Punjabi Letter on "Lakad Chiran wala Aara band karaun sambandhi DC nu Benti Patar" "ਲੱਕੜ ਚੀਰਨ ਵਾਲਾ ਆਰਾ ਬੰਦ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਬੇਨਤੀ-ਪੱਤਰ" for Class 8, 9, 10, 11 and 12 Students.

ਲੱਕੜ ਚੀਰਨ ਵਾਲਾ ਆਰਾ ਬੰਦ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਬੇਨਤੀ-ਪੱਤਰ।

Lakad Chiran wala Aara band karaun sambandhi DC nu Benti Patar


ਸੇਵਾ ਵਿਖੇ


ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ, 

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ। 


ਵਿਸ਼ਾ : ਲੱਕੜ ਚੀਰਨ ਵਾਲਾ ਆਰਾ ਬੰਦ ਕਰਵਾਉਣ ਸੰਬੰਧੀ। 


ਸ੍ਰੀਮਾਨ ਜੀ,

ਬੇਨਤੀ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ 68 ਦੇ ਰਿਹਾਇਸ਼ੀ ਖੇਤਰ ਵਿੱਚ ਇੱਕ ਲੱਕੜ ਚੀਰਨ ਵਾਲਾ ਆਰਾ ਲੱਗਿਆ ਹੋਇਆ ਹੈ। ਇਹ ਆਰਾ ਦਿਨ-ਰਾਤ ਚੱਲਦਾ ਰਹਿੰਦਾ ਹੈ।


ਇਸ ਨਾਲ ਹਰ ਵਕਤ ਹਵਾ ਅਤੇ ਸ਼ੋਰ-ਪ੍ਰਦੂਸ਼ਣ ਪੈਦਾ ਹੁੰਦਾ ਰਹਿੰਦਾ ਹੈ ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ।


ਬਜ਼ੁਰਗ ਅਤੇ ਬਿਮਾਰ ਵਿਅਕਤੀ ਚੈਨ ਨਾਲ ਸੌਂ ਨਹੀਂ ਸਕਦੇ ਅਤੇ ਬੱਚੇ ਪੜ੍ਹ ਨਹੀਂ ਸਕਦੇ। ਜਿਸ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਨਤੀਜਿਆਂ ਤੇ ਬੁਰਾ ਅਸਰ ਪੈਂਦਾ ਹੈ।


ਆਰੇ ਲਈ ਲੱਕੜ ਦੀ ਢੋ-ਢੁਆਈ ਕਰਨ ਵਾਲ਼ੇ ਟਰੱਕਾਂ, ਟਰਾਲੀਆਂ ਕਾਰਨ ਸ਼ੋਰ-ਸ਼ਰਾਬੇ ਅਤੇ ਟ੍ਰੈਫਿਕ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ। ਜਿਸ ਨਾਲ ਕੰਮ 'ਤੇ ਆਉਣ-ਜਾਣ ਵਾਲੇ ਲੋਕਾਂ ਲਈ ਰੁਕਾਵਟ ਪੈਦਾ ਹੁੰਦੀ ਹੈ।


ਇਨ੍ਹਾਂ ਗੱਡੀਆਂ ਕਾਰਨ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਚੁੱਕੀਆਂ ਹਨ।


ਬਾਰਿਸ਼ ਦੇ ਦਿਨਾਂ ਵਿੱਚ ਲੱਕੜੀ ਅਤੇ ਕਚਰੇ ਦੇ ਗਲਨ ਕਾਰਨ ਸਾਰੇ ਇਲਾਕੇ ਵਿੱਚ ਬਦਬੂ ਫੈਲ ਸਕਦੀ ਹੈ ਜਿਸ ਕਾਰਨ ਕਦੇ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ।


ਇਸ ਸਬੰਧੀ ਪੰਜਾਬ ਪ੍ਰਦੂਸ਼ਣ ਬੋਰਡ ਦੇ ਡਾਇਰੈਕਟਰ ਨੂੰ ਮਿਲ ਕੇ ਲਿਖਤੀ ਰੂਪ ਵਿੱਚ ਬੇਨਤੀ ਵੀ ਕਰ ਚੁੱਕੇ ਹਾਂ ਪ੍ਰੰਤੂ ਇਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਅਸੀਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਰਾ ਇੱਥੋਂ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਇਸ ਇਲਾਕੇ ਦੇ ਵਸਨੀਕ ਆਰਾਮ ਨਾਲ ਜੀਵਨ ਬਤੀਤ ਕਰ ਸਕਣ। ਉਮੀਦ ਹੈ ਕਿ ਆਪ ਇਹ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰੋਗੇ। 


ਧੰਨਵਾਦ ਸਹਿਤ


ਆਪ ਜੀ ਦੇ ਸ਼ੁੱਭਚਿੰਤਕ,

ਸਮੂਹ ਇਲਾਕਾ ਨਿਵਾਸੀ,

ਫੇਜ਼ 68, ਸਾਹਿਬਜ਼ਾਦਾ ਅਜੀਤ ਸਿੰਘ ਨਗਰ, 


ਮਿਤੀ 14 ਅਪ੍ਰੈਲ 2014.






Post a Comment

0 Comments