Punjabi Essay, Paragraph on "Dudh de Labh" "ਦੁੱਧ ਦੇ ਲਾਭ" for Class 10, 11, 12 of Punjab Board, CBSE Students.

ਦੁੱਧ ਦੇ ਲਾਭ 
Dudh de Labh


ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਹਰ ਕਿਸੇ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਇਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਲਈ ਡਾਕਟਰ ਹਰ ਵਿਅਕਤੀ ਨੂੰ ਰੋਜ਼ਾਨਾ ਇਕ ਗਲਾਸ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਦੁੱਧ ਪੀਣਾ ਹਰ ਕਿਸੇ ਲਈ ਫਾਇਦੇਮੰਦ ਹੁੰਦਾ ਹੈ, ਪਰ ਇਹ ਖਾਸ ਤੌਰ 'ਤੇ ਵਧ ਰਹੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ।

ਦੁੱਧ ਵਿੱਚ ਵਿਟਾਮਿਨ ਹੁੰਦੇ ਹਨ ਜੋ ਸਾਨੂੰ ਤਾਕਤ ਦਿੰਦੇ ਹਨ। ਦੁੱਧ ਸਾਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਂਦਾ ਹੈ। ਸਾਨੂੰ ਦੁੱਧ ਮੁੱਖ ਤੌਰ 'ਤੇ ਗਾਵਾਂ ਅਤੇ ਮੱਝਾਂ ਤੋਂ ਮਿਲਦਾ ਹੈ। ਕੁਝ ਸਥਾਨਾਂ ਦੇ ਲੋਕ ਬੱਕਰੀ, ਭੇਡ ਅਤੇ ਊਠ ਦਾ ਦੁੱਧ ਵੀ ਪੀਂਦੇ ਹਨ।

ਦੁੱਧ ਬਹੁਤ ਲਾਭਦਾਇਕ ਚੀਜ਼ ਹੈ। ਦੁੱਧ ਠੰਡਾ ਜਾਂ ਗਰਮ ਤਾਂ ਹਰ ਕੋਈ ਪੀਂਦਾ ਹੀ ਹੈ, ਇਸਦੇ ਨਾਲ ਇਸਨੂ ਕੌਫੀ ਜਾਂ ਚਾਹ ਵਿੱਚ ਵੀ ਮਿਲਾਇਆ ਜਾਂਦਾ ਹੈ। ਦੁੱਧ ਨਾਲ ਦਹੀਂ ਤੇ ਪਨੀਰ ਵੀ ਬਣਦਾ ਹੈ। ਇਸਦੇ ਨਾਲ ਇਸ ਤੋਂ ਮਠਿਆਈਆਂ ਅਤੇ ਖੀਰ-ਪਕਵਾਨ ਬਣਾਏ ਜਾਂਦੇ ਹਨ, ਖੋਆ ਬਣਾਇਆ ਜਾਂਦਾ ਹੈ। ਮੱਖਣ ਅਤੇ ਘਿਓ ਵੀ ਬਣਾਇਆ ਜਾਂਦਾ ਹੈ।

ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਦੁੱਧ ਨੂੰ ਉਬਾਲਣ ਨਾਲ ਇਹ ਕੀਟਾਣੂ ਮੁਕਤ ਹੋ ਜਾਂਦਾ ਹੈ। ਬੱਕਰੀ ਦਾ ਦੁੱਧ ਸਭ ਤੋਂ ਤੇਜ਼ੀ ਨਾਲ ਹਜ਼ਮ ਹੁੰਦਾ ਹੈ। ਗਾਂਧੀ ਜੀ ਬੱਕਰੀ ਦੇ ਦੁੱਧ ਦੇ ਬਹੁਤ ਸ਼ੌਕੀਨ ਸਨ।

ਕਸਬਿਆਂ ਅਤੇ ਸ਼ਹਿਰਾਂ ਵਿੱਚ ਦੁਕਾਨਾਂ ਵਿੱਚ ਦੁੱਧ ਖੁੱਲ੍ਹਾ ਜਾਂ ਸੀਲਬੰਦ ਮਿਲਦਾ ਹੈ। ਹੁਣ ਇਹ ਡੱਬਿਆਂ ਅਤੇ ਬੋਤਲਾਂ ਵਿੱਚ ਵੀ ਉਪਲਬਧ ਹੈ, ਜਿਸ ਵਿੱਚ ਬਹੁਤ ਕੀ ਹੋਰ ਫਲੇਵਰ ਵੀ ਪਾਏ ਜਾਂਦੇ ਹਨ। ਦੁੱਧ ਹੁਣ ਸੰਘਣੇ ਅਤੇ ਪਾਊਡਰ ਦੇ ਰੂਪ ਵਿੱਚ ਵੀ ਉਪਲਬਧ ਹੈ।

Read More - ਹੋਰ ਪੜ੍ਹੋ: - Punjabi Essay, Paragraph on "Aitihasik Sthan di Yatra - Taj Mahal", "ਇਤਿਹਾਸਿਕ ਸਥਾਨ ਦੀ ਯਾਤਰਾ - ਤਾਜ ਮਹਲ "

ਅੱਜ ਭਾਰਤ ਆਪਣੀ ਲੋੜ ਤੋਂ ਵੱਧ ਦੁੱਧ ਪੈਦਾ ਕਰਦਾ ਹੈ ਅਤੇ ਭਾਰਤ ਇਸ ਨੂੰ ਨਿਰਯਾਤ ਕਰਨ ਦੀ ਸਥਿਤੀ ਵਿੱਚ ਹੈ। ਪੌਸ਼ਟਿਕ ਭੋਜਨ ਵਜੋਂ ਇਸ ਦੀ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।




Post a Comment

0 Comments