ਇੱਕ ਬਰਸਾਤੀ ਦਿਨ
Ek Barsati Din
ਅਗਸਤ ਦਾ ਮਹੀਨਾ ਸੀ। ਇੱਕ ਦਿਨ ਬਹੁਤ ਗਰਮੀ ਪੈ ਰਹੀ ਸੀ। ਗਰਮੀ ਵਿੱਚ ਹਰ ਕੋਈ ਪਸੀਨੇ ਨਾਲ ਨਹਾ ਰਿਹਾ ਸੀ। ਹਵਾ ਦਾ ਨਾਮ ਵੀ ਨਹੀਂ ਸੀ। ਰੁੱਖ ਦਾ ਇੱਕ ਪੱਤਾ ਵੀ ਨਹੀਂ ਸੀ ਹਿੱਲ ਰਿਹਾ। ਹਰ ਕੋਈ ਦੁਖੀ ਸੀ। ਅਚਾਨਕ ਅਸਮਾਨ ਵਿੱਚ ਬੱਦਲ ਕੱਠੇ ਹੋਣੇ ਸ਼ੁਰੂ ਹੋ ਗਏ। ਮੋਸਮ ਪੂਰੀ ਤਰ੍ਹਾਂ ਬਦਲ ਗਿਆ।
ਹਨੇਰਾ ਹੋ ਗਿਆ। ਸੂਰਜ ਬੱਦਲਾਂ ਪਿੱਛੇ ਛੁਪ ਗਿਆ। ਤੇਜ਼ ਹਵਾ ਚੱਲਣ ਲੱਗੀ। ਬੱਦਲ ਗਰਜਣ ਲੱਗੇ। ਬਿਜਲੀ ਚਮਕਣ ਲੱਗੀ। ਇਸ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ। ਮੀਂਹ ਤੋਂ ਬਚਣ ਲਈ ਲੋਕ ਇਧਰ-ਉਧਰ ਭੱਜਣ ਲੱਗੇ।
ਇੱਕ ਘੰਟੇ ਤੱਕ ਜ਼ੋਰਦਾਰ ਮੀਂਹ ਪਿਆ। ਹਰ ਪਾਸੇ ਪਾਣੀ ਹੀ ਪਾਣੀ ਸੀ। ਸੜਕਾਂ ਅਤੇ ਨਾਲੀਆਂ ਵਿੱਚ ਪਾਣੀ ਵਹਿਣ ਲੱਗਾ। ਹੇਠਲੇ ਪੱਧਰ ਦੇ ਇਲਾਕੇ ‘ਛੋਟੇ ਛੱਪੜ’ ਵਾਂਗ ਲੱਗਣ ਲੱਗ ਪਏ। ਇੰਝ ਲੱਗ ਸੀ ਕੇ ਮੀਂਹ ਚ ਸੁਰੀਲਾ ਸੰਗੀਤ ਬੱਜ ਰਿਹਾ ਹੈ। ਇਸ ਤੋਂ ਇਲਾਵਾ ਪੂਰੇ ਮਾਹੌਲ ਵਿਚ ਕੁਝ ਵੀ ਨਹੀਂ ਸੀ ਸੁਣ ਰਿਹਾ।
ਮੀਂਹ ਰੁਕਦੇ ਹੀ ਬੱਚੇ ਘਰੋਂ ਬਾਹਰ ਆ ਗਏ। ਉਹ ਭਰੇ ਪਾਣੀ ਵਿੱਚ ਖੇਡਣਾ ਚਾਹੁੰਦੇ ਸਨ। ਉਨ੍ਹਾਂ ਨੇ ਇਕ-ਦੂਜੇ 'ਤੇ ਪਾਣੀ ਸੁੱਟਿਆ ਅਤੇ ਖੁਸ਼ੀ ਨਾਲ ਇਧਰ-ਉਧਰ ਭੱਜਣ ਲੱਗੇ। ਮੈਂ ਵੀ ਉਨਾਂ ਨਾਲ ਜਾਣਾ ਚਾਹੁੰਦਾ ਸੀ ਪਰ ਮੇਰੀ ਮਾਂ ਨੇ ਇਜਾਜ਼ਤ ਨਹੀਂ ਦਿੱਤੀ। ਇਸ ਲਈ ਮੈਨੂੰ ਕਾਗਜ਼ ਦੀ ਕਿਸ਼ਤੀ ਨੂੰ ਪਾਣੀ ਵਿੱਚ ਤੈਰ ਕੇ ਸੰਤੁਸ਼ਟ ਹੋਣਾ ਪਿਆ। ਪਰ ਮੈਨੂੰ ਇਸ ਸਭ ਵਿੱਚ ਬਹੁਤ ਮਜ਼ਾ ਆ ਰਿਹਾ ਸੀ।
ਲੋਕ ਛਤਰੀਆਂ ਲੈ ਕੇ ਆ ਰਹੇ ਸਨ। ਕਈਆਂ ਨੇ ਰੇਨਕੋਟ ਅਤੇ ਟੋਪੀਆਂ ਪਾਈਆਂ ਹੋਈਆਂ ਸਨ। ਮੀਂਹ ਨਾਲ ਹਰ ਕੋਈ ਖੁਸ਼ ਸੀ।
0 Comments