Punjabi Essay, Paragraph on "Jawahar Lal Nehru", ਜਵਾਹਰ ਲਾਲ ਨਹਿਰੂ " for Class 10, 11, 12 of Punjab Board, CBSE Students.

ਜਵਾਹਰ ਲਾਲ ਨਹਿਰੂ 
Jawahar Lal Nehru



ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ
The first Prime Minister of independent India

ਪੰਡਿਤ ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ  ਆਪ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ । ਦੇਸ਼ ਭਗਤੀ ਦਾ ਜਜ਼ਬਾ ਆਪ ਨੂੰ ਵਿਰਸੇ ਵਿੱਚ ਮਿਲਿਆ । ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਕੇ ਆਪਣੇ ਦੇਸ਼ ਦੀ ਨਵ ਉਸਾਰੀ ਲਈ ਤੇ ਵਿਦੇਸ਼ਾਂ ਵਿੱਚ ਉਸ ਦਾ ਨਾਂ ਪੈਦਾ ਕਰਨ ਲਈ ਵਰਨਣਯੋਗ ਕੰਮ ਕੀਤਾ। ਜਨਮ ਅਤੇ ਮਾਤਾ ਪਿਤਾ :- ਪੰ.ਨਹਿਰੂ ਦਾ ਜਨਮ 14 ਨਵੰਬਰ ,1889 ਈ ਨੂੰ ਅਲਾਹਾਬਾਦ ਵਿੱਚ ਉੱਘੇ ਵਕੀਲ ਅਤੇ ਦੇਸ਼ ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ। ਨਹਿਰੂ ਪਰਿਵਾਰ ਦੇ ਬਹੁਤ ਅਮੀਰ ਹੋਣ ਕਰਕੇ ਆਪ ਦੀ ਪਾਲਣਾ ਬੜੇ ਸੁੱਖਾਂ ਵਿੱਚ ਹੋਈ । 


ਵਿਦਿਆ
Education

ਆਪ ਨੇ ਮੁੱਢਲੀ ਵਿੱਦਿਆ ਘਰ ਵਿੱਚ ਹੀ ਇੱਕ ਅੰਗਰੇਜ਼ ਇਸਤਰੀ ਤੋਂ ਪ੍ਰਾਪਤ ਕੀਤੀ ਅਤੇ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਗਏ । ਉੱਥੇ ਆਪ ਨੇ ਹੈਰੋ ਪਬਲਿਕ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਕੈਂਬਰਿਜ ਦੇ ਇੱਕ ਕਾਲਜ ਤੋਂ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ । ਇੱਥੋਂ ਹੀ ਆਪਨੇ ਬੈਰਿਸਟਰ ਦੀ ਡਿਗਰੀ ਪ੍ਰਾਪਤ ਕੀਤੀ। ਇੰਗਲੈਂਡ ਤੋਂ ਭਾਰਤ ਵਾਪਸ ਪਰਤ ਕੇ ਆਪ ਰਾਜਨੀਤੀ ਵਿੱਚ ਹਿੱਸਾ ਲੈਣ ਲੱਗੇ । 


ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ
Participate in India's independence movement

13 ਅਪ੍ਰੈਲ,1919 ਵਿੱਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੇ ਆਪ ਦੀ ਆਤਮਾ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ  ਆਪ ਨੇ  ਅੰਗਰੇਜ਼ਾਂ ਦੇ ਕਾਲੇ ਕਾਨੂੰਨ ਰੋਲਟ ਐਕਟ ਦੀ ਡੱਟ ਕੇ ਵਿਰੋਧਤਾ ਕੀਤੀ। 1920 ਈ. ਵਿੱਚ ਜਦੋਂ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ, ਤਾਂ ਨਹਿਰੂ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿੱਚ ਹਿੱਸਾ ਲਿਆ 1930 ਈ. ਵਿੱਚ ਪੰਡਤ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ । ਕਾਂਗਰਸ ਨੇ ਪੰਡਤ ਨਹਿਰੂ ਜੀ ਦੀ ਅਗਵਾਈ ਹੇਠ ਹੀ ਦੇਸ਼ ਲਈ ਪੂਰਨ ਆਜ਼ਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ । ਇਸ ਲਈ ਆਪ ਕਈ ਵਾਰ ਜੇਲ੍ਹ ਵੀ ਗਏ,ਕਈ ਸੱਤਿਆਗ੍ਰਹਿ ਕੀਤੇ ਅਤੇ ਪੁਲਸ ਦੀਆਂ ਮਾਰਾਂ ਖਾਧੀਆਂ,ਪਰ ਆਪ ਨੇ ਬਿਲਕੁਲ  ਪ੍ਰਵਾਹ ਨਾ ਕੀਤੀ ।


ਭਾਰਤ ਦੀ ਆਜ਼ਾਦੀ ਤੇ ਪ੍ਰਧਾਨ ਮੰਤਰੀ ਬਣਨਾ
India's independence and becoming the Prime Minister

ਅੰਤ 15 ਅਗਸਤ , 1947 ਨੂੰ ਭਾਰਤ ਆਜ਼ਾਦ ਹੋ ਗਿਆ। ਅਖੀਰ ਆਪਣੇ ਦੇਸ਼ ਨੂੰ ਗੋਰਿਆਂ ਤੋਂ ਨਿਜ਼ਾਤ ਮਿਲੀ ਭਾਰਤ ਦੇ ਦੋ ਟੋਟੇ ਹੋ ਗਏ । ਇੱਕ ਟੋਟਾ ਭਾਰਤ ਅਤੇ ਦੂਸਰਾ ਪਾਕਿਸਤਾਨ ਅਖਵਾਇਆ  ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਦਾ ਸਿਹਰਾ ਪੰਡਤ ਨਹਿਰੂ ਜੀ ਨੂੰ ਹੀ ਪ੍ਰਾਪਤ ਹੋਇਆ । ਪੰਡਤ ਨਹਿਰੂ ਇਸ ਅਹੁਦੇ ਉੱਪਰ ਪੂਰੇ ਸਤਾਰਾਂ ਸਾਲ ਆਪਣੇ ਅੰਤਲੇ ਦਿਨਾਂ ਤੱਕ ਕਾਇਮ ਰਹੇ। ਭਾਰਤ ਦੀ ਨਵ ਉਸਾਰੀ :- ਪੰਡਤ ਨਹਿਰੂ ਦੀ ਅਗਵਾਈ ਹੇਠ ਸਦੀਆਂ ਦੀ ਗੁਲਾਮੀ ਦੇ ਲਿਤਾੜੇ ਭਾਰਤ ਦੀ ਨਵ-ਉਸਾਰੀ ਦਾ ਕੰਮ ਆਰੰਭ ਹੋਇਆ  ਭਾਰਤ ਨੂੰ ਹਰ ਪੱਖੋਂ ਨਵਾਂ ਰੂਪ ਦੇਣ ਤੇ ਦੇਸ਼ ਵਾਸੀਆਂ ਦੀ ਤਕਦੀਰ ਬਦਲਣ ਲਈ ਆਪ ਨੇ ਰਾਤ - ਦਿਨ ਇੱਕ ਕਰਕੇ ਕੰਮ ਕੀਤਾ। ਪੰਜ ਸਾਲਾਂ ਯੋਜਨਾਵਾਂ ਬਣਾਈਆਂ ਗਈਆਂ ।ਦੇਸ਼ ਵਿੱਚ ਤਰੱਕੀ ਦੇ ਕੰਮ ਆਰੰਭ ਹੋਏ  ਆਪ ਨੇ ਨਿਰਪੱਖ ਵਿਦੇਸ਼ੀ ਨੀਤੀ ਨਾਲ ਹਰ ਇੱਕ ਦੇਸ਼ ਨਾਲ ਮਿੱਤਰਤਾ ਵਧਾਈ। ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ  ਆਪ ਨੇ ਸੰਸਾਰ ਵਿੱਚ ਅਮਨ  ਸਥਾਪਿਤ ਕਰਨ ਲਈ ਪੰਚਸ਼ੀਲ ਦੇ ਨਿਯਮਾਂ ਨੂੰ ਸਥਾਪਿਤ ਕੀਤਾ।


ਭਾਰਤੀ ਲੋਕਾਂ ਨਾਲ ਪਿਆਰ

ਪੰਡਿਤ ਨਹਿਰੂ ਕੇਵਲ ਭਰ ਦੇ ਲੋਕਾਂ ਨਾਲ ਹੀ ਨਹੀਂ, ਸਗੋਂ ਦੇਸ਼ ਦੇ ਕਿਣਕੇ - ਕਿਣਕੇ ਨੂੰ ਪਿਆਰ ਕਰਦੇ ਸਨ। ਆਪ ਦੀ ਅੰਤਿਮ ਇੱਛਾ ਵੀ ਇਹੋ ਸੀ ਕਿ ਮਰਨ ਪਿੱਛੋਂ ਉਨ੍ਹਾਂ ਦੇ ਸਰੀਰ ਦੀ ਰਾਖ਼ ਭਾਰਤ ਦੇ ਖੇਤਾਂ ਵਿੱਚ ਖਿਲਾਰ ਦਿੱਤੀ ਜਾਵੇ। ਬੱਚਿਆਂ ਨਾਲ ਪਿਆਰ : ਆਪ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਬੱਚੇ ਆਪ ਨੂੰ 'ਚਾਚਾ ਨਹਿਰੂ ਕਹਿ ਕੇ ਯਾਦ ਕਰਦੇ ਹਨ। ਇਸ ਕਰਕੇ ਆਪ ਦਾ ਜਨਮ ਦਿਨ ਹਰ ਸਾਲ ਚੰਦਾਂ ਨਵੰਬਰ ਵਾਲੇ ਦਿਨ ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ ।


ਮਹਾਨ ਲੇਖਕ
Great writer

ਪੰਡਤ ਨਹਿਰੂ ਦੇਸ਼ ਦੇ ਮਹਾਨ ਆਗੂ ਹੋਣ ਦੇ ਨਾਲ-ਨਾਲ ਇੱਕ ਉੱਚ ਦਰਜੇ ਦੇ ਲਿਖਾਰੀ ਵੀ ਸਨ।' ਪਿਤਾ ਵੱਲੋਂ ਧੀ ਨੂੰ ਚਿੱਠੀਆਂ, 'ਆਤਮਕਥਾ' ਅਤੇ 'ਭਾਰਤ ਦੀ ਖੋਜ ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ। ਅਕਾਲ ਚਲਾਣਾ:- ਆਪ 27 ਮਈ , 1964 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸੁਧਾਰ ਗਏ। ਆਪ ਦੁਆਰਾ ਕੀਤੀਆਂ ਗਈਆਂ ਸੇਵਾਵਾਂ ਸਦਕਾ ਭਾਰਤ ਰਹਿੰਦੀ ਦੁਨੀਆਂ ਤੱਕ ਆਪ ਦਾ ਰਿਣੀ ਰਹੇਗਾ। ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤੀ ਦਾ ਇੱਕ ਕਾਂਡ ਸਮਾਪਤ ਹੋ ਗਿਆ ।


Post a Comment

1 Comments