ਖ਼ਰਾਬ ਏ.ਟੀ.ਐੱਮ. ਦੀ ਸ਼ਿਕਾਇਤ ਸਬੰਧੀ ਬੈਂਕ ਮੈਨੇਜਰ ਨੂੰ ਪੱਤਰ।
Kharab ATM di Shikayat Sambandhi Bank Manager Nu Patar
ਸੇਵਾ ਵਿਖੇ
ਮਾਣਯੋਗ ਮੈਨੇਜਰ ਸਾਹਿਬ,
ਭਾਰਤੀ ਸਟੇਟ ਬੈਂਕ, ਸ਼ਾਖਾ : ਖੰਨਾ।
ਵਿਸ਼ਾ :- ਏ.ਟੀ.ਐੱਮ. ਦੇ ਖ਼ਰਾਬ ਰਹਿਣ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਭਾਰਤੀ ਸਟੇਟ ਬੈਂਕ ਦਾ ਜਿਹੜਾ ਏ.ਟੀ.ਐੱਮ. ਬੱਸਅੱਡੇ ਦੇ ਨਜ਼ਦੀਕ ਹੈ, ਉਹ ਅਕਸਰ ਹੀ ਖ਼ਰਾਬ ਰਹਿੰਦਾ ਹੈ।
ਕਈ ਵਾਰੀ ਤਾਂ ਬਿਲਕੁਲ ਹੀ ਬੰਦ ਰਹਿੰਦਾ ਹੈ, ਅਕਸਰ ਵਾਰ-ਵਾਰ ਕਾਰਡ ਪਾਉਣ 'ਤੇ ਵੀ ਨਹੀਂ ਚੱਲਦਾ ਅਤੇ ਪੈਸੇ ਕਢਵਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਕਈ ਵਾਰੀ ਤਾਂ ਕਾਰਡ ਇਸ ਦੇ ਅੰਦਰ ਹੀ ਰਹਿ ਜਾਂਦਾ ਹੈ ਅਤੇ ਕਈ ਵਾਰ ਪੈਸੇ ਕੱਟਣ ਤੋਂ ਬਿਨਾਂ ਹੀ ਗਾਹਕ ਦੇ ਖਾਤੇ ਵਿੱਚ ਕਟੌਤੀ ਹੋ ਜਾਂਦੀ ਹੈ। ਇਹ | ਸਾਰਾ ਕੁਝ ਗਾਹਕਾਂ ਲਈ ਬੇਹੱਦ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।
ਇਹ ਏ.ਟੀ.ਐੱਮ. ਬੱਸ ਅੱਡੇ ਦੇ ਨਜ਼ਦੀਕ ਹੋਣ ਕਾਰਨ ਬਹੁਤ ਜ਼ਿਆਦਾ ਲੋਕਾਂ ਲਈ ਸਹੂਲਤ ਪ੍ਰਦਾਨ ਕਰ ਸਕਦਾ ਹੈ ਪ੍ਰੰਤੂ ਇਸ ਦੇ ਤਕਨੀਕੀ ਨੁਕਸਾਂ ਕਾਰਨ ਇਹ ਆਮ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਰਿਹਾ ਹੈ।
ਇਸ ਲਈ ਬੇਨਤੀ ਹੈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਏ.ਟੀ.ਐੱਮ. ਨੂੰ ਤੁਰੰਤ ਠੀਕ ਕੀਤਾ ਜਾਵੇ ਜਾਂ ਬਦਲ ਕੇ ਨਵਾਂ ਲਾਇਆ ਜਾਵੇ। ਉਮੀਦ ਹੈ ਆਪ ਇਸ ਇਸ ਵਿਸ਼ੇ ਵੱਲ ਵਿਸ਼ੇਸ਼ ਤੁਰੰਤ ਧਿਆਨ ਦਿਓਗੇ।
ਧੰਨਵਾਦ ਸਹਿਤ
ਆਪ ਜੀ ਦਾ ਸ਼ੁੱਭਚਿੰਤਕ,
ਜਗਮੋਹਨ ਸਿੰਘ ਪੁੱਤਰ ਦਾਰਾ ਸਿੰਘ
ਪਿੰਡ ਮਾਜਰੀ, ਜ਼ਿਲ੍ਹਾ : ਲੁਧਿਆਣਾ।
ਮਿਤੀ 20 ਅਪ੍ਰੈਲ 2020.
0 Comments