ਗੁਰੂ ਗੋਬਿੰਦ ਸਿੰਘ ਜੀ
Guru Gobind Singh Ji
ਭੂਮਿਕਾ - Introduction
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਅਤੇ ਸਰਬੰਸ ਦੇਸ਼, ਕੌਮ ਅਤੇ ਧਰਮ ਖ਼ਾਤਰ ਕੁਰਬਾਨ ਕਰ ਦਿੱਤਾ, ਜਿਸ ਕਰਕੇ ਆਪ ਨੂੰ ਇਤਿਹਾਸ ਵਿੱਚ ਸਰਬੰਸ ਦਾਨੀ ਆਖ ਕੇ ਸਤਿਕਾਰਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਇਕ ਸੰਤ-ਸਿਪਾਹੀ ਸਨ ਆਪ ਇਕ ਯੋਧਾ ਹੋਣ ਦੇ ਨਾਲ-ਨਾਲ ਫਕੀਰ ਵੀ ਸਨ। ਗੁਰੂ ਗੋਬਿੰਦ ਸਿੰਘ ਜੀ ਇਕ ਅਜਿਹੇ ਮਹਾਂਪੁਰਖ ਸਨ, ਜਿਨ੍ਹਾਂ ਨੇ ਸਿੱਖਾਂ ਨੂੰ ਵੀਰ ਸੈਨਿਕਾਂ ਵਿਚ ਬਦਲ ਕੇ ਸਿੱਖ ਜਾਤ ਨੂੰ ਇਕ ਵੀਰ ਜਾਤ ਬਣਾ ਦਿੱਤਾ ।
ਜਨਮ- Birth
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ : ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ । ਆਪ ਦਾ ਜਨਮ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਜਨਮ ਸਮੇਂ ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਗਏ ਹੋਏ ਸਨ ਕੋਈ ਕੀ ਜਾਣਦਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਟੱਕਰ ਲਵੇਗਾ|
ਬਚਪਨ-Childhood
ਆਪ ਦਾ ਬਚਪਨ ਪਟਨੇ ਵਿਖੇ ਬਤੀਤ ਹੋਇਆ ਬਚਪਨ ਤੋਂ ਹੀ ਆਪ ਨੂੰ ਆਪਣੇ ਸਾਥੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਲੜਾਈਆਂ ਲੜਨ ਦਾ ਸ਼ੌਕ ਸੀ । ਬਚਪਨ ਤੋਂ ਹੀ ਨਿਸ਼ਾਨੇਬਾਜ਼ ਬਣਨ ਦੇ ਸ਼ੌਕ ਨੇ ਆਪ ਨੂੰ ਮਹਾਨ ਯੋਧਾ ਬਣਾ ਦਿੱਤਾ ਛੇ ਸਾਲ ਦੀ ਉਮਰ ਵਿੱਚ ਆਪ ਅਨੰਦਪੁਰ ਸਾਹਿਬ ਆ ਗਏ। ਇੱਥੇ ਆਪ ਨੇ ਵੱਖ - ਵੱਖ ਭਾਸ਼ਾਵਾਂ ਜਿਵੇਂ ਸੰਸਕ੍ਰਿਤ, ਅਰਬੀ, ਫ਼ਾਰਸੀ ਅਤੇ ਪੰਜਾਬੀ ਸਿੱਖੀ । ਵੱਖ - ਵੱਖ ਗ੍ਰੰਥਾਂ ਦਾ ਅਧਿਐਨ ਕੀਤਾ ਖ਼ਾਸ ਕਰਕੇ ਆਦਿ ਗ੍ਰੰਥ ਸਾਹਿਬ ਜੀ ਦਾ ਇੱਥੋਂ ਹੀ ਆਪ ਨੇ ਸ਼ਸਤਰ - ਵਿੱਦਿਆ ਵਿੱਚ ਮੁਹਾਰਤ ਪਾਈ । ਪਿਤਾ ਜੀ ਦੀ ਸ਼ਹੀਦੀ ਔਰੰਗਜ਼ੇਬ ਹਿੰਦੂਆਂ 'ਤੇ ਅਤਿਆਚਾਰ ਕਰ ਰਿਹਾ ਸੀ । ਉਹ ਉਨ੍ਹਾਂ ਦਾ ਸਫ਼ਾਇਆ ਕਰਨ ਤੇ ਤੁਲਿਆ ਹੋਇਆ ਸੀ ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ ਬਚਾਅ ਲਈ ਫ਼ਰਿਆਦ ਕੀਤੀ । ਉਨ੍ਹਾਂ ਦਾ ਦੁੱਖ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਲਈ ਸ਼ਹੀਦ ਹੋਣ ਲਈ ਦਿੱਲੀ ਤੋਰਿਆ । ਉਸ ਸਮੇਂ ਆਪ ਦੀ ਉਮਰ ਮਸਾਂ ਨੇ ਸਾਲ ਸੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ।
ਗੁਰਗੱਦੀ ਸੰਭਾਲਣੀ-Assuming the Guruship
ਪਿਤਾ ਜੀ ਦੀ ਕੁਰਬਾਨੀ ਪਿੱਛੋਂ ਸਾਰੀ ਜ਼ਿੰਮੇਵਾਰੀ ਆਪ ਦੇ ਮੋਢਿਆਂ 'ਤੇ ਆ ਪਈ । ਉਸ ਸਮੇਂ ਆਪ ਦੇ ਚੁਫੇਰੇ ਸਮੱਸਿਆਵਾਂ ਹੀ ਸਮੱਸਿਆਵਾਂ ਸਨ । ਗੁਰਗੱਦੀ ਲਈ ਆਪਣੇ ਵੀ ਨਰਾਜ਼ ਸਨ। ਦੂਸਰਾ, ਆਪ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹੁੰਦੇ ਸਨ ਆਪ ਨੇ ਆਪਣੀ ਫੌਜੀ ਤਾਕਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਿਆਂ ਨੂੰ ਕੇਸ ਰੱਖਣ ਦਾ ਹੁਕਮ ਦੇ ਦਿੱਤਾ । ਇਸ ਵੇਲੇ ਤੀਕ ਸਰਹਿੰਦ ਦਾ ਨਵਾਬ ਆਪ ਦਾ ਜਾਨੀ ਦੁਸ਼ਮਣ ਬਣ ਚੁੱਕਾ ਸੀ । ਕਈ ਪਾਸਿਆਂ ਤੋਂ ਆਪ ਵਿਰੁੱਧ ਪ੍ਰਚਾਰ ਹੋ ਰਿਹਾ ਸੀ ।
ਪਹਾੜੀ ਰਾਜਿਆਂ ਨਾਲ ਟੱਕਰ-Clash with the Hill Kings
1686 ਈ. ਵਿੱਚ ਪਹਾੜੀ ਰਾਜਿਆਂ ਨਾਲ ਆਪ ਨੇ ਘਮਸਾਣ ਦਾ ਯੁੱਧ ਕੀਤਾ । ਭੰਗਾਈ ਦੇ ਇਸ ਯੁੱਧ ਵਿੱਚ ਪਹਾੜੀ ਰਾਜਿਆਂ ਦੀ ਬੁਰੀ ਤਰ੍ਹਾਂ ਹਾਰ ਹੋਈ। ਖਾਲਸਾ ਪੰਥ ਦੀ ਸਾਜਣਾ 1699 ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਆਪ ਨੇ ਸਿੱਖ ਸੰਗਤਾਂ ਦਾ ਇੱਕ ਭਾਰੀ ਇਕੱਠ ਬੁਲਾਇਆ ਸੰਗਤ ਦੀ ਹਾਜ਼ਰੀ ਵਿੱਚ ਆਪ ਨੇ ਬੜੇ ਹੀ ਵਚਿੱਤਰ ਢੰਗ ਨਾਲ ਪੰਜ ਵਿਅਕਤੀ ਚੁਣੇ। ਇਨ੍ਹਾਂ ਵਿੱਚ ਸਭ ਜਾਤਾਂ ਦੇ ਲੋਕ ਸਨ ਆਪ ਨੇ ਪਹਿਲਾਂ ਉਨਾਂ ਪੰਜਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਫੇਰ ਆਪ ਉਨਾਂ ਦੇ ਹੱਥੋਂ ਅੰਮ੍ਰਿਤ ਛਕਿਆ। ਉਨਾਂ ਪੰਜ ਸਿੰਘਾਂ ਨੂੰ ਪੰਜ ਪਿਆਰੇ ਆਖਿਆ। ਇਸ ਰਸਮ ਨਾਲ ਆਪ ਨੇ ਛੂਤ-ਛਾਤ, ਜਾਤ-ਪਾਤ ਦਾ ਖੰਡਨ ਕੀਤਾ। ਸਿੱਖ ਪੰਥ ਦੀ ਵੱਖਰੀ ਪਛਾਣ ਸਥਾਪਤ ਕੀਤੀ । ਉਨਾਂ ਨੂੰ ਪੰਜ ਕਕਾਰ ਪਹਿਨਾਏ । ਇਸ ਪ੍ਰਕਾਰ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਗਲ-ਜਮਾਤੀ ਧਰਮ ਨੂੰ ਖ਼ਾਲਸਾਈ ਰੂਪ ਦੇ ਕੇ ਸੰਪੂਰਨ ਬਣਾ ਦਿੱਤਾ ।
ਚਮਕੌਰ ਦੀ ਲੜਾਈ-Battle of Chamkaur
ਗੁਰੂ ਸਾਹਿਬ ਨੇ ਮੁਗ਼ਲਾਂ ਨਾਲ ਚਮਕੌਰ ਵਿਖੇ ਇੱਕ ਭਿਆਨਕ ਲੜਾਈ ਲੜੀ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਇਸ ਲੜਾਈ ਵਿੱਚ ਸ਼ਹੀਦ ਹੋ ਗਏ । ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਇਸ ਲੜਾਈ ਪਿੱਛੋਂ ਗੁਰੂ ਸਾਹਿਬ ਮਾਛੀਵਾੜਾ ਦੇ ਜੰਗਲਾਂ ਵਿੱਚ ਚਲੇ ਗਏ ।
ਤਲਵੰਡੀ ਸਾਬੋ ਜਾਣਾ - Talwandi Sabo
ਇਸ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਚਲੇ ਗਏ । ਇੱਥੋਂ ਆਪ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਦੇ ਰੂਪ ਵਿੱਚ ਇੱਕ ਪੱਤਰ ਲਿਖਿਆ । ਇਹ ਪੱਤਰ ਹੀ ਜ਼ਾਲਮ ਔਰੰਗਜ਼ੇਬ ਦੀ ਮੌਤ ਦਾ ਕਾਰਨ ਬਣਿਆ। ਇੱਥੇ ਹੀ ਆਪ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਿਲੀ ਬੰਦਾ ਬਹਾਦਰ ਨੂੰ ਅਸ਼ੀਰਵਾਦ : ਅੰਤ ਵਿੱਚ ਆਪ ਨੰਦੇੜ ਚਲੇ ਗਏ । ਇੱਥੇ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਸ ਵਿਚ ਦਰਜ਼ ਕੀਤਾ । ਫਿਰ ਆਪਣੇ ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ । ਬੈਰਾਗੀ ਸਾਧੂ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ । ਉਸ ਨੂੰ ਅਸ਼ੀਰਵਾਦ ਦੇ ਕੇ ਮੁਗਲਾਂ ਨਾਲ ਟੱਕਰ ਲੈਣ ਲਈ ਪੰਜਾਬ ਭੇਜ ਦਿੱਤਾ।
ਜੋਤੀ - ਜੋਤਿ ਸਮਾਉਣਾ
ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ਨੂੰ ਮਾਰ-ਮੁਕਾਉਣ ਲਈ ਦੋ ਪਠਾਣ ਨੰਦੇੜ ਭੇਜੇ। ਆਪ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਜਿਸ ਸਮੇਂ ਆਪ ਤੇ ਹਮਲਾ ਹੋਇਆ । ਦੋਹਾਂ ਹਮਲਾਵਰਾਂ ਵਿੱਚੋਂ ਇੱਕ ਤਾਂ ਉੱਥੇ ਹੀ ਮਾਰ ਦਿੱਤਾ ਗਿਆ । ਦੂਸਰਾ ਭੱਜੇ ਜਾਂਦੇ ਮਾਰਿਆ ਗਿਆ ਪਰ ਇਸ ਸਮੇਂ ਗੁਰੂ ਸਾਹਿਬ ਦੇ ਵੀ ਪੇਟ ਵਿੱਚ ਛੁਰਾ ਲੱਗਾ ਅੰਤ ਆਪ 1708 ਈ. ਨੂੰ ਜੋਤੀ-ਜੋਤਿ ਸਮਾ ਗਏ । ਅੰਤ ਸਮੇਂ ਆਪ ਨੇ ਸਿੱਖਾਂ ਨੂੰ ਸੱਦ ਕੇ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਦਾ ਆਦੇਸ਼ ਦਿੱਤਾ ।
0 Comments