ਪ੍ਰਦੂਸ਼ਣ ਦੀ ਸਮੱਸਿਆ
Pradushan Di Samasiya
ਜਾਣ-ਪਛਾਣ
ਪ੍ਰਦੂਸ਼ਣ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਸਮੱਸਿਆ ਹੈ। ਜਦੋਂ ਤੱਕ ਅਬਾਦੀ ਘੱਟ ਸੀ ਅਤੇ ਕੁਦਰਤੀ ਸੋਮੇ ਬਹੁਤੇ ਸਨ ਉਦੋਂ ਤੱਕ ਪ੍ਰਦੂਸ਼ਣ ਦੀ ਕੋਈ ਸਮੱਸਿਆ ਨਹੀਂ ਸੀ। ਵਧਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਸਾਧਨਾਂ ਦੀ | ਵਰਤੋਂ ਵੀ ਵਧ ਗਈ। ਲੋੜਾਂ ਦੀ ਪੂਰਤੀ ਲਈ ਵੱਡੇ-ਵੱਡੇ ਕਾਰਖਾਨੇ ਲਾਏ ਗਏ। ਇਹਨਾਂ ਤੋਂ ਪੈਦਾ ਹੋਣ ਵਾਲੇ ਬੇਅੰਤ ਧੂੰਏਂ ਅਤੇ ਹੋਰ ਰਹਿੰਦ-ਖੂੰਹਦ ਨਾਲ ਵਾਤਾਵਰਨ ਪਲੀਤ ਹੋਣ ਲੱਗਿਆ। ਦੂਜੇ ਪਾਸੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖਾਂ ਨੇ ਜੰਗਲਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਹਵਾ ਨੂੰ ਸਾਫ਼ ਕਰਨ ਵਾਲੇ ਰੁੱਖਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ। ਨਤੀਜੇ ਵਜੋਂ ਸਮੁੱਚੇ ਵਾਤਾਵਰਨ ਵਿੱਚ ਇੱਕ ਅਸੰਤੁਲਨ ਪੈਦਾ ਹੋ ਗਿਆ। ਇਸ ਨਾਲ ਪ੍ਰਕਿਰਤਿਕ ਵਾਤਾਵਰਨ ਵਿੱਚ ਬਹੁਤ ਸਾਰੇ ਅਣਚਾਹੇ ਕਾਰਕ ਆ ਗਏ ਜਿਹਨਾਂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋਣ ਲੱਗਿਆ। ਪ੍ਰਦੂਸ਼ਣ ਪੈਦਾ ਕਰਨ ਵਾਲੇ ਇਹਨਾਂ ਕਾਰਕਾਂ ਨੂੰ ਪ੍ਰਦੂਸ਼ਕ ਕਿਹਾ ਜਾਂਦਾ ਹੈ।
ਪ੍ਰਦੂਸ਼ਣ ਦੀਆਂ ਕਿਸਮਾਂ
ਸਮੁੱਚੇ ਵਾਤਾਵਰਨ ਦੇ ਅਧਿਐਨ ਦੇ ਆਧਾਰ ਉੱਤੇ ਪਾਈ, ਹਵਾ, ਭੂਮੀ ਅਤੇ ਸ਼ੋਰ-ਪ੍ਰਦੂਸ਼ਣ ਮੁੱਖ ਮੰਨੇ ਜਾਂਦੇ ਹਨ। ਪਾਈ-ਪ੍ਰਦੂਸ਼ਣ ਦੀ ਸਥਿਤੀ ਜ਼ਿਆਦਾ ਭਿਆਨਕ ਹੈ। ਵੱਡੇ-ਵੱਡੇ ਕਾਰਖਾਨਿਆਂ ਵਿੱਚ ਰਹਿੰਦ-ਖੂੰਹਦ ਵਜੋਂ ਪੈਦਾ ਹੋਣ ਵਾਲੇ ਰਸਾਇਣਿਕ ਪਦਾਰਥ, ਸ਼ਹਿਰਾਂ ਦਾ ਕੂੜਾ, ਗੰਦਗੀ ਅਤੇ ਕੱਪੜੇ ਧੋਣ ਲਈ ਵਰਤੇ ਜਾਂਦੇ ਡਿਟਰਜੈਂਟ ਪਾਊਡਰਾਂ ਆਦਿ ਸਭ ਨੇ ਸਾਡੇ ਪਾਣੀ ਦੇ ਸੋਮਿਆਂ ਜਿਵੇਂ ਨਦੀਆਂ, ਝੀਲਾਂ, ਸਮੁੰਦਰਾਂ ਅਤੇ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ। ਗੰਦੇ ਪਾਣੀ ਕਾਰਨ ਪਾਈ ਵਿੱਚ ਰਹਿਣ ਵਾਲੇ ਜਾਨਵਰਾਂ ਦੀ ਹੋਂਦ ਖ਼ਤਰੇ ਵਿੱਚ ਪਈ ਹੋਈ ਹੈ। ਗੰਦੇ ਪਾਣੀ ਨਾਲ ਮਨੁੱਖਾਂ ਵਿੱਚ ਹੈਜ਼ਾ ਮਿਆਦੀ ਬੁਖਾਰ ਅਤੇ ਦਸਤ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਪਾਣੀ ਵਿੱਚ ਯੂਰੇਨੀਅਮ ਵਰਗੇ ਤੱਤਾਂ ਦੀ ਜ਼ਿਆਦਾ ਮਾਤਰਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।
ਹਵਾ ਪ੍ਰਦੂਸ਼ਣ ਦੇ ਕਾਰਨ
ਹਵਾ ਸਾਡੇ ਵਾਤਾਵਰਨ ਦਾ ਅਹਿਮ ਤੱਤ ਹੈ ਜਿਹੜੀ ਸਾਰੇ ਜੀਵ-ਜਗਤ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹੈ, ਇਹ ਵੀ ਪ੍ਰਦੂਸ਼ਿਤ ਹੋ ਰਹੀ ਹੈ। ਸਾਡੇ ਵਾਤਾਵਰਨ ਵਿੱਚ ਕਾਰਬਨ-ਡਾਇਆਕਸਾਈਡ ਦੀ ਮਾਤਰਾ ਬਹੁਤ ਵਧ ਗਈ ਹੈ। ਕੋਲਾ, ਪਟਰੋਲ, ਡੀਜ਼ਲ ਅਤੇ ਹੋਰ ਬਾਲਣਾਂ ਦੀ ਵਧ ਰਹੀ ਵਰਤੋਂ ਇਸ ਦਾ ਮੁੱਖ ਕਾਰਨ ਹੈ। ਕਾਰਖਾਨਿਆਂ ਅਤੇ ਮੋਟਰ-ਗੱਡੀਆਂ ਤੋਂ | ਪੈਦਾ ਹੋਣ ਵਾਲਾ ਜ਼ਹਿਰੀਲਾ ਧੂਆਂ ਹਵਾ-ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਸਰਕਾਰ ਦੁਆਰਾ ਪਾਬੰਦੀ ਲਾਏ ਜਾਣ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਨਾੜ ਨੂੰ ਅੱਗ ਲਾਈ ਜਾਂਦੀ ਹੈ ਜਿਸ ਨਾਲ ਪੈਦਾ ਹੋਇਆ ਮਣਾਂ-ਮੂੰਹੀਂ ਧੂੰਆਂ ਹਵਾ ਨੂੰ ਹੋਰ ਗੰਧਲਾ ਕਰਦਾ ਹੈ। ਫਰਿੱਜ ਅਤੇ ਏ.ਸੀ. ਆਦਿ ਵਿੱਚ ਨਿਕਲਨ ਵਾਲੇ ਕਲੋਰੋਫਲੋਰੋ ਕਾਰਬਨ, ਓਜ਼ੋਨ-ਪਰਤ ਲਈ ਘਾਤਕ ਹਨ ਅਤੇ ਇਹਨਾਂ ਨਾਲ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਧ ਰਹੀ ਹੈ ਜਿਸ ਨਾਲ ਗਲੇਸ਼ੀਅਰ ਪੰਘਰ ਰਹੇ ਹਨ ਅਤੇ ਸਮੁੰਦਰੀ ਪਾਣੀਆਂ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਕਾਰਨ ਸਾਹ ਕਿਰਿਆ ਨਾਲ ਸੰਬੰਧਿਤ ਬਿਮਾਰੀਆਂ ਵਧ ਰਹੀਆਂ ਹਨ।
ਭੂਮੀ ਅਤੇ ਪਾਣੀ ਪ੍ਰਦੂਸ਼ਣ ਦੇ ਕਾਰਨ
ਖੇਤੀਬਾੜੀ ਵਿੱਚ ਕੀਟ-ਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਅੰਨੇਵਾਹ ਵਰਤੋਂ ਭੂਮੀ ਅਤੇ ਪਾਈ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ। ਇਸ ਨਾਲ ਜਿੱਥੇ ਮਿੱਟੀ ਦੇ ਤੱਤਾਂ ਵਿਚਲਾ ਸੰਤੁਲਨ ਖਰਾਬ ਹੁੰਦਾ ਹੈ, ਉੱਥੇ ਫਲਾਂ, ਸਬਜ਼ੀਆਂ ਅਤੇ ਅਨਾਜਾਂ ਉੱਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਦੇ ਫਲ, ਸਬਜ਼ੀਆਂ ਅਤੇ ਅਨਾਜ ਦੀ ਵਰਤੋਂ ਕਰਨ ਨਾਲ ਜੀਵਿਤ ਪਾਈਆਂ ਵਿੱਚ ਕਈ ਕਿਸਮ ਦੇ ਰੋਗ ਪੈਦਾ ਹੋ ਰਹੇ ਹਨ।
ਧੁਨੀ ਪ੍ਰਦੂਸ਼ਣ ਦੇ ਕਾਰਨ
ਸ਼ੋਰ-ਪ੍ਰਦੂਸ਼ਣ ਜਾਂ ਧੁਨੀ-ਪ੍ਰਦੂਸ਼ਣ ਵੀ ਇੱਕ ਗੰਭੀਰ ਸਮੱਸਿਆ ਬਣ ਰਿਹਾ ਹੈ। ਮੋਟਰਾਂ-ਗੱਡੀਆਂ ਦੇ ਕੰਨ-ਪਾੜਵੇਂ ਹਾਰਨ, ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਉੱਚੀ ਅਵਾਜ਼ ਵਿੱਚ ਚੱਲਣ ਵਾਲੇ ਡੀ. ਜੇ. ਆਦਿ ਨੇ ਮਨੁੱਖ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਰਹਾਇਸ਼ੀ ਇਲਾਕਿਆਂ ਦੇ ਨੇੜੇ ਦੇ ਕਾਰਖਾਨਿਆਂ ਵਿੱਚ ਆਉਣ ਵਾਲੀਆਂ ਅਵਾਜ਼ਾਂ ਵੀ ਸ਼ੋਰ-ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਇਹ ਪ੍ਰਦੂਸ਼ਣ ਤਣਾਅ, ਸਿਰਦਰਦ, ਉਨੀਦਰਾ, ਖੂਨ ਦਾ ਦਬਾਅ ਵਧਣ ਅਤੇ ਕੰਨਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਮਨੁੱਖ ਦੁਆਰਾ ਚੀਜ਼ਾਂ ਦੀ ਦੁਰਵਰਤੋਂ
ਆਪਣੇ ਸੁੱਖ ਲਈ ਮਨੁੱਖ ਵਰਤਣ ਉਪਰੰਤ ਸੁੱਟ ਦੇਣ ਵਾਲੀਆਂ ਵਸਤਾਂ ਦੀ ਵਰਤੋਂ ਜ਼ਿਆਦਾ ਕਰਨ ਲੱਗਿਆ ਹੈ। ਵਿਭਿੰਨ ਸਮਾਗਮਾਂ ਵਿੱਚ ਵਰਤ ਕੇ ਸੁੱਟਣ ਵਾਲੀਆਂ ਕੌਲੀਆਂ, ਪਲੇਟਾਂ, ਗਲਾਸ ਅਤੇ ਚਮਚਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖ਼ਰਾਬ ਚੀਜਾਂ ਦੀ ਮੁਰੰਮਤ ਕਰਾਉਣ ਦੀ ਥਾਂ ਨਵੀਆਂ ਚੀਜ਼ਾਂ ਖ਼ਰੀਦਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਡੀ ਅਜਿਹੇ ਕੰਮਾਂ ਨਾਲ ਧਰਤੀ ਇੱਕ ਵੱਡੇ ਕਬਾੜਖਾਨੇ ਦਾ ਰੂਪ ਧਾਰਨ ਕਰ ਰਹੀ ਹੈ। ਸਾਨੂੰ ਆਪਣੀਆਂ ਲੋੜਾਂ ਨੂੰ ਸੀਮਿਤ ਰੱਖਣਾ ਚਾਹੀਦਾ ਹੈ। ਦੁਬਾਰਾ ਵਰਤਣਯੋਗ ਚੀਜਾਂ ਨੂੰ ਵਰਤਣਾ ਚਾਹੀਦਾ ਹੈ ਅਤੇ ਖ਼ਰਾਬ ਚੀਜਾਂ ਨੂੰ ਸੁੱਟ ਕੇ ਨਵੀਂ ਖਰੀਦਣ ਦੀ ਥਾਂ ਪੁਰਾਈ ਚੀਜ਼ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।
ਵਾਤਾਵਰਣ ਪ੍ਰਤੀ ਮਨੁੱਖੀ ਫਰਜ਼
ਧਰਤੀ ਅਤੇ ਇਸ ਦਾ ਜੀਵਨ-ਅਨੁਕੂਲ ਵਾਤਾਵਰਨ ਕੁਦਰਤ ਦਾ ਅਨਮੋਲ ਖ਼ਜ਼ਾਨਾ ਹੈ। ਮਨੁੱਖ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣੇ ਸਵਾਰਥ ਲਈ, ਤਰੱਕੀ ਦੇ ਨਾਂ 'ਤੇ ਇਸ ਨਾਲ ਖਿਲਵਾੜ ਕਰੇ। ਆਪਣੀ ਮਾਂ ਧਰਤੀ ਦੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਸਾਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪਦਾਰਥਿਕ ਵਸਤਾਂ ਨਾਲੋਂ ਜ਼ਿਆਦਾ ਸਾਫ਼ ਵਾਤਾਵਰਨ ਦੀ ਲੋੜ ਵਧੇਰੇ ਹੈ। ਉਝ ਤਾਂ 5 ਜੂਨ ਦਾ ਦਿਨ ਹਰ ਸਾਲ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਰ ਅੱਜ ਪ੍ਰਦੂਸ਼ਣ ਦੀ ਸਮੱਸਿਆ ਏਨੀ ਭਿਆਨਕ ਹੋ ਗਈ ਹੈ ਕਿ ਸਾਡਾ ਹਰ ਪਲ ਵਾਤਾਵਰਨ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਆਪਣਾ ਹਰ ਕਰਮ ਕਰਨ ਤੋਂ ਪਹਿਲਾਂ ਸਾਨੂੰ ਵਾਤਾਵਰਨ ਬਾਰੇ ਸੋਚਣਾ ਚਾਹੀਦਾ ਹੈ। ਜਾਗਰੂਕ ਹੋ ਕੇ ਕੰਮ ਕਰਨ ਨਾਲ ਹੀ ਇਹ ਸਮੱਸਿਆ ਦੂਰ ਹੋ ਸਕਦੀ ਹੈ।
ਵਾਤਾਵਰਨ ਪ੍ਰਤੀ ਜਾਗਰੂਕਤਾ
ਪੰਜਾਬ ਪ੍ਰਦੂਸ਼ਣ ਕੰਟੋਲ ਬੋਰਡ' ਵਾਤਾਵਰਨ ਦੀ ਸੰਭਾਲ ਅਤੇ ਵਧ ਰਹੇ ਪ੍ਰਦੂਸ਼ਣ ਉੱਤੇ ਕਾਬੂ | ਪਾਉਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਮੋਟਰਾਂ-ਗੱਡੀਆਂ ਦਾ ਪ੍ਰਦੂਸ਼ਣ ਚੈੱਕ ਕਰਵਾ ਕੇ ਸਰਟੀਫ਼ਿਕੇਟ ਲੈਣਾ ਵੀ ਜ਼ਰੂਰੀ ਹੈ। ਭਗਤ ਪੂਰਨ ਸਿੰਘ ਪਿੰਗਲਵਾੜਾ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਵਾਤਾਵਰਨ ਦੀ ਸੰਭਾਲ ਲਈ ਅਤੇ ਲੋਕਾਂ ਵਿੱਚ ਵਾਤਾਵਰਨ ਸੰਬੰਧੀ ਚੇਤਨਾ ਪੈਦਾ ਕਰਨ ਲਈ ਬਹੁਤ ਸਰਗਰਮੀ ਨਾਲ ਕੰਮ ਕਰ ਰਹੇ ਹਨ। ਕਾਲੀ ਵੇਈਂ ਦੀ ਵੱਡੇ ਪੱਧਰ ਉੱਤੇ ਸਫ਼ਾਈ ਕਰਵਾ ਕੇ ਆਪ ਨੇ ਬਹੁਤ ਹੀ ਪ੍ਰਸੰਸਾਯੋਗ ਕੰਮ ਕੀਤਾ ਹੈ। ਅਜਿਹੀਆਂ ਸ਼ਖ਼ਸੀਅਤਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਅਤੇ ਪ੍ਰਦੂਸ਼ਣ ਘੱਟ ਕਰਨ ਵਿੱਚ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
8 Comments
Thnx bro
ReplyDeleteThanks sir
DeleteIt is very easy eassy thanks for this
ReplyDeleteGood
ReplyDeletegood
ReplyDeleteand thanks
Thank you so much…
ReplyDeleteThis is very useful for us Thanks
ReplyDeleteveryeasyandgoodthnx bro
ReplyDelete