਦੀਆਂ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਤਾਂ ਉਹ ਸਾਡੇ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਨਹੀਂ ਟਿਕ ਸਕੇ। ਉਹ 25 ਓਵਰਾਂ ਵਿੱਚ ਸਿਰਫ਼ 70 ਰਨ  ਹੀ ਬਣਾ ਸਕੇ। ਪਰ ਬਾਅਦ ਦੇ ਬੱਲੇਬਾਜ਼ਾਂ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਪਣੀ ਪਾਰੀ ਨੂੰ 105 ਰਨ  ਤੱਕ ਪਹੁੰਚਾ ਦਿੱਤਾ।

Read More - ਹੋਰ ਪੜ੍ਹੋ: - Punjabi Essay, Paragraph on "Punjabi Lok Geet", "ਪੰਜਾਬੀ ਲੋਕ ਗੀਤ "

ਇਹ ਸਖ਼ਤ ਮੁਕਾਬਲਾ ਸੀ ਪਰ ਉਹ 15 ਰਨ  ਨਾਲ ਮੈਚ ਹਾਰ ਗਏ। ਮੈਂ ਮੈਚ ਦਾ ਪੂਰਾ ਆਨੰਦ ਲਿਆ, ਕਿਉਂਕਿ ਮੈਂ ਤਿੰਨ ਮਹੱਤਵਪੂਰਨ ਵਿਕਟਾਂ ਲਈਆਂ ਸਨ।



Post a Comment

0 Comments