School to Ger-Hajir de karan naam katya gya Adhyapak nu dubara naam daraj karaun layi bine patar, "ਸਕੂਲ ਤੋਂ ਗੈਰ-ਹਾਜੀਰ ਦੇ ਕਰਨ ਨਾਂ ਕਤੀਆ ਗਯਾ ਅਧਿਆਪਕ ਨੂੰ ਦੁਬਾਰਾ ਨਾਂ ਦਰਜ ਕਰਾਉਣ ਲਈ ਬਿਨੈ ਪੱਤਰ"

ਤੁਹਾਡਾਂ ਨਾਂ ਦਸਵੀਂ ਸ਼੍ਰੇਣੀ ਵਿਚੋਂ ਲੰਮੀ ਗੈਰ-ਹਾਜ਼ਰੀ ਦੇ ਕਾਰਨ ਕੱਟਿਆ ਗਿਆ ਹੈ। ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਦੁਬਾਰਾ ਨਾਂ ਦਰਜ ਕਰਾਉਣ ਲਈ ਬਿਨੈ ਪੱਤਰ ਲਿਖੋ ।


ਸੇਵਾ ਵਿਖੇ,

ਪ੍ਰਿੰਸੀਪਲ ਸਾਹਿਬ, 

ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ,

ਲੁਧਿਆਣਾ ।


ਸ਼੍ਰੀਮਾਨ ਜੀ,

ਬੇਨਤੀ ਇਹ ਹੈ ਕਿ ਮੈਨੂੰ ਟਾਈਫਾਈਡ ਬੁਖਾਰ ਹੋ ਗਿਆ ਸੀ, ਪਰ ਅਣਗਹਿਲੀ ਨਾਲ ਮੈਂ ਬੀਮਾਰੀ ਦੀ ਛੁੱਟੀ ਲਈ ਅਰਜ਼ੀ ਨਹੀਂ ਭੇਜ ਸਕਿਆ । ਇਸ ਕਾਰਨ ਮੇਰਾ ਨਾਂ ਲੰਮੀ ਗੈਰਹਾਜ਼ਰੀ ਕਾਰਨ ਕੱਟਿਆ ਗਿਆ ਸੀ ।

ਮੈਂ ਪੜਾਈ ਵਿਚ ਬਹੁਤ ਹੁਸ਼ਿਆਰ ਹਾਂ । ਪਿਛਲੇ ਨੌਮਾਹੀ ਇਮਤਿਹਾਨ ਵਿਚ ਮੇਰੇ ਸਾਰੇ ਵਿਸ਼ਿਆਂ ਵਿਚੋਂ 55% ਤੋਂ ਜ਼ਿਆਦਾ ਅੰਕ ਸਨ । ਮੈਨੂੰ ਪੜਨ ਦਾ ਬਹੁਤ ਸ਼ੌਕ ਹੈ। ਸੋ ਕ੍ਰਿਪਾ ਕਰਕੇ ਮੈਨੂੰ ਦੁਬਾਰਾ ਦਾਖ਼ਲ ਕੀਤਾ ਜਾਵੇ ਤਾਂ ਕਿ ਪੜਾਈ ਦਾ ਮੇਰਾ ਇਕ ਸਾਲ ਨਾ ਮਾਰਿਆ ਜਾਵੇ । ਗੈਰਹਾਜ਼ਰੀ ਦੇ ਦਿਨਾਂ ਦੀ ਪੜਾਈ ਦੀ ਕਸਰ ਮੈਂ ਆਪੇ ਹੀ ਬਹੁਤ ਛੇਤੀ ਦੂਰ ਕਰ ਲਵਾਂਗਾ। 

ਸੋ ਕਿਪਾਲਤਾ ਕਰਕੇ ਮੇਰਾ ਨਾਂ ਦੁਬਾਰਾ ਦਾਖ਼ਲ ਕੀਤਾ ਜਾਵੇ । ਆਪ ਦਾ ਅਤੀ ਧੰਨਵਾਦੀ ਹੋਵਾਂਗਾ । 

ਤੁਹਾਡਾ ਆਗਿਆਕਾਰੀ ਸ਼ਿਸ਼, 

ਦਰਸ਼ਨ ਸਿੰਘ,

ਜਮਾਤ ਅੱਠਵੀਂ ਏ। 

ਮਿਤੀ......


ਪਿਤਾ ਜੀ ਦੇ ਦਸਖਤ








Post a Comment

0 Comments