Punjabi Moral Story on "Shilpi di Adbhud Mang", "ਸ਼ਿਲਪੀ ਦੀ ਅਦਭੁੱਤ ਮੰਗ" for Kids and Students for Class 5, 6, 7, 8, 9, 10 in Punjabi Language.

ਸ਼ਿਲਪੀ ਦੀ ਅਦਭੁੱਤ ਮੰਗ 
Shilpi di Adbhud Mang



ਜਦੋਂ ਮਹਾਰਾਜ ਕਿਸ਼ਨਦੇਵ ਰਾਇ ਗੁਆਂਢੀ ਰਾਜ ਉੜੀਸਾ ਨੂੰ ਜਿੱਤ ਕੇ ਵਾਪਸ ਪਰਤੇ ਤਾਂ ਸਾਰੇ ਵਿਜੇਨਗਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਮਹਾਰਾਜ ਨੇ ਪੂਰੇ ਰਾਜ ਵਿਚ ਜਿੱਤ ਦੀ ਖੁਸ਼ੀ ਮਨਾਉਣ ਦਾ ਐਲਾਨ ਕਰ ਦਿੱਤਾ। ਦਰਬਾਰ ਵਿੱਚ ਰੋਜ਼ ਹੀ ਨਵੇਂ-ਨਵੇਂ ਕਲਾਕਾਰ ਆ ਕੇ ਆਪਣੀ ਤਿਭਾ ਦਾ ਪ੍ਰਦਰਸ਼ਨ ਕਰਕੇ ਮਹਾਰਾਜ ਕੋਲੋਂ ਇਨਾਮ ਹਾਸਲ ਕਰਦੇ।

ਮਹਾਰਾਜ ਦੇ ਮਨ ਵਿਚ ਆਇਆ ਕਿ ਇਸ ਮੌਕੇ 'ਤੇ ਜੇਤੂ ਸਮਾਰਕ ਦੀ ਸਥਾਪਨਾ ਕਰਵਾਉਣੀ ਚਾਹੀਦੀ ਹੈ। ਤੁਰੰਤ ਇਕ ਸ਼ਿਲਪੀ ਨੂੰ ਇਹ ਕੰਮ ਸੌਂਪ ਦਿੱਤਾ ਗਿਆ। ਜਦੋਂ ਜੇਤੂ ਸਮਾਰਕ ਬਣ ਕੇ ਪੂਰੀ ਹੋ ਗਈ ਤਾਂ ਉਹਦੀ ਸ਼ੋਭਾ ਵੇਖਦਿਆਂ ਹੀ ਬਣਦੀ ਸੀ। ਸ਼ਿਲਪੀ ਕਲਾ ਦੀ ਉਹ ਅਨੁਠੀ ਮਿਸਾਲ ਸੀ।

ਜਦੋਂ ਜੇਤੂ ਸਮਾਰਕ ਬਣ ਕੇ ਪੂਰੀ ਹੋ ਗਈ ਤਾਂ ਮਹਾਰਾਜ ਨੇ ਪ੍ਰਧਾਨ ਸ਼ਿਲਪੀ ਨੂੰ ਦਰਬਾਰ ਵਿਚ ਸੱਦ ਕੇ ਮਿਹਨਤਾਨਾ ਦੇ ਕੇ ਆਖਿਆ-“ਇਸ ਤੋਂ ਇਲਾਵਾ ਤੇਰੀ ਕਲਾਕਾਰੀ ਤੋਂ ਖੁਸ਼ ਹੋ ਕੇ ਅਸੀਂ ਤੈਨੂੰ ਹੋਰ ਵੀ ਕੁਝ ਦੇਣਾ ਚਾਹੁੰਦੇ ਹਾਂ। ਤੂੰ ਜੋ ਚਾਹਵੇਂ, ਮੰਗ ਸਕਦਾ ਏਂ।”.

“ਅੰਨਦਾਤਾ! ਸਿਰ ਝੁਕਾ ਕੇ ਪ੍ਰਧਾਨ ਸ਼ਿਲਪੀ ਬੋਲਿਆ-“ਤੁਸੀਂ ਮੇਰੀ ਕਲਾ ਦੀ ਏਨੀ ਜ਼ਿਆਦਾ ਤਰੀਫ਼ ਕੀਤੀ ਹੈ ਕਿ ਹੁਣ ਹੋਰ ਮੰਗਣ ਨੂੰ ਕੁਝ ਵੀਂ ਬਾਕੀ ਨਹੀਂ ਬਚਿਆ। ਬਸ, ਤੁਹਾਡੀ ਕ੍ਰਿਪਾ ਚਾਹੀਦੀ ਹੈ । ਇਹੋ ਮੇਰੀ ਤਮੰਨਾ ਹੈ ।

“ਨਹੀਂ ਨਹੀਂ...ਕੁਝ ਤਾਂ ਮੰਗਣਾ ਹੀ ਪਵੇਗਾ। ”ਮਹਾਰਾਜ ਨੇ ਜ਼ਿਦ ਫੜ ਲਈ ।

ਦਰਬਾਰੀ ਸ਼ਿਲਪੀ ਨੂੰ ਸਮਝਾ ਕੇ ਬੋਲਿਆ-“ਮਹਾਰਾਜ ਆਪਣੀ ਖੁਸ਼ੀ ਨਾਲ ਤੈਨੂੰ ਇਨਾਮ ਦੇਣਾ ਚਾਹੁੰਦੇ ਹਨ। ਤੂੰ ਇਨਕਾਰ ਕਿਉਂ ਕਰਦਾ ਏਂ-ਜੋ ਦਿਲ ਕਰਦਾ ਏ ਮੰਗ ਲੈ। ਅਜਿਹੇ ਮੌਕੇ ਬਾਰ-ਬਾਰ ਨਹੀਂ ਆਉਂਦੇ।

ਪਰ ਸ਼ਿਲਪਕਾਰ ਬੜਾ ਹੀ ਸ਼ੈ-ਮਾਣੀ ਸੀ। ਮਿਹਨਤਾਨੇ ਤੋਂ ਇਲਾਵਾ ਕੁਝ ਹੋਰ ਲੈਣਾ ਉਹਦੇ ਸੁਭਾਅ ਦੇ ਬਿਲਕੁਲ ਹੀ ਵਿਰੁੱਧ ਸੀ । ਪਰ ਮਹਾਰਾਜ ਵੀ ਆਪਣੀ ਜ਼ਿਦ ’ਤੇ ਅੜੇ ਹੋਏ ਸਨ।

ਅੱਜ ਤੇਨਾਲੀਰਾਮ ਉਥੇ ਹਾਜ਼ਰ ਨਹੀਂ ਸੀ, ਜਿਹੜਾ ਕਿ ਇਸ ਗੱਲ ਦਾ ਆਸਾਨੀ ਨਾਲ ਹੱਲ ਕੱਢ ਦੇਂਦਾ।

ਜਦੋਂ ਸ਼ਿਲਪਕਾਰ ਨੇ ਵੇਖਿਆ ਕਿ ਮਹਾਰਾਜ ਮੰਨ ਨਹੀਂ ਰਹੇ ਤਾਂ ਉਹਨੇ ਆਪਣੇ ਹਥਿਆਰਾਂ ਵਾਲਾ ਥੈਲਾ ਖਾਲੀ ਕਰਕੇ ਮਹਾਰਾਜ ਦੇ ਅੱਗੇ ਕਰ ਦਿੱਤਾ ਅਤੇ ਆਖਿਆ-“ਮਹਾਰਾਜ! ਜੇਕਰ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਮੇਰਾ ਇਹ ਪੈਲਾ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਨਾਲ ਭਰ ਦਿਉ।

ਮਹਾਰਾਜ ਨੇ ਉਹਦੀ ਗੱਲ ਸੁਣ ਕੇ ਮੰਤਰੀ ਅਤੇ ਮੁੜ ਸਨਾਪਤੀ ਵੱਲ ਤੱਕਿਆ। ਸੈਨਾਪਤੀ ਨੇ ਰਾਜਪੁਰੋਹਿਤ ਵੱਲ ਤੱਕਿਆ। ਰਾਜਪੁਰੋਹਿਤ ਕੁਰਸੀ 'ਤੇ ਬੈਠਾ, ਸਿਰ ਝੁਕਾ ਕੇ ਆਪਣੇ ਹੱਥਾਂ ਦੇ ਨਹੁੰ ਟੁੱਕ ਰਹੇ ਸਨ।

ਸਾਰੇ ਰਾਜ ਦਰਬਾਰ ’ਤੇ ਨਜ਼ਰਾਂ ਘੁਮਾਉਣ ਤੋਂ ਬਾਅਦ ਮਹਾਰਾਜ ਨੇ ਇਕ ਲੰਮਾ ਸਾਹ ਖਿੱਚਿਆ ਅਤੇ ਸੋਚਿਆ-ਕੀ ਦੇਈਏ ਇਹਨੂੰ ? ਕਿਹੜੀ ਚੀਜ਼ ਦੁਨੀਆ ਵਿਚ ਸਭ ਤੋਂ ਵੱਧ ਕੀਮਤੀ ਅਤੇ ਅਨਮੋਲ ਹੈ ?

ਅਚਾਨਕ ਉਨ੍ਹਾਂ ਨੇ ਪੁੱਛਿਆ-ਕੀ ਤੇਰੇ ਥੈਲੇ ਨੂੰ ਹੀਰੇ-ਗਹਿਣਿਆਂ ਨਾਲ ਭਰ ਦਿੱਤਾ ਜਾਵੇ ?

ਹੀਰੇ ਅਤੇ ਗਹਿਣਿਆਂ ਨਾਲੋਂ ਵੀ ਕੋਈ ਕੀਮਤੀ ਚੀਜ਼ ਹੋ ਸਕਦੀ ਹੈ ਮਹਾਰਾਜ ?? 

ਹੁਣ ਤਾਂ ਮਹਾਰਾਜ ਨੂੰ ਗੁੱਸਾ ਆ ਗਿਆ। ਪਰ ਉਹ ਗੁੱਸਾ ਕਰਦੇ ਕਿਵੇਂ ? ਉਨ੍ਹਾਂ ਨੇ ਖ਼ੁਦ ਹੀ ਤਾਂ ਸ਼ਿਲਪਕਾਰ ਨੂੰ ਜ਼ਿਦ ਕਰਕੇ ਕੋਈ ਚੀਜ਼ ਮੰਗਣ ਨੂੰ ਆਖਿਆ ਸੀ। ਅਚਾਨਕ ਮਹਾਰਾਜ ਨੂੰ ਤੇਨਾਲੀਮ ਦੀ ਯਾਦ ਆ ਗਈ। 

ਉਨ੍ਹਾਂ ਨੇ ਤੁਰੰਤ ਇਕ ਸੇਵਕ ਨੂੰ ਤੇਨਾਲੀਰਾਮ ਦੇ ਘਰ ਭੇਜਿਆ। ਕੁਝ ਦੇਰ ਬਾਅਦ ਹੀ ਤੇਨਾਲੀਰਾਮ ਦਰਬਾਰ ਵਿਚ ਹਾਜ਼ਰ ਹੋ ਗਿਆ। ਰਸਤੇ ਵਿਚ ਸੇਵਕ ਨੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਸੀ ਕਿ ਮਹਾਰਾਜ ਨੇ ਕਿਉਂ ਬੁਲਾਇਆ ਹੈ।

ਤੇਨਾਲੀਰਾਮ ਨੇ ਆਉਂਦਿਆਂ ਹੀ ਮਹਾਰਾਜ ਕੋਲੋਂ ਪੁੱਛਿਆ‘-ਤੇਨਾਲੀਰਾਮ ! ਸੰਸਾਰ ਵਿਚ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ?

“ਇਹ ਤਾਂ ਲੈਣ ਵਾਲੇ 'ਤੇ ਨਿਰਭਰ ਕਰਦਾ ਹੈ ਮਹਾਰਾਜ !’’ ਕਹਿ ਕੇ ਤੇਨਾਲੀਰਾਮਨੇ ਚਾਰੇ ਪਾਸੇ ਨਜ਼ਰ ਘੁਮਾ ਕੇ ਵੇਖਿਆ-“ਕੀਹਨੂੰ ਚਾਹੀਦੀ ਹੈ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ?

“ਮੈਨੂੰ।” ਸ਼ਿਲਪਕਾਰ ਨੇ ਆਪਣਾ ਥੈਲਾ ਚੁੱਕ ਕੇ ਆਖਿਆ-“ਮੈਨੂੰ ਚਾਹੀਦੀ ਹੈ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼। “ਮਿਲ ਜਾਵੇਗੀ...ਥੈਲਾ ਮੇਰੇ ਕੋਲ ਲੈ ਕੇ ਆ।” ਸ਼ਿਲਪਕਾਰ ਤੇਨਾਲੀਰਾਮ ਵੱਲ ਤੁਰ ਪਿਆ। ਹਾਲ ਵਿਚ ਡੂੰਘਾ ਸੰਨਾਟਾ ਪਸਰਿਆ ਹੋਇਆ ਸੀ। ਸਾਰਿਆਂ ਦੇ ਸਾਹ ਜਿਵੇਂ ਰੁਕ ਗਏ ਸਨ। ਉਹ ਜਾਣਨਾ ਅਤੇ ਵੇਖਣਾ ਚਾਹੁੰਦੇ ਸਨ ਕਿ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ। 

ਤੇਨਾਲੀਰਾਮ ਨੇ ਸ਼ਿਲਪੀ ਦੇ ਹੱਥੋਂ ਥੈਲਾ ਫੜ ਕੇ ਉਹਦਾ ਮੂੰਹ ਖੋਲ੍ਹਿਆ ਅਤੇ ਤਿੰਨ ਚਾਰ ਵਾਰ ਛੇਤੀ-ਛੇਤੀ ਉਪਰ-ਥੱਲੇ ਕੀਤਾ। ਫਿਰ ਉਹਦਾ ਮੁੰਹ ਬੰਨ ਕੇ ਸ਼ਿਲਪਕਾਰ ਨੂੰ ਦੇ ਕੇ ਆਖਿਆ-"ਲੈ ਫੜ, ਮੈਂ ਇਹਦੇ ਵਿਚ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਭਰ ਦਿੱਤੀ ਹੈ।

ਸ਼ਿਲਪਕਾਰ ਖ਼ੁਸ਼ ਹੋ ਗਿਆ। ਉਹਨੇ ਝੋਲਾ ਫੜ ਕੇ ਮਹਾਰਾਜ ਨੂੰ ਸਬੂਤ ਦਿੱਤਾ ਅਤੇ ਦਰਬਾਰ ਵਿਚੋਂ ਚਲਾ ਗਿਆ।

ਮਹਾਰਾਜ ਸਮੇਤ ਸਾਰੇ ਦਰਬਾਰੀ ਹੱਕੇ-ਬੱਕੇ ਰਹਿ ਗਏ ਕਿ ਤੇਨਾਲੀਰਾਮ ਨੇ ਅਜਿਹੀ ਕਿਹੜੀ ਚੀਜ਼ ਦਿੱਤੀ ਹੈ, ਜੀਹਨੂੰ ਲੈ ਕੇ ਉਹ ਏਨਾ ਖੁਸ਼ ਹੋ ਕੇ ਗਿਆ ਹੈ।

ਉਹਦੇ ਜਾਂਦਿਆਂ ਹੀ ਮਹਾਰਾਜ ਨੇ ਪੁੱਛਿਆ-“ਤੂੰ ਥੈਲੇ ਵਿਚ ਕੋਈ ਚੀਜ਼ ਤਾਂ ਪਾਈ ਹੀ ਨਹੀਂ ਸੀ, ਫਿਰ ਸ਼ਿਲਪਕਾਰ ਕਿਵੇਂ ਚਲਾ ਗਿਆ ?

“ਮਹਾਰਾਜ! ਤੇਨਾਲੀਮ ਹੱਥ ਜੋੜ ਕੇ ਬੋਲਿਆ-“ਤੁਸਾਂ ਨਹੀਂ ਵੇਖਿਆ, ਮੈਂ ਉਹਦੇ ਝੋਲੇ ਵਿਚ ਹਵਾ ਭਰੀ ਸੀ। ਹਵਾ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਹੈ। ਉਸਦੇ ਬਿਨਾਂ ਦੁਨੀਆ ਵਿਚ ਕੁਝ ਵੀ ਸੰਭਵ ਨਹੀਂ ਹੈ। ਉਹਦੇ ਬਿਨਾਂ ਆਦਮੀ ਜੀਊਂਦਾ ਨਹੀਂ ਰਹਿ ਸਕਦਾ। ਹਵਾ ਬਿਨਾਂ ਨਾ ਅੱਗ ਬਲਦੀ ਹੈ, ਨਾ ਪਾਣੀ ਬਣਦਾ ਹੈ। ਕਿਸੇ ਵੀ ਕਲਾਕਾਰ ਲਈ ਹਵਾ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਕਲਾਕਾਰ ਦੀ ਕਲਾ ਨੂੰ ਹਵਾ ਨਾ ਦਿੱਤੀ ਜਾਵੇ ਤਾਂ ਕਲਾ ਅਤੇ ਕਲਾਕਾਰ ਦੋਵੇਂ ਹੀ ਦਮ ਤੋੜ ਦੇਂਦੇ ਹਨ। “ਵਾਹ !

ਮਹਾਰਾਜ ਨੇ ਤੇਨਾਲੀਰਾਮ ਦੀ ਪਿੱਠ ਥਾਪੜੀ ਅਤੇ ਆਪਣੇ ਗਲੇ ਵਿਚੋਂ ਕੀਮਤੀ ਮਾਲਾ ਲਾਹ ਕੇ ਤੇਨਾਲੀਰਾਮ ਦੇ ਗਲੇ ਵਿਚ ਪਾ ਦਿੱਤੀ।


Post a Comment

0 Comments