ਕੰਪਿਊਟਰ ਦੇ ਲਾਭ
Computer De Labh
ਭੂਮਿਕਾ
ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿੱਚ ਹਰ ਇੱਕ ਵਿਅਕਤੀ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਇੱਛਾਵਾਨ ਹੁੰਦਾ ਹੈ । ਵਿਗਿਆਨ ਦੀ ਇਸ ਮਹੱਤਵਪੂਰਨ ਕਾਢ ਨੇ ਮਨੁੱਖ ਦੀ ਇਸ ਸੱਧਰ ਨੂੰ ਕਾਫ਼ੀ ਹੱਦ ਤੱਕ ਪੂਰਾ ਕੀਤਾ ਹੈ । ਭਾਰਤ ਵਿੱਚ . ਕੰਪਿਊਟਰ- ਭਾਰਤ ਦੇ ਸਦੀਆਂ ਦੇ ਪਿਛੜੇ ਵਿਕਾਸ ਨੂੰ ਪੂਰਾ ਕਰਨ ਲਈ ਅਜਿਹੇ ਯੰਤਰਾਂ ਦੀ ਲੋੜ ਹੈ ਜੋ ਘੱਟ ਸਮੇਂ ਅਤੇ ਘੱਟ ਲੋਕਾਂ ਦੀ ਸਹਾਇਤਾ ਨਾਲ ਸਾਲਾਂ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ । ਇੱਕ ਵਾਰ ਰਾਜੀਵ ਗਾਂਧੀ ਜੀ ਨੇ ਕਿਹਾ ਸੀ , “ ਸਾਲਾਂ ਦੀ ਯਾਤਰਾ ਜਿਸ ਤੇਜ਼ ਚਾਲ ਨਾਲ ਕਰਨੀ ਹੋਵੇਗੀ , ਉਹ ਚਾਲ ਬਿਨਾਂ ਕੰਪਿਊਟਰ ਦੀ ਸਹਾਇਤਾ ਦੇ ਪ੍ਰਾਪਤ ਨਹੀਂ ਹੋ ਸਕਦੀ । ਭਾਰਤ ਵਿੱਚ ਅੱਜ ਸਭ ਥਾਵਾਂ ਤੇ ਦਫ਼ਤਰ , ਹਸਪਤਾਲ , ਬੈਂਕ ਹਵਾਈ ਅੱਡਾ , ਰੇਲਵੇ ਸਟੇਸ਼ਨ ਆਦਿ ) ਕੰਪਿਊਟਰ ਦੇਖੇ ਜਾ ਸਕਦੇ ਹਨ।
ਕੰਪਿਉਟਰ ਤੋਂ ਭਾਵ ਅਤੇ ਪ੍ਰਣਾਲੀ
ਕੰਪਿਊਟਰ ਇੱਕ ਅਜਿਹੀ ਇਲੈੱਕਟਾਨਿਕ ਮਸ਼ੀਨ ਹੈ , ਜਿਸ ਦੇ ਤਿੰਨ ਭਾਗ ਹੁੰਦੇ ਹਨ ਅਦਾਨ ਭਾਗ , ਕੇਂਦਰੀ ਭਾਗ ਅਤੇ ਪ੍ਰਦਾਨ ਭਾਗ ਅਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਦੀ ਸੂਚਨਾ ਦਿੰਦੇ ਹਾਂ ਪ੍ਰਦਾਨ ਭਾਗ ਸਾਨੂੰ ਜ਼ਰੂਰਤ ਅਨੁਸਾਰ ਨਤੀਜੇ ਕੱਢ ਕੇ ਦਿੰਦਾ ਹੈ । ਕੇਂਦਰੀ ਭਾਗ ਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ ( CPU ) ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਕੰਪਿਉਟਰ ਦਾ ਦਿਮਾਗ਼ ਹੈ । ਕੰਪਿਊਟਰ ਦੀ ਅਦਾਨ ਇਕਾਈ ਕਾਰਡ ਦਾ ਪੇਪਰ ਟੇਪ ਰੀਡਰ , ਚੁੰਬਕੀ ਖੇਪ , ਕੀ - ਬੋਰਡ ਡਿਸਕ , ਫਲਾਪੀ ਡਿਸਕ ਆਦਿ ਕਈ ਜੁਗਤਾਂ ਦੀ । ਵਰਤੋਂ ਕਰਦੀ ਹੈ। ਸੀ . ਪੀ . ਯੂ ਦੇ ਨਿਯੰਤਰਨ ਇਕਾਈ , ਏ , ਐਲ , ਯੂ . ਇਕਾਈ ਅਤੇ ਭੰਡਾਰੀਕਰਨ ਇਕਾਈ ਮੁੱਖ ਹਿੱਸੇ ਹੁੰਦੇ ਹਨ । ਅਦਾਨ ਭਾਗ ਰਾਹੀਂ ਭੇਜੀ ਸੂਚਨਾ ਦੀ ਜਾਂਚ ਕਰ ਕੇ ਸੀ . ਪੀ . ਯੂ . ਲੋੜੀਂਦੀ ਕਾਰਵਾਈ ਕਰਦਾ ਹੈ ਤੇ ਪ੍ਰਾਪਤ ਸਿੱਟਾ ਪ੍ਰਦਾਨ ਭਾਗ ਨੂੰ ਭੇਜ ਦਿੰਦਾ ਹੈ । ਪ੍ਰਦਾਨ ਭਾਗ ਇਹ ਨਤੀਜੇ ਸਾਨੂੰ ਦਿੰਦਾ ਹੈ । ਕੰਪਿਊਟਰ ਦੇ ਅੰਗਾਂ ਨੂੰ ਹਾਰਡ - ਵੇਅਰ ਆਖਿਆ ਜਾਂਦਾ ਹੈ । ਸੂਚਨਾਵਾਂ ਇਕੱਠੀਆਂ ਕਰਨ ਲਈ ਕੰਪਿਊਟਰ ਵਿੱਚ ਵੱਖਰੀ ਭਾਸ਼ਾ ਅਤੇ ਸੰਕੇਤ ਭਰੇ ਜਾਂਦੇ ਹਨ । ਜਪਾਨ ਵਿੱਚ ਛੇਵੀਂ ਪੀੜ੍ਹੀ ਦੇ ਕੰਪਿਊਟਰ ਦੀ ਖੋਜ ਹੋ ਰਹੀ ਹੈ । ਜਲਦੀ ਹੀ ਇਸ ਤਰ੍ਹਾਂ ਦੇ ਕੰਪਿਊਟਰ ਵੀ । ਮਿਲਣਗੇ , ਜਿਨਾਂ ਵਿੱਚ ਬੋਲਣ , ਸੋਚਣ , ਸਮਝਣ , ਫੈਸਲਾ ਕਰਨ , ਤਰਕ ਕਰਨ ਅਤੇ ਮਹਿਸੂਸ ਕਰਨ ਦੀਆਂ ਯੋਗਤਾਵਾਂ ਹੋਣਗੀਆਂ ।
ਅਦਭੁੱਤ ਤੇ ਲਾਸਾਨੀ ਮਸ਼ੀਨ
ਇਹ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇੱਕ ਅਦਭੁੱਤ ਤੇ ਲਾਸਾਨੀ ਦੇਣ ਹੈ । ਜਿੱਥੇ ਪੈਟੋਲ , ਕੋਇਲੇ ਤੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿੱਚ ਕਈ ਗੁਣਾ ਵਾਧਾ ਕੀਤਾ ਸੀ , ਉਥੇ ਕੰਪਿਉਟਰ ਉਸ ਦੇ ਦਿਮਾਗ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ - ਨਾਲ ਉਸ ਦੇ ਗਿਆਨ ਅਤੇ ਜਾਗਰੂਕਤਾ , ਵਿੱਚ ਵਾਧਾ ਕਰਨ ਤੇ ਉ ਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼ , ਬਹੁਪੱਖੀ ਸਮਗਰੀ ਪ੍ਰਦਾਨ ਕਰਦਾ ਹੈ ।
ਕੰਪਿਊਟਰ ਦਾ ਮਹੱਤਵ
ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਉੱਤੇ ਆਪਣੀ ਅਮਿੱਟ ਛਾਪ ਲਾ ਚੁੱਕਾ ਹੈ । ਇਸ ਨੇ ਮਨੁੱਖ ਦੀ ਦਿਮਾਗੀ ਸ਼ਕਤੀ ਵਿੱਚ ਕਈ ਗੁਣਾਂ ਵਾਧਾ ਕੀਤਾ ਹੈ । ਇਹ ਅਣਗਿਣਤ ਕੰਮ ਬਿਨਾਂ ਥਕਾਵਟ ਕਰਦਾ ਹੈ । ਅੱਜ ਹਰੇਕ ਵੱਡੇ ਧੰਦੇ , ਤਕਨੀਕੀ ਸੰਸਥਾਵਾਂ , ਵੱਡੇ - ਵੱਡੇ ਉਤਪਾਦਨਾਂ ਦਾ ਲੇਖਾ ਜੋਖਾ , ਅਗਾਮੀ ਉਤਪਾਦਨ , ਅਨੁਮਾਨ , ਪ੍ਰੀਖਿਆ ਫਲਾਂ ਦੀ ਗਿਣਤੀ , ਵਰਗੀਕਰਨ , ਜੋੜ - ਘਟਾਓ ਭਾਗ , ਮੌਸਮ ਸਬੰਧੀ ਜਾਣਕਾਰੀ , ਭਵਿੱਖ ਬਾਣੀਆਂ , ਡਾਕਟਰੀ ਅਤੇ ਅਖ਼ਬਾਰੀ ਦੁਨੀਆਂ ਵਿੱਚ ਅੱਜ ਕੰਪਿਉਟਰ ਪ੍ਰਣਾਲੀ ਦੀ ਸਭ ਤੋਂ ਵੱਧ ਲਾਭਦਾਇਕ ਅਤੇ ਗਲਤੀ - ਰਹਿਤ ਜਾਣਕਾਰੀ ਹੈ । ਡਿਜ਼ਾਈਨ ਦੇ ਖੇਤਰ ਵਿੱਚ ਤਾਂ ਕੰਪਿਉਟਰ ਨੇ ਕਾਂਤੀ ਹੀ ਲਿਆ ਦਿੱਤੀ ਹੈ । ਸੰਚਾਰ ਤੇ ਕੰਪਿਊਟਰ ਨੈੱਟਵਰਕ- ਕੰਪਿਉਟਰ ਨੈੱਟਵਰਕ ਨੇ ਦੁਨੀਆਂ ਭਰ ਵਿੱਚ ਸੰਚਾਰ ਦੇ ਖੇਤਰ ਵਿੱਚ ਤੀ ਲੈ ਆਂਦੀ ਹੈ । ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ । ਜਿਸ ਨੂੰ ਲੈਨ ( LAN ) , ਮੈਨ ( MAN ) , ਤੇ ਵੈਨ ( VAN ) ਕਿਹਾ ਜਾਂਦਾ ਹੈ । ਲੈਨ ਤੋਂ ਭਾਵ ਲੋਕਲ ਏਰੀਆ ਨੈੱਟਵਰਕ , ਜਿਸ ਵਿੱਚ ਕਿਸੇ ਇੱਕ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਥਾਂ - ਥਾਂ ਪਏ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ । ਮੈਨ ਤੋਂ ਭਾਵ ਮੈਟਰੋਪੋਲੀਟਨ ਨੈੱਟਵਰਕ ਹੈ , ਜਿਸ ਵਿੱਚ ਇੱਕ ਅਦਾਰੇ ਜਾਂ ਕੰਪਨੀ ਦੇ ਵੱਖ - ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦੇ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ । ਜਿਵੇਂ ਸਾਡੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਊਟਰ ਤੇ ਬੈਂਕ ਆਪਸ ਵਿੱਚ ਜੁੜੇ ਹੋਏ ਹਨ । ਵੈਨ ਤੋਂ ਭਾਵ ਹੈ ਵਾਈਡ ਏਰੀਆ ਟਵਰਕ । ਇਸ ਵਿੱਚ ਸਾਰੀ ਦੁਨੀਆ ਦੇ ਕੰਪਿਊਟਰ ਆਪਸ ਵਿੱਚ ਜੁੜੇ ਰਹਿੰਦੇ ਹਨ । ਇਸ ਨੂੰ ਇੰਟਰਨੈੱਟ ' ਕਿਹਾ ਜਾਂਦਾ ਹੈ । ਇਸ ਰਾਹੀਂ ਅਸੀਂ ਈ – ਮੇਲ ਉੱਤੇ ਇੱਕ - ਦੂਜੇ ਨੂੰ ਸੁਨੇਹੇ ਭੇਜ ਸਕਦੇ ਹਾਂ । ਇਸ ਤੋਂ ਜਿਸ ਪ੍ਰਕਾਰ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ , ਪ੍ਰਾਪਤ ਕੀਤੀ ਜਾ ਸਕਦੀ ਹੈ । ਇੰਟਰਨੈੱਟ ਰਾਹੀਂ ਟੈਲੀਫ਼ੋਨ ਵਾਂਗ ਭਿੰਨ - ਭਿੰਨ ਥਾਵਾਂ ਉੱਤੇ ਬੈਠੇ ਵੱਖ - ਵੱਖ ਬੰਦਿਆਂ ਨਾਲ ਗੱਲ - ਬਾਤ ਵੀ ਕੀਤੀ ਜਾ ਸਕਦੀ ਹੈ ।
ਵਪਾਰਕ ਅਦਾਰਿਆਂ ਵਿੱਚ ਮਹੱਤਵ
ਕੰਪਿਉਟਰ ਵਪਾਰਕ ਅਦਾਰਿਆਂ ਵਿੱਚ ਕਰਮਚਾਰੀਆਂ ਦਾ ਹਿਸਾਬ - ਕਿਤਾਬ , ਉਹਨਾਂ ਦੀ ਤਨਖਾਹ ਦਾ ਹਿਸਾਬ ਤੇ ਚੀਜ਼ਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਤੁਰੰਤ ਦੇ ਦਿੰਦਾ ਹੈ । ਇਸ ਤੋਂ ਇਲਾਵਾ ਇਹ ਚਿੱਠੀਆਂ , ਰਿਪੋਰਟਾਂ , ਇਕਰਾਰਨਾਮਿਆਂ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਤਿਆਰ ਤੇ ਸਟੋਰ ਵੀ ਕਰਦਾ ਹੈ । ਕੰਮ - ਕਾਜ ਦੇ ਸਥਾਨਾਂ ਉੱਪਰ ਪ੍ਰਭਾਵ- ਕੰਪਿਉਟਰ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਆਮ ਕੰਮ - ਕਾਜ ਦੇ ਸਥਾਨਾਂ ਉੱਤੇ ਪਿਆ ਹੈ ।
ਫੈਕਟਰੀਆਂ ਅਤੇ ਦਫ਼ਤਰਾਂ ਵਿੱਚ ਕੰਪਿਊਟਰਾਂ ਨੇ ਵੱਡੇ ਤੇ ਗੁੰਝਲਦਾਰ ਕੰਮ
ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ । ਫੈਕਟਰੀਆਂ ਵਿੱਚ ਕੰਪਿਊਟਰ ਦੀ ਮਦਦ ਨਾਲ ਨਿਰੀਖਣ ਵਿੱਚ ਸੁਧਾਰ ਹੋਇਆ ਹੈ , ਜਿਸ ਨਾਲ ਉਤਪਾਦਨ ਵਧਿਆ ਹੈ । ਇਸ ਨਾਲ ਖ਼ਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੁਲਤਾਂ ਵਿੱਚ ਵੀ ਵਾਧਾ ਹੋਇਆ ਹੈ । ਸਰਕਾਰੀ ਤੇ ਗੈਰ -ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵਕੰਪਿਊਟਰ ਦੀ ਸਹਾਇਤਾ ਨਾਲ ਸਰਕਾਰੀ ਅਤੇ ਗੈਰ - ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵਕੰਪਿਊਟਰ ਦੀ ਸਹਾਇਤਾ ਨਾਲ ਸਰਕਾਰੀ ਅਤੇ ਗੈਰ - ਸਰਕਾਰੀ ਸੰਸਥਾਵਾਂ ਵਿੱਚ ਉਤਪਾਦਨੇ ਪਹਿਲਾਂ ਨਾਲੋਂ ਵੱਧ ਗਿਆ ਹੈ । ਖ਼ਾਸ ਕਰਕੇ ਕਾਨੂੰਨ ਇਲਾਜ , ਪੜਾਈ , ਇੰਜਨੀਅਰਿੰਗ, ਹਿਸਾਬ - ਕਿਤਾਬ ਰੱਖਣ , ਛਪਾਈ ਤੇ ਵਪਾਰ ਆਦਿ ਖੇਤਰਾਂ ਵਿੱਚ ਵਧੇਰੇ ਉੱਨਤੀ ਕੰਪਿਊਟਰ ਨਾਲ ਹੀ ਸੰਭਵ ਹੋ ਸਕੀ ਹੈ । ਵਿੱਦਿਆ ਦੇ ਖੇਤਰ ਵਿੱਚ . ਵਿਦਿਆਰਥੀਆਂ ਅਤੇ ਅਧਿਆਪਕ ਵਰਗ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ । ਯੂਨੀਵਰਸਿਟੀਆਂ ਅਤੇ ਕਾਲਜਾਂ ਬਾਰੇ ਜਾਣਕਾਰੀ , ਦਾਖਲਾ ਲੈਣ ਦੀ ਪ੍ਰਕਿਰਿਆ , ਇਮਤਿਹਾਨਾਂ ਦੀ ਡੇਟ ਸ਼ੀਟ ਅਤੇ ਸਿਲੇਬਸ ਇੱਕ ਬਟਨ ਦੱਬਣ ਨਾਲ ਸਾਡੇ ਸਾਹਮਣੇ ਆ ਜਾਂਦਾ ਹੈ।ਕਈ ਵੈਬਸਾਈਟਾਂ ਨੇ ਕਿਤਾਬਾਂ ਦੀਆਂ ਕਿਤਾਬਾਂ ਹੀ ਫੀਡ ਕਰਕੇ ਰੱਖ ਦਿੱਤੀਆਂ ਹਨ । ਇਹਨਾਂ ਨੂੰ ਈ ਬੁੱਕ ਵੀ ਕਿਹਾ ਜਾਂਦਾ ਹੈ । ਇੱਥੇ ਹੀ ਬਸ ਨਹੀਂ ਹੁਣ ਤਾਂ ਇਮਤਿਹਾਨ ਵੀ ਆਨ ਲਾਈਨ ਹੋ ਰਹੇ ਹਨ।
ਰੋਗੀਆਂ ਤੇ ਅਪਾਹਜਾਂ ਦੀ ਸਹਾਇਤਾ
ਹਸਪਤਾਲਾਂ ਵਿੱਚ ਵੀ ਇਹ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ । ਕੰਪਿਊਟਰ ਦੀ ਸਹਾਇਤਾ ਨਾਲ ਚੱਲਣ ਵਾਲਾ ਸਕੈਨਿੰਗ ਯੰਤਰ ਸਰੀਰ ਦੇ ਅੰਦਰੂਨੀ ਹਿੱਸਿਆਂ ਦਾ ਫੋਟੋ ਲੈ ਕੇ ਅੰਦਰਲੇ ਵਿਕਾਰਾਂ ਨੂੰ ਤੁਰੰਤ ਡਾਕਟਰ ਅੱਗੇ ਪੇਸ਼ ਕਰਦਾ ਹੈ । ਹੋਰ ਖੇਤਰਾਂ ਵਿੱਚ ਸਹਾਇਤਾ- ਇਸ ਤੋਂ ਇਲਾਵਾ ਕੰਪਿਉਟਰ ਮਨ - ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਂਦਾ ਹੈ । ਕੰਪਿਉਟਰ ਗਇਤ , ਭੌਤਿਕ ਵਿਗਿਆਨ , ਜੀਵ - ਵਿਗਿਆਨ ਤੇ ਵਿਦੇਸ਼ੀ ਭਾਸ਼ਾਵਾਂ ਆਦਿ ਔਖੇ ਵਿਸ਼ੇ ਵੀ ਸਹਿਜੇ ਹੀ ਸਿਖਾ ਦਿੰਦੇ ਹਨ । ਆਰਟ ਕੰਪਨੀਆਂ ਡਿਜ਼ਾਈਨ ਆਦਿ ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕਰਦੀਆਂ ਹਨ । ਸਾਰ - ਅੰਸ਼- ਕੰਪਿਉਟਰ ਨੇ ਭਿੰਨ - ਭਿੰਨ ਖੇਤਰਾਂ ਵਿੱਚ ਬਹੁਤ ਲਾਭ ਪਹੁੰਚਾਇਆ ਹੈ । ਭਵਿੱਖ ਵਿੱਚ ਇਹਨਾਂ ਖੇਤਰਾਂ ਵਿੱਚ ਹੋਰ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਹਨ। ਕੰਪਿਊਟਰ ਦੀ ਸਹਾਇਤਾ ਨਾਲ ਦੁਨੀਆਂ ਬਹੁਤ ਹੀ ਨੇੜੇ ਲੱਗਣ ਲੱਗ ਪਈ ਹੈ । ਕੰਪਿਉਟਰ ਅਜੇ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ । ਇਸ ਵਿੱਚੋਂ ਸਚਨਾਵਾਂ ਦੇ ਚੋਰੀ ਹੋ ਜਾਣ ਦੀ ਸੰਭਾਵਨਾ ਵੀ । ਹੁੰਦੀ ਹੈ । ਕਈ ਵਾਰ ਵਾਇਰਸ ਇਸ ਵਿਚਲੇ ਡਾਟੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਆਸ ਕਰਦੇ ਹਾਂ ਕਿ ਵਿਗਿਆਨ ਜਲਦੀ ਹੀ ਇਸ ਉੱਪਰ ਕਾਬੂ ਪਾ ਕੇ ਇਸ ਨੂੰ ਹੋਰ ਉੱਨਤ ਬਣਾਵੇਗਾ ਤੇ ਖੁਸ਼ਹਾਲੀ ਨੂੰ ਵਧਾਏਗਾ ।
ਮੋਬਾਈਲ ਫੋਨ
ਸੰਚਾਰ ਦਾ ਹਰਮਨ ਪਿਆਰਾ ਸਾਧਨ - ਮੋਬਾਈਲ ਫੋਨ , ਜਿਸਨੂੰ ਸੈੱਲਫੋਨ ਵੀ ਕਹਿੰਦੇ ਹਨ , ਵਰਤਮਾਨ ਸੰਸਾਰ ਵਿਚ ਸੰਚਾਰ ਦਾ ਸਭ ਤੋਂ ਹਰਮਨ - ਪਿਆਰਾ ਸਾਧਨ ਬਣ ਗਿਆ ਹੈ । ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੇ , ਤੁਹਾਨੂੰ ਇਧਰ -ਉਧਰ ਕੋਈ ਨਾ ਕੋਈ ਸੈੱਲਫੋਨ ਉੱਤੇ ਗੱਲਾਂ । ਕਰਦਾ ਦਿਸ ਪਵੇਗਾ ਜਾਂ ਘੱਟੋ - ਘੱਟ ਕਿਸੇ ਦੀ ਜੇਬ ਜਾਂ ਪਰਸ ਵਿਚ ਸੈੱਲਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ। ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਅਮਰੀਕਾ ਵਿਚ ਤੇ 12-13 ਸਾਲ ਪਹਿਲਾਂ ਭਾਰਤ ਵਿਚ ਇਸਦਾ ਪ੍ਰਚਲਨ ਆਰੰਭ ਹੋਇਆ , ਤਾਂ ਇਸਨੂੰ ਇਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ , ਪਰ ਅੱਜ ਇਹ ਅਜਿਹੀ ਚੀਜ਼ ਬਣ ਗਿਆ ਹੈ ਕਿ ਇਸਨੂੰ ਹਰ ਅਮੀਰ - ਗਰੀਬ ਪ੍ਰਾਪਤ ਕਰ ਸਕਦਾ ਹੈ । ਇਹੋ ਕਾਰਨ ਹੈ ਕਿ ਅੱਜ ਦੁਨੀਆਂ ਦੀ ਪੌਣੇ ਸੱਤ ਅਰਬ . ਅਬਾਦੀ ਵਿਚੋਂ 4 ਅਰਬ ਤੋਂ ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਹਨ। ਭਾਰਤ ਵਿਚ ਇਸ ਸਮੇਂ ਸੈੱਲਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ - ਦਿਨ ਤੇਜ਼ੀ ਨਾਲ ਵਧ ਰਹੀ ਹੈ 2016 ਤਕ ਇਸਦੇ 70 ਕਰੋੜ ਹੋ ਜਾਣ ਦਾ ਅਨੁਮਾਨ ਹੈ।
ਸੈੱਲਫੋਨ ਦਾ ਵਿਕਾਸ
1921 ਵਿਚ ਅਮਰੀਕਾ ਵਿਚ ਡੈਟਰਾਇਟ ਮਿਸ਼ੀਗਨ ਪੁਲੀਸ . ਡੀਪਾਰਟਮੈਂਟ ਨੇ ਸੈੱਲਫੋਨ ਦੀ ਵਰਤੋਂ ਆਰੰਭ ਕੀਤੀ । ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ, ਜਿਸ ਕਰਕੇ ਪਿਛਲੀ ਸਦੀ ਦੇ 60 ਵਰਿਆਂ ਤਕ ਇਸਨੂੰ ਬਰੀਫ਼ ਕੇਸ ਵਰਗੇ ਡੱਬੇ ਵਿਚ ਰੱਖਣਾ ਪੈਂਦਾ ਸੀ ਤੇ ਇਸਦੀ ਰੇਂਜ ਵੀ 70 ਕੁ ਕਿਲੋਮੀਟਰ ਹੀ ਸੀ । 1978 ਵਿਚ ਬਿੱਲ ਪ੍ਰਯੋਗਸ਼ਾਲਾ ਵਲੋਂ ਸ਼ਿਕਾਗੋ ਵਿਖੇ ਸੈਲੂਲਰ ਸਿਸਟਮ ਦੀ ਪਹਿਲੀ ਵਾਰੀ ਪਰਖ ਕੀਤੀ ਗਈ ਬੇਸ਼ੱਕ ਪਹਿਲੇ ਸੈੱਲਫੋਨ ਐਨਾਲਾਗ ਸਨ , ਪੰਤੁ 1980 ਤੋਂ ਮਗਰੋਂ ਡਿਜੀਟਲ ਸਿਸਟਮ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਘੱਟ ਕੀਮਤ ਵਿਚ ਵਧੀਆ ਅਵਾਜ਼ ਤੇ ਸੇਵਾ ਦਿੰਦਾ ਸੀ ਅਤੇ ਨਾਲ ਹੀ ਇਸ ਵਿਚ ਹੋਰ ਬਹੁਤ ਸਾਰੇ ਫ਼ੀਚਰ ਵੀ ਸ਼ਾਮਿਲ ਕੀਤੇ ਜਾ ਸਕਦੇ ਸਨ । ਆਮ ਲੋਕਾਂ ਦੁਆਰਾ ਪਹਿਲੀ ਵਾਰੀ ਸੈੱਲਫੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿਚ 1983 ਵਿਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ - ਸਾਧਨ ਦੀ ਲੋਕ - ਪਿਅਤਾ ਦਿਨੋ ਦਿਨ ਆਪਣੇ ਪੈਰ ਪਸਾਰਦੀ ਗਈ । ਇਸ ਸਮੇਂ ਸੈੱਲਫੋਨ ਸਭ ਤੋਂ ਵੱਧ ਵਰਤੋਂ ਚੀਨ ਵਿਚ ਹੋ ਰਹੀ ਹੈ , ਜਿੱਥੇ ਇਨ੍ਹਾਂ ਦੀ ਗਿਣਤੀ 67 ਕਰੋੜ 45 ਲੱਖ ਹੈ । ਜਿਸ ਦੇ ਹਿਸਾਬ ਨਾਲ ਸੈੱਲਫੋਨ ਖਪਤਕਾਰਾਂ ਵਿਚ ਚੀਨ ਤੋਂ ਪਿੱਛੋਂ ਅਮਰੀਕਾ ਦਾ ਨੰਬਰ ਹੈ । ਭਾਰਤ ਇਸ ਦੌੜ ਵਿਚ ਤੀਜੇ ਸਥਾਨ ਤੇ ਹੈ । ਭਾਰਤ ਵਿਚ ਸੈੱਲਫੋਨ ਜਦੋਂ 1994 ਵਿਚ ਭਾਰਤ ਵਿਚ ਸੈੱਲਫੋਨ ਪਹਿਲੀ ਵਾਰੀ ਆਇਆ , ਤਾਂ ਇਸਦੀਆਂ ਕੰਪਨੀਆਂ ਬਹੁਤ ਘੱਟ ਸਨ ਅਤੇ ਉਸ ਵੇਲੇ ਦੇ ਇੱਟ ਜਿੱਡੇ ਸੈੱਲਫੋਨ ਦੀ ਕੀਮਤ ਵੀ ਕਾਫ਼ੀ ਉੱਚੀ ਸੀ ।ਬੈਟਰੀ ਦਾ ਜੀਵਨ ਵੀ ਘੱਟ ਸੀ ਅਤੇ ਇਕ ਮਿੰਟ ਦੀ ਕਾਲ ਲਈ 19 ਰੁਪਏ ਤੇ ਕਾਲ ਸੁਣਨ ਲਈ ਇਸ ਤੋਂ ਲਗਭਗ ਅੱਧੇ ਰੂਪਏ ਅਦਾ ਕਰਨੇ ਪੈਂਦੇ ਸਨ, ਜਿਸ ਨੂੰ ਸੁਣ ਕੇ ਆਮ ਆਦਮੀ ਨੂੰ ਤਾਂ ਕਾਂਬਾ ਜਿਹਾ ਛਿੜ ਜਾਂਦਾ ਸੀ । ਪਹਿਲ ਤਾਂ ਇਸਦੀ ਵਰਤੋਂ ਵੱਡੇ - ਵੱਡੇ ਕਾਰੋਬਾਰੀ ਅਦਾਰਿਆਂ ਦੇ ਮਾਲਕਾਂ ਦੁਆਰਾ ਕੀਤੀ ਗਈ। ਪਰ ਅੱਜ ਪਸਾਰਾ ਕਿਸੇ ਕੰਪਨੀ ਦੇ ਚੀਫ਼ ਐਗਜ਼ੈਕਟਿਵ ਅਫ਼ਸਰ ਤੋਂ ਲੈ ਕੇ ਤੁਹਾਡੇ ਘਰ ਵਿੱਚ ਟੂਟੀਆਂ ਲਾਉਣ ਆਏ ਪਲੰਬਰ ਦਾ ਰੁਕਿਆ ਸੀਵਰੇਜ ਖੋਲ੍ਹਣ ਆਏ ਮਿਸਤਰੀ ਜਾਂ ਮਜ਼ਦੂਰ ਤਕ ਹੈ । ਅੱਜ ਭਾਰਤ ਵਿਚ ਨੌਜਵਾਨ ਵਰਗ ਤੋਂ ਇਲਾਵਾ ਸੈੱਲਫੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿੱਤੇ ਨਾ ਸੰਬੰਧਿਤ ਵਿਅਕਤੀ ਕਰ ਰਿਹਾ ਹੈ , ਇੰਝ ਜਾਪਦਾ ਹੈ , ਜਿਵੇਂ ਅੱਜ ਦੀ ਜ਼ਿੰਦਗੀ ਸੈੱਲਫੋਨਾਂ ਦੇ ਸਿਰ ਉੱਤੇ ਹੀ ਚਲ ਰਹੀ ਹੋਵੇ । ਅੱਜ ਦੀ ਦੁਨੀਆ ਵਿਚ ਸੈੱਲਫੋਨ ਸਰਬ - ਵਿਆਪਕ ਹੈ । ਆਉ ਜ਼ਰਾ ਦੇਖੀਏ ਇਸਦੇ ਲਾਭ ਕੀ ਹਨ ?
ਸੰਚਾਰ ਦਾ ਹਰਮਨ
ਪਿਆਰਾ ਸਾਧਨ - ਪਿੱਛੇ ਦੱਸੇ ਅਨੁਸਾਰ ਸੈੱਲਫੋਨ ਦਾ ਸਭ ਤੋਂ ਵੱਡਾ ਲਾਭ ਤਟਫਟ ਸੂਚਨਾ - ਸੰਚਾਰ ਦਾ ਸਾਧਨ ਹੋਣਾ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੋ , ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ ਸਕਿੰਟਾਂ ਵਿੱਚ ਦੁਨੀਆਂ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ - ਪਿਆਰੇ , ਸਨੇਹੀ - ਰਿਸ਼ਤੇਦਾਰ ਜਾਂ ਵਪਾਰਕ ਸੰਬੰਧੀ ਤਕ ਪੁਚਾ ਸਕਦਾ ਹੈ , ਸਗੋਂ ਉਸਦਾ ਉੱਤਰ ਵੀ ਨਾਲੋ ਨਾਲ ਤੁਹਾਡੇ ਤਕ ਪੁਹੰਚਾ ਦਿੰਦਾ ਹੈ । ਫਲਸਰੂਪ ਸਾਡੇ ਕੋਲ ਆਪਣੇ ਨਾਲ ਸੰਬੰਧਿਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਤੇ ਸਥਿਤੀ ਬਾਰੇ ਕਾਫ਼ੀ ਹੱਦ ਤਕ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਨੂੰ ਮੌਜੂਦ ਰਹਿੰਦੀ ਹੈ। ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਦਿੜਤਾ , ਅਚੂਕਤਾ ਤੇ ਤੇਜ਼ੀ ਚ ਆਉਂਦੀ ਹੈ , ਜੋ ਕਿ ਜ਼ਿੰਦਗੀ ਲਈ ਇਕ ਉਸਾਰੂ ਲੱਛਣ ਹੈ ।
ਆਰਥਿਕ ਉੱਨਤੀ ਦਾ ਸਾਧਨ
ਸੈੱਲਫੋਨ ਦਾ ਦੂਜਾ ਵੱਡਾ ਲਾਭ ਸੂਚਨਾ - ਸੰਚਾਰ ਵਿਚ ਤੇਜ਼ੀ ਆਉਣ ਦਾ ਹੀ ਸਿੱਟਾ ਹੈ । ਇਸ ਤੇਜ਼ੀ ਨਾਲ ਜਿੱਥੇ ਸਾਡੇ ਪਰਿਵਾਰਕ, ਸਮਾਜਿਕ ਤੇ ਰਾਜਨੀਤਿਕ ਜੀਵਨ ਵਿਚ ਸਾਡੀ . ਕਿਰਿਆਤਮਕਤਾ ਨੂੰ ਹੁਲਾਰਾ ਵੀ ਮਿਲਦਾ ਹੈ , ਉੱਥੇ ਨਾਲ ਹੀ ਵਪਾਰਕ ਤੇ ਆਰਥਿਕ ਖੇਤਰ ਵਿਚ ਉਤਪਾਦਨ , ਖ਼ਰੀਦ - ਫਰੋਖਤ , ਮੰਗ - ਪੂਰਤੀ , ਦੇਣ - ਲੈਣ , ਜੋ ਭੁਗਤਾਨ ਅਤੇ ਕਾਨੂੰਨ - ਵਿਵਸਥਾ ਦੇ ਸੁਧਾਰ ਵਿਚ ਗਤੀ ਆਉਣ ਨਾਲ ਵਿਕਾਸ ਦੀ ਦਰ ਤੇਜ਼ ਹੁੰਦੀ ਹੈ , ਜਿਸ ਦੇ ਸਿੱਟੇ ਵਜੋਂ ' ਖੁਸ਼ਹਾਲੀ ਵਧਦੀ ਹੈ ਤੇ ਜੀਵਨ - ਪੱਧਰ ਉੱਚਾ ਹੁੰਦਾ ਹੈ ।
ਦਿਲ - ਪਰਚਾਵੇ ਦਾ ਸਾਧਨ
ਸੈੱਲਫੋਨ ਦਾ ਤੀਜਾ ਲਾਭ ਇਸਦਾ ਦਿਲ -ਪਰਚਾਵੇ ਦਾ ਸਾਧਨ ਹੋਣਾ ਹੈ । ਸੈੱਲਫੋਨ ਜੇਬ ਵਿਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ-ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ ਹਾਂ , ਉੱਥੇ ਅਸੀਂ ਇੰਟਰਨੈੱਟ, ਐੱਮ. ਪੀ .3 ਰੇਡੀਓ , ਟੈਲੀਵਿਯਨ , ਕੈਮਰੇ ਤੇ ਵੀ . ਡੀ . ਓ , ਗੇਮਾਂ ਦੀ ਵਰਤੋਂ ਕਰ ਕੇ ਆਪਣਾ ਦਿਲ - ਪਰਚਾਵਾ ਕਰਨ ਦੇ ਨਾਲ - ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵੀ ਵਾਧਾ ਕਰ ਸਕਦੇ ਹਾਂ । ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆਂ ਦੇ ਭਿੰਨ - ਭਿੰਨ ਪ੍ਰਕਾਰ ਦੇ ਦਿਲ - ਪਰਚਾਵਿਆਂ ਤੇ ਉਤਸੁਕਤਾ ਜਗਾਊ ਸਾਧਨਾਂ ਨਾਲ ਜੁੜੇ ਰਹਿੰਦੇ ਹਾਂ।
ਵਪਾਰਕ ਅਦਾਰਿਆਂ ਨੂੰ ਲਾਭ
ਸੈੱਲਫੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਸੈੱਲਫੋਨ ਉਤਪਾਦਕ ਕੰਪਨੀਆਂ ਭਿੰਨ - ਭਿੰਨ ਪ੍ਰਕਾਰ ਦੇ ਨਵੇਂ ਨਵੇਂ ਦਿਲ - ਖਿੱਚਵੇਂ ਮਾਡਲਾਂ ਨੂੰ ਮਾਰਕਿਟ ਵਿਚ ਉਤਾਰ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਭਿੰਨ - ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ ਮੋਬਾਈਲ ਫੋਨਾਂ ਨੂੰ ਆਦੀ ਖ਼ਰੀਦ ਸ਼ਕਤੀ ਦੇ ਅਨੁਕੂਲ ਬਣਾਉਂਦੀਆਂ ਹੋਈਆਂ ਖ਼ਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ । ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾਂ ਵਿਚ ਲਾ ਕੇ ਜਿੱਥੇ ਆਪ ਹੋਰ ਧਨ ਕਮਾਉਂਦੀਆਂ ਹਨ, ਉੱਥੇ ਦੇਸ਼ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਂਦੀਆਂ ਹਨ ਤੇ ਲੱਖਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ ।
ਜੁਰਮ
ਪੜਤਾਲੀ ਏਜੰਸੀਆਂ ਲਈ ਸਹਾਇਕ - ਸੈੱਲਫੋਨ ਦਾ ਲਾਭ ਜੁਰਮਾਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੋਇਆ ਹੈ ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਹੈ , ਜਿਸ ਰਾਹੀਂ ਪੁਲਿਸ ਤੋਂ ਗੁਪਤਚਰ ਏਜੰਸੀਆਂ ਬਹੁਤ ਸਾਰੇ ਮੁਜਰਮਾਂ ਤੇ ਉਨਾਂ ਦੇ ਸਾਥੀਆਂ ਦੇ ਲਕਵੇਂ ਥਾਂ - ਟਿਕਾਣੇ ਲੱਭ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਸਮਰੱਥ ਹੋਈਆਂ ਹਨ ਜਿਸ ਨਾਲ ਭਿੰਨ-ਭਿੰਨੇ ਥਾਂਵਾਂ ਉੱਤੇ ਹੋਏ ਅੱਤਵਾਦੀ ਹਮਲਿਆ ਕੇਸਾਂ ਤੇ ਅਗਵਾ ਕਾਂਡਾਂ ਦੀ ਗੁੱਥੀ ਸੁਲਝਾਈ ਜਾ ਸਕੀ ਹੈ। ਫਲਸਰੂਪ ਕਈ ਖ਼ਤਰਨਾਕ ਮੁਜ਼ਰਮ ਫੜੇ ਜਾਂ ਮਾਰੇ ਗਏ।
ਟੈਲੀਵਿਯਨ ਅਤੇ ਰੇਡੀਓ ਦਾ ਪੂਰਕ
ਸੈੱਲਫੋਨ ਉੱਤੇ ਪਾਪਤ ਐੱਸ. ਐੱਮ. ਐੱਲ ਤੇ ਨਾਲ ਹੀ ਐੱਮ. ਐੱਮ. ਐੱਸ ਦੀ ਸਹੂਲਤ ਜਿੱਥੇ ਲੋਕਾਂ ਨੂੰ ਇਕ ਦੂਜੇ ਨਾਲ ਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿਚ ਲਤੀਫੇ ਤੇ ਦਿਲ - ਲੱਗੀਆਂ ਦੇ ਅਦਾਨ-ਪ੍ਰਦਾਨ ਕਰ ਕੇ ਮਨ ਨੂੰ ਤਣਾਉ . ਮੁਕਤ ਕਰਨ ਦਾ ਪਦਾਰਥ ਮੁਹੱਈਆ ਕਰਦੀ ਹੈ। ਜਿਸ ਨਾਲ ਜ਼ਿੰਦਗੀ ਵਿਚ ਰਸ ਪੈਦਾ ਹੁੰਦਾ ਹੈ ਤੇ ਬਹੁ ਲੋਕਾਂ ਖਾਸ ਕਰ ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲ ਨਾਲ ਲੋਕ - ਮਕਬੂਲੀਅਤ ਵੀ ਹਾਸਲ ਹੁੰਦੀ ਹੈ । ਸੈੱਲਫੋਨ ਇਨ੍ਹਾਂ ਬਹੁਤ ਸਾਰੇ ਲਾਭਾਂ ਦੇ ਨਾਲ ਅਜੋਕੇ ਸਮਾਜ ਨੂੰ ਬਹੁਤ ਸਾਰੇ ਨੁਕਸਾਨ ਵੀ ਪੁਹੰਚਾ ਰਿਹਾ ਹੈ , ਜਿਨ੍ਹਾਂ ਦਾ ਲੇਖਾਜੋਖਾ ਹੇਠ ਲਿਖੇ ਅਨੁਸਾਰ ਹੈ :
ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿਚ
ਸੈੱਲਫੋਨ ਦਾ ਸਭ ਤੋਂ ਵੱਡਾ ਨੁਕਸਾਨ ਇਸਦਾ ਸਮਾਜ ਵਿਰੋਧੀ , ਗੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥਾਂ ਵਿਚ ਹੋਣਾ ਹੈ। ਸੂਚਨਾ ਦਾ ਤੇਜ਼ , ਨਿੱਜੀ, ਸਰਲ ਤੇ ਸੌਖਾ ਸਾਧਨ ਹੋਣ ਕਰਕੇ ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ - ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ । ਅੱਜ - ਕਲ਼ ਕੋਈ ਵੀ ਵੱਡਾ ਜਰਮ , ਚੋਰੀ , ਡਾਕਾ , ਅਗਵਾ - ਕਾਂਡ ਜਾਂ ਅੱਤਵਾਦੀ ਕਾਰਵਾਈ ਇਸਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜੀ ਹੁੰਦੀ ।
ਵਿਦਿਆਰਥੀਆਂ ਵਿਚ ਅਸ਼ਲੀਲਤਾ ਦਾ ਪਸਾਰ
ਨੌਜਵਾਨ ਮੁੰਡੇ - ਕੁੜੀਆਂ , ਖ਼ਾਸ ਕਰ ਵਿਦਿਆਰਥੀਆਂ ਅਤੇ ਵਿਹਲੜਾਂ ਨੂੰ ਇਸਦੀ ਬਹੁਤੀ ਜ਼ਰੂਰਤ ਨਹੀਂ ਪਰ ਇਸਦੀ ਸਭ ਤੋਂ ਵੱਧ ਵਰਤੋਂ ਸਕੂਲਾਂ -ਕਾਲਜਾਂ ਵਿਚ ਪੜ੍ਹਦੇ ਮੁੰਡੇ - ਕੁੜੀਆਂ ਹੀ ਕਰ ਰਹੈ ਹਨ ਬਾਗ਼ ਤੇ ਨਾਬਾਲਗ ਮੁੰਡੇ - ਕੁੜੀਆਂ ਵਲੋਂ ਇਸਦੀ ਵਰਤੋਂ ਜਾਇਜ਼ ਢੰਗ ਨਾਲ ਨਹੀਂ ਕੀਤੀ ਜਾਂਦੀ । ਪਿੱਛੇ ਜਿਹੇ ਅਮਰੀਕਾ ਵਿਚ ਹੋਏ ਇਕ ਸਰਵੇਖਣ ਅਨੁਸਾਰ ਉੱਥੇ 23 % ਪ੍ਰਾਇਮਰੀ , 53 % ਮਿਡਲ ਅਤੇ 72 % ਹਾਈ ਸਕੂਲਾਂ ਵਿਚ ਪੜਦੇ ਮੁੰਡੇ - ਕੁੜੀਆਂ ਦੇ ਹੱਥਾਂ ਵਿਚ ਸੈੱਲਫੋਨ ਹਨ ਅਤੇ ਉੱਥੋਂ ਦੇ ਮਾਪੇ ਕਹਿੰਦੇ ਹਨ ਕਿ ਮੁੰਡੇ ਕੁੜੀਆਂ ਨੂੰ ਸਕੂਲ -ਟਾਈਮ ਵਿਚ ਸੈੱਲਫੋਨ ਵਰਤ ਆਗਿਆ ਨਹੀਂ ਹੋਣੀ ਚਾਹੀਦੀ। ਤੇ ਹਾਈ ਸਕੂਲਾਂ ਤਕ ਇਸ ਸੰਬੰਧੀ ਪਾਬੰਦੀਆਂ ਲਾਗੂ ਵੀ ਹਨ। ਸਾਡੇ ਦੇਸ਼ ਵਿਚ ਵੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਅਤੇ ਮਿਡਲ ਤੇ ਹਾਈ ਸਕੂਲਾਂ ਵਿਚ ਪੜ੍ਹਦੇ ਨਬਾਲਗ਼ ਬੱਚਿਆਂ ਦੇ ਹੱਥਾਂ ਵਿਚ ਬਹੁ - ਮੰਤਵੀ ਸੈੱਲਫੋਨ ਦੇਖੋ ਜਾਂਦੇ ਹਨ ਪਰ ਇਹ ਠੀਕ ਨਹੀਂ । ਇਨ੍ਹਾਂ ਰਾਹੀਂ ਬਾਲਗਾਂ । ਵਿਚ ਅਸ਼ਲੀਲ ਸਮੱਗਰੀ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ । ਕਾਲਜਾਂ ਵਿਚ ਵੀ ਕੈਮਰੇ ਵਾਲੇ ਸੈੱਲਫੋਨ ਅਤੇ ਐੱਮ. ਐੱਮ. ਐੱਸ. ਦੀ ਲਚਰਤਾ ਭਰੀ ਵਰਤੋਂ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ . ਕਰਕੇ ਇੱਥੇ ਇਹ ਗੱਲ ਕਹਿਣੀ ਗ਼ਲਤ ਨਹੀਂ ਕਿ ਇਸਦੀ ਸਕੂਲ ਟਾਈਮ ਵਿਚ ਵਰਤੋਂ ਉੱਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਹੈ।
ਸਿਹਤ ਲਈ ਹਾਨੀਕਾਰਕ
ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ । ਸੈੱਲਫੋਨ ਦੇ ਹੈੱਡ - ਸੈਂਟ ਅਤੇ ਸਟੇਸ਼ਨ (ਟਾਵਰ ਵਰਗੇ ਐਨਟੀਨਾਂ ਵਿਚੋਂ ਨਿਕਲਦੀ ਰੇਡੀਓ ਵੀਕਿਉਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉੱਤੇ ਪੈਂਦੇ ਇਸਦੇ ਬੁਰੇ ਅਸਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਇਸ ਨਾਲ ਕੈਂਸਰ, ਲਿਊਕੈਮੀਆਂ ਅਤੇ ਅਲਸ਼ੀਮਰੇਜ਼ . ਦਿਮਾਗ਼ ਦਾ ਨਕਾਰਾ ਹੋਣਾ) ਖੂਨ ਦਾ ਦਬਾਓ , ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ . ਲਾਇਲਾਜ ਰੋਗ ਲਗ ਜਾਂਦੇ ਹਨ ਕਿਉਂਕਿ ਹੈਂਡਸੈੱਟ ਨੂੰ ਸਿਰ ਦੇ ਕੋਲ ਕੰਨ ਨਾਲ ਲਾਇਆ ਜਾਂਦਾ ਹੈ ।
ਪੈਸੇ ਬਟੋਰ ਕੰਪਨੀਆਂ ਦੀ ਲੁੱਟ
ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇਂ ਮਾਡਲਾਂ ਤੇ ਇਨਾਂ ਦੀ ਵਰਤੋਂ ਉੱਪਰ ਹੋ ਰਹੇ ਖ਼ਰਚੇ ਦਾ ਬੇਸ਼ੱਕ ਉੱਪਰਲੇ ਤਬਕੇ ਉੱਪਰ ਕੋਈ ਅਸਰ ਨਹੀਂ ਪੈਂਦਾ ਪ੍ਰੰਤੂ ਹੇਠ ਸ਼ੇਈ ਤੇ ਆਮ ਲੋਕਾਂ ਦੀਆਂ ਜੇਬਾਂ । ਉੱਪਰ ਬਹੁਤ ਬੁਰਾ ਰਿਹਾ ਹੈ ਜਿੱਥੇ ਹੈਂਡਸੈੱਟ ਬਣਾਉਣ ਵਾਲੀਆਂ ਕੰਪਨੀਆਂ ਨਵੇਂ ਨਵੇਂ ਤੇ ਬਹੁਮੰਤਵੀ ਮਾਂਡਲਾਂ ਨਾਲ ਆਮ ਲੋਕਾਂ ਨੂੰ ਪੁਰਾਣੇ ਮਾਡਲ ਦੇ ਹੈਂਡਸੈੱਟਾਂ ਦੀ ਥਾਂ ਨਵੇਂ ਮਾਡਲ ਖ਼ਰੀਦਣ ਲਈ ਉਕਸਾ ਰਹੀਆਂ ਹਨ, ਉੱਥੇ ਸੈੱਲਫੋਨ ਸੰਚਾਰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਵੀਆਂ - ਨਵੀਆਂ ਸਕੀਮਾਂ ਤੇ । ਪੈਕਿਜਾਂ ਤੋਂ ਰਿੰਗਟੋਨਾਂ ਬਣਾ ਕੇ , ਐੱਸ. ਐੱਮ. ਐੱਸ. ਤੇ ਐੱਮ. ਐੱਮ. ਐੱਸ. ਰਾਹੀਂ ਲੱਚਰ ਤੇ ਅਭੱਦਰ ਲਤੀਫ਼ੇ , ਤਸਵੀਰਾਂ ਤੇ ਕਈ ਪ੍ਰਕਾਰ ਦੇ ਛਲਾਊ ਮੁਕਾਬਲੇ ਪਰੋਸ ਕੇ ਤੇ ਖ਼ਪਤਕਾਰਾਂ ਤੋਂ ਕਰੋੜਾਂ ਰੁਪਏ ਬਟੋਰ ਰਹੀਆਂ ਹਨ ਇਸ ਪ੍ਰਕਾਰ ਇਨ੍ਹਾਂ ਕੰਪਨੀਆਂ ਦਾ ਕਾਪਟ - ਜਾਲ ਲੋਕਾਂ ਨੂੰ ਦਿਨੋ ਦਿਨ ਕੰਗਾਲ ਤੇ ਕਰਜ਼ਾਈ ਬਣਾ ਰਿਹਾ ਹੈ। ਕਈ ਐੱਸ. ਐੱਮ. ਐੱਸ.ਤਾਂ ਇਕ ਪ੍ਰਕਾਰ ਦਾ ਜੁਆ ਖਿਡਾਉਣ ਲਈ ਹੀ ਹੁੰਦੇ ਹਨ ।
ਵਾਤਾਵਰਨ ਵਿਚ ਖ਼ਲਲ
ਸੈੱਲਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭ ਸੰਗਤ, ਕਲਾਸ, ਸਮਾਗਮ , ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸਦੀ ਘੰਟੀ ਵੱਜਦੀ ਹੈ , ਤਾਂ ਸਬ ਦਾ ਧਿਆਨ ਉਚਾਟ ਹੋ ਜਾਂਦਾ ਹੈ ਕਈ ਵਾਰੀ ਤਾਂ ਇਹ ਘਟੀਆਂ ਅਰਥਾਤ ਰਿੰਗ ਟੋਨਾਂ ਗਾਣਿਆਂ ਦੇ ਰੂਪ ਵਿਚ ਬੜੀਆਂ ਅਭੱਦਰ , ਅਪ੍ਰਸੰਗਿਕ ਤੇ ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨ। ਕਈ ਵਾਰੀ ਸੰਚਾਰ - ਸੇਵਾ ਕੰਪਨੀਆਂ ਤੇ ਹੋਰ ਵਪਾਰਕ , ਕੰਪਨੀਆਂ ਵੇਲੇ - ਕੁਵੇਲੇ ਜਾਂ ਰਾਤੀ ਸੁੱਤਿਆਂ ਦੀ ਖ਼ਪਤਕਾਰਾਂ ਦੇ ਸੈੱਲਫੋਨ ਦੀ ਘੰਟੀ ਵਜਾ ਕੇ ਉਨਾਂ ਦੇ ਸਧਾਰਨ ਜੀਵਨ ਵਿਚ ਖਲਲ ਪਾਉਂਦੀਆਂ ਹਨ, ਜੋ ਕਿ ਬਹੁਤ ਹੀ ਬੁਰਾ ਤੇ ਗ਼ੈਰ-ਕਾਨੂੰਨੀ ਹੈ!
ਦੁਰਘਟਨਾਵਾਂ ਦਾ ਖਤਰਾ
ਇਸਦਾ ਇਕ ਹੋਰ ਗੰਭੀਰ ਨੁਕਸਾਨ ਇਸਦੀ ਵਰਤੋਂ ਕਰਨ ਵਾਲਿਆਂ ਦੀ ਆਪਣੀ ਬੇਪਰਵਾਹੀ ਤੇ ਮੂਰਖਤਾ ਕਰਕੇ ਪੈਦਾ ਹੁੰਦਾ ਹੈ। ਕਈ ਲੋਕ ਕਾਰ , ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉੱਤੇ ਜਾਂਦਿਆਂ ਸੈੱਲਫੋਨ ਮੋਢੇ ਉੱਤੇ ਰੱਖ ਕੇ ਤੇ ਕੰਨ ਹੇਠ ਦਬਾ ਕੇ ਗੱਲਾਂ ਕਰਦੇ ਜਾਂਦੇ ਹਨ । ਇਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ ਕਈ ਵਾਰੀ ਤਾਂ ਅਜਿਹਾ ਆਦਮੀ ਪਿੱਛੋਂ ਆਉਣ ਵਾਲੇ ਨੂੰ ਰਾਹ ਵੀ ਨਹੀਂ ਦਿੰਦਾ । ਇਹ ਮੂਰਖਤਾ ਭਰੀ ਗੈਰ - ਜ਼ਿੰਮੇਵਾਰੀ ਵੀ ਹੈ ਤੇ ਗੈਰ ਕਾਨੂੰਨੀ ਵੀ ।
ਲੋਕ - ਪ੍ਰਿਅਤਾ
ਬੇਸ਼ੱਕ ਉੱਪਰ ਅਸੀਂ ਸੈੱਲਫੋਨ ਦੇ ਫ਼ਾਇਦਿਆਂ ਨਾਲ ਇਸਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨੋ- ਦਿਨ ਹਰਮਨ - ਪਿਆਰਾ ਹੋ ਰਿਹਾ ਹੈ ਤੇ ਲੋਕ ਇਸਦੇ ਖ਼ਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ ।
ਸਾਰ - ਅੰਸ਼
ਅਸਲ ਵਿਚ ਸੈੱਲਫੋਨ ਦੀ ਰੇਡੀਏਸ਼ਨ ਤੋਂ ਇਲਾਵਾ ਇਸਦੇ ਜਿੰਨੇ ਹੋਰ ਨੁਕਸਾਨ ਹਨ, ਉਨ੍ਹਾਂ ਵਿਚੋਂ ਬਹੁਤੇ ਮਨੁੱਖ ਦੇ ਆਪਣੇ ਪੈਦਾ ਕੀਤੇ ਹੋਏ ਹਨ। ਸਾਨੂੰ ਇਸ ਸਰਬ - ਵਿਆਪੀ ਹੋ ਰਹੈ ਲਾਮਿਸਾਲ ਯੰਤਰ ਦੀ ਸੂਝ - ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ ਤੇ ਸਕੂਲਾਂ ਵਿਚ ਪੜ੍ਹਦੇ ਮੁੰਡਿਆਂ - ਕੁੜੀਆਂ ਦੇ ਹੱਥਾਂ ਵਿਚ ਇਸਨੂੰ ਨਹੀਂ ਦੇਣਾ ਚਾਹੀਦਾ ਸਕੂਲਾਂ ਵਿਚ ਇਸ ਦੀ ਵਰਤੋਂ ਉੱਤੇ ਬਿਲਕੁਲ ਪਾਬੰਦੀ ਹੋਈ ਚਾਹੀਦੀ ਹੈ । ਸਾਨੂੰ ਸੈੱਲਫੋਨ ਉਤਪਾਦਕ ਕੰਪਨੀਆਂ ਤੇ ਇਸ ਦੀ ਸੇਵਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਦੇ ਪੈਸੇ ਬਟੋਰੂ ਕਪਟ - ਜਾਲ ਤੋਂ ਵੀ ਖ਼ਬਰਦਾਰ ਰਹਿਣਾ ਚਾਹੀਦਾ ਹੈ । ਸਾਨੂੰ ਇਸ ਦੀ ਰੇਡੀਏਸ਼ਨ ਤੋਂ ਬਚਣ ਲਈ ਇਸਨੂੰ ਬੈਗ ਜਾਂ ਪਰਸ ਵਿਚ ਰੱਖਣਾ ਚਾਹੀਦਾ ਹੈ ਤੇ ਜੇ ਹੋ ਸਕੇ , ਤਾਂ ਈਅਰ - ਫੋਨ ਦੀ ਵਰਤੋਂ ਕਰਨੀ ਚਾਹੀਦੀ ਨਾਲ ਹੀ ਸਭਾ ਸੁਸਾਇਟੀ ਜਾਂ ਕਿਸੇ ਸਮਾਗਮ ਵਿਚ ਇਸਨੂੰ ਬੰਦ ਰੱਖਣਾ ਚਾਹੀਦਾ ਹੈ ਜਾਂ ਘੱਟੋ ਘੱਟ ਰਿੰਗ ਟੋਨ ਬੰਦ ਕਰ ਦੇਣੀ ਚਾਹੀਦੀ ਹੈ
0 Comments