Punjabi Moral Story on "Lalchi Kutta ", "ਲਾਲਚੀ ਕੁੱਤਾ " for Kids and Students for Class 5, 6, 7, 8, 9, 10 in Punjabi Language.

ਲਾਲਚੀ ਕੁੱਤਾ 
Lalchi Kutta



ਕਿਸੇ ਕੁੱਤੇ ਨੇ ਕਸਾਈ ਦੀ ਦੁਕਾਨ ਤੋਂ ਮੀਟ ਦਾ ਟੁਕੜਾ ਚੋਰੀ ਕੀਤਾ ਅਤੇ ਇਧਰ-ਉਧਰ ਦੌੜ ਕੇ ਕੋਈ ਅਜਿਹੀ ਥਾਂ ਲੱਭਣ ਲੱਗਾ ਜਿਥੇ ਉਹ ਸ਼ਾਂਤੀ ਨਾਲ ਬਹਿਕੇ ਮਾਸ ਦਾ ਟੁਕੜਾ ਖਾ ਸਕੇ ਸ਼ਾਂਤਮਈ ਥਾਂ ਲੱਭਣ ਲਈ ਉਹਨੂੰ ਨਦੀ ਦੇ ਉਪਰ ਬਣੇ ਪੁਲ ਨੂੰ ਪਾਰ ਕਰਨਾ ਪਿਆ। ਜਦੋਂ ਉਹ ਪੁਲ ਪਾਰ ਕਰ ਰਿਹਾ ਸੀ ਤਾਂ ਉਹਦੀ ਨਜ਼ਰ ਪਾਣੀ ਵਿਚ ਆਪਣੇ ਪਰਛਾਵੇਂ ਉੱਤੇ ਪਈ। ਇਹ ਵੇਖ ਕੇ ਉਹ ਹੈਰਾਨ ਰਹਿ ਗਿਆ ਕਿ ਪਾਣੀ ਵਿਚ ਨਜ਼ਰ ਆਉਣ ਵਾਲੇ ਕੁੱਤੇ ਦੇ ਮੂੰਹ ਵਿਚ ਵੀ ਮਾਸ ਦਾ ਟੁਕੜਾ ਸੀ। ਉਹ ਸੋਚਣਾ ਲੱਗਾ ਕਿ ਕਿਉਂ ਨਾ ਦੂਜੇ ਕੁੱਤੇ ਦੇ ਮੂੰਹ ਵਿਚਲਾ ਮਾਸ ਦਾ ਟੁਕੜਾ ਵੀ ਉਹ ਖੋਹ ਲਵੇ।


ਮਨ ਵਿਚ ਲਾਲਚ ਆਉਂਦਿਆਂ ਹੀ ਉਹ ਦੰਦ ਕੱਢ ਕੇ ਭੌਕਣ ਲੱਗਾ ਅਤੇ ਪਾਣੀ ਵਿਚ ਛਾਲ ਮਾਰ ਦਿੱਤੀ। ਪਰ ਉਸ ਮੁਰਖ ਕੁੱਤੇ ਨੇ ਜਿਉਂ ਹੀ ਦੂਜੇ ਕੁੱਤੇ ਦੇ ਮੁੰਹ ਵਿਚਲਾਮਾਸ ਦਾ ਟੁਕੜਾ ਖੋਹਣਾ ਚਾਹਿਆ, ਉਹਦੇ ਮੁੰਹ ਵਿਚਲਾ ਮਾਸ ਦਾ ਟੁਕੜਾ ਵੀ ਪਾਣੀ ਵਿਚ ਡਿੱਗ ਪਿਆ ਅਤੇ ਨਾਲ ਹੀ ਪਾਣੀ ਵਿਚ ਪੈਣ ਵਾਲਾ ਉਹਦਾ ਅਕਸ ਵੀ ਅੱਖਾਂ ਤੋਂ ਓਝਲ ਹੋ ਗਿਆ। ਮਾਸ ਦਾ ਟੁਕੜਾ ਉਹਦੇ ਮੂੰਹ ਵਿਚੋਂ ਡਿੱਗ ਕੇ ਨਦੀ ਵਿਚ ਡਿੱਗ ਪਿਆ। ਇਸ ਤਰ੍ਹਾਂ ਕੁੱਤੇ ਦੀ ਆਪਣੀ ਮੂਰਖਤਾ ਕਾਰਨ ਉਹਦਾ ਆਪਣਾ ਮਾਸ ਦਾ ਟੁਕੜਾ ਵੀ ਪਾਣੀ ਵਿਚ ਡਿੱਗ ਪਿਆ ਅਤੇ ਉਹਨੂੰ ਸਾਰਾ ਦਿਨ ਭੁੱਖਾ ਹੀ ਰਹਿਣਾ ਪਿਆ। | 


ਸਿੱਟਾ : ਜੋ ਕੁਝ ਆਪਣੇ ਕੋਲ ਹੈ, ਉਸੇ ਨਾਲ ਹੀ ਗੁਜ਼ਾਰਾ ਕਰਨਾ ਚਾਹੀਦਾ ਹੈ ਲਾਲਚ ਕਰਨ ਨਾਲ ਜੋ ਕੁਝ ਆਪਣੇ ਕੋਲ ਹੁੰਦਾ ਹੈ, ਉਹ ਵੀ ਗੁਆਚ ਜਾਂਦਾ ਹੈ।

Post a Comment

0 Comments