ਸੂਰਜ ਤੇ ਹਵਾ
Suraj Te Hawa
ਬਹੁਤ ਪੁਰਾਣੀ ਗੱਲ ਹੈ ਕਿ ਇਕ ਵਾਰੀ ਸੂਰਜ ਤੇ ਹਵਾ ਵਿੱਚ ਬਹਿਸ ਛਿੜ ਪਈ ਕਿ ਦੋਨਾਂ ਵਿੱਚੋਂ ਕੌਣ ਤਾਕਤਵਰ ਹੈ । ਹਵਾ ਕਹਿਣ ਲੱਗੀ ਕਿ ਮੈਂ ਤਾਕਤਵਰ ਹਾਂ ਅਤੇ ਸੂਰਜ ਕਹਿਣ ਲੱਗਾ ਕਿ ਮੈਂ ਤਾਕਤਵਰ ਹਾਂ । ਇਸ ਦਾ ਫੈਸਲਾ ਕਰਾਉਣ ਲਈ ਦੋਨੋਂ ਤੁਰ ਪਈਆਂ । ਰਾਹ ਵਿੱਚ ਇਕ ਆਦਮੀ ਮਿਲਿਆ ਜਿਸ ਨੇ ਕੋਟ ਪਾਇਆ ਹੋਇਆ ਸੀ । ਇਹ ਵੇਖ ਕੇ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜਾ ਇਸ ਦਾ ਕੋਟ ਉਤਰਵਾ ਉਹੀ ਤਾਕਤਵਰ ਸਮਝਿਆ ਜਾਵੇਗਾ | ਪਹਿਲਾਂ ਹਵਾ ਦੀ ਵਾਰੀ ਆਈ। ਹਵਾ ਹੌਲੀ ਹੌਲੀ ਚੱਲਣ ਲੱਗੀ । ਲੇਕਿਨ ਫੇਰ ਉਹ ਬਹੁਤ ਤੇਜ਼ੀ ਨਾਲ ਚੱਲਣ ਲੱਗੀ । ਇਹ ਵੇਖ ਕੇ ਉਸ ਆਦਮੀ ਨੇ ਆਪਣੇ ਕੋਟ ਦੇ ਬਟਨ ਬੰਦ ਕਰ ਲਏ ਲੇਕਿਨ ਉਸ ਨੂੰ ਉਤਾਰਿਆ ਨਹੀਂ । ਹੁਣ ਸੂਰਜ ਦੀ ਵਾਰੀ ਸੀ । ਪਹਿਲਾਂ ਤਾਂ ਸੂਰਜ ਬੱਦਲਾਂ ਵਿੱਚੋਂ ਹੌਲੀ ਜਿਹੀ ਬਾਹਰ ਆਇਆ । ਇਹ ਵੇਖ ਕੇ ਉਸ ਆਦਮੀ ਨੇ ਕੋਟ ਦੇ ਬਟਨ ਖੋਲ੍ਹ ਦਿੱਤੇ । ਫੇਰ ਸੂਰਜ ਨੇ ਥੋੜਾ ਜਿਹਾ ਰੰਗ ਵਿਖਾਇਆ ਤਾਂ ਉਸ .. ਆਦਮੀ ਨੇ ਆਪਣੀ ਟੋਪੀ ਉਤਾਰ ਦਿੱਤੀ । ਫੇਰ ਸੂਰਜ ਪੂਰੇ ਜੋਬਨ ਤੇ ਆ ਗਿਆ ਤਾਂ ਹੁਣ ਉਸ ਆਦਮੀ ਨੇ ਆਪਣਾ ਕੋਟ ਉਤਾਰ ਕੇ ਮੋਢੇ ਤੇ ਰੱਖ ਲਿਆ । ਇਸ ਤਰਾਂ ਸੂਰਜ ਦੀ ਜਿੱਤ ਹੋ ਗਈ ।
ਸਿੱਖਿਆ :- ਕਦੇ ਵੀ ਕਿਸੇ ਦੀ ਤਾਕਤ ਨੂੰ ਘੱਟ ਨਾ ਸਮਝੋ ।
1 Comments
Very nice
ReplyDelete