ਇੱਕ ਘਰ ਵਿੱਚ ਅੱਗ
A House on Fire
ਇਕ ਰਾਤ ਮੈਂ ਛੱਤ 'ਤੇ ਸੌਂ ਰਿਹਾ ਸੀ। 11 ਵੱਜ ਚੁੱਕੇ ਸਨ। ਫਿਰ "ਅੱਗ! ਅੱਗ!" ਆਵਾਜ਼ਾਂ ਸੁਣਾਈ ਦਿੱਤੀਆਂ। ਮੈਂ ਝੱਟ ਉਠ ਕੇ ਗਲੀ ਵੱਲ ਦੇਖਣ ਲੱਗਾ। ਸਾਡੀ ਗਲੀ ਦੇ ਇੱਕ ਘਰ ਨੂੰ ਅੱਗ ਲੱਗੀ ਹੋਈ ਸੀ।
ਮੈਂ ਤੇਜ਼ੀ ਨਾਲ ਉਸ ਘਰ ਵੱਲ ਤੁਰ ਪਿਆ। ਉੱਥੇ ਪਹਿਲਾਂ ਹੀ ਇਕੱਠੀ ਹੋਈ ਵੱਡੀ ਭੀੜ ਰੇਤ ਅਤੇ ਪਾਣੀ ਦੀ ਮਦਦ ਨਾਲ ਅੱਗ ਨੂੰ ਬੁਝਾਉਣਾ ਚਾਹੁੰਦੀ ਸੀ। ਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਅੰਦਰੋਂ ਉੱਚੀ-ਉੱਚੀ ਚੀਕਾਂ ਆ ਰਹੀਆਂ ਸਨ ਅਤੇ ਇਹ ਘਰ ਸ੍ਰੀ ਗੁਰਪਾਲ ਜੀ ਦਾ ਸੀ ਜੋ ਦੁਕਾਨਦਾਰ ਹਨ।
ਜਲਦੀ ਹੀ ਦੋ ਅੱਗ ਬੱਝਾਉਣ ਵਾਲਿਆਂ ਗੱਡੀਆਂ ਉੱਥੇ ਪਹੁੰਚ ਗਈਆਂ। ਅੱਗ ਬੁਝਾਊਣ ਵਾਲੀਆਂ ਨੇ ਗੱਡੀ ਤੋਂ ਉਤਰ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਅੱਗ 'ਤੇ ਪਾਣੀ ਪਾਉਣ ਲਈ ਹੋਜ਼ ਪਾਈਪਾਂ ਦੀ ਵਰਤੋਂ ਕੀਤੀ। ਅੱਗ ਬੁਝਾਊ ਵਾਲੇ ਘਰ ਦੇ ਅੰਦਰ ਦਾਖ਼ਲ ਹੋ ਗਏ ਅਤੇ ਪਰਿਵਾਰਕ ਮੈਂਬਰਾਂ ਨੂੰ ਬਚਾਇਆ। ਇੱਕ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਖੁਸ਼ਕਿਸਮਤੀ ਨਾਲ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹੋਰ
ਪੜ੍ਹੋ: - Punjabi Essay, Paragraph on "Diwali", "ਦੀਵਾਲੀ
".
ਅੱਧੇ ਘੰਟੇ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਘਰ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ। ਉਸ ਰਾਤ ਸ਼੍ਰੀ ਗੁਰਪਾਲ ਜੀ ਨੂੰ ਬਹੁਤ ਦੁੱਖ ਹੋਇਆ।
0 Comments