ਸੋਨੇ ਦੇ ਅੰਡੇ ਵਾਲੀ ਮੁਰਗੀ
Sone de Ande wali Murgi
ਇਕ ਕਸਬੇ ਅੰਦਰ ਇਕ ਆਦਮੀ ਰਹਿੰਦਾ ਸੀ । ਉਸ ਕੋਲ ਇਕ ਕੁੱਕੜੀ ਸੀ । ਉਹ ਕੁੱਕੜੀ ਰੋਜ ਸੋਨੇ ਦਾ ਆਂਡਾ ਦਿੰਦੀ ਸੀ । ਆਦਮੀ ਰੋਜ ਉਸ ਆਂਡੇ ਨੂੰ ਮਾਰਕੀਟ ਵਿੱਚ ਵੇਚ ਆਉਂਦਾ ਤੇ ਇਸ ਤਰ੍ਹਾਂ ਆਪਣਾ ਗੁਜਾਰਾ ਕਰ ਰਿਹਾ ਸੀ । ਪਰ ਉਹ ਆਦਮੀ ਛੇਤੀ ਨਾਲ ਅਮੀਰ ਬਣਨਾ ਚਾਹੁੰਦਾ ਸੀ । ਉਹ ਸੋਚਦਾ ਰਹਿੰਦਾ ਕਿ ਕਿਸ ਤਰ੍ਹਾਂ ਢੇਰ ਸਾਰੇ ਆਂਡੇ ਇਕੱਠੇ ਪ੍ਰਾਪਤ ਕੀਤੇ ਜਾਣ | ਅੰਤ ਉਸ ਨੂੰ ਇਸ ਦਾ ਵੀ ਤਰੀਕਾ ਲੱਭ ਗਿਆ |
ਇਕ ਦਿਨ ਕੁੱਕੜੀ ਜਦੋਂ ਦਾਣਾ ਚੁੱਗ ਕੇ ਆਈ ਤਾਂ ਉਸ ਆਦਮੀ ਨੇ ਕੁੱਕੜੀ ਨੂੰ ਆਪਣੇ ਹੱਥਾਂ ਵਿੱਚ ਪਕੜ ਲਿਆ । ਫੇਰ ਛੁਰੀ ਲੈ ਕੇ ਇਕੋ ਝਟਕੇ ਨਾਲ ਕੁੱਕੜੀ ਦਾ ਢਿੱਡ ਪਾੜ ਦਿੱਤਾ । ਉਸ ਨੂੰ ਆਂਡੇ ਤਾਂ ਨਹੀਂ ਮਿਲੇ ਲੇਕਿਨ ਕੁੱਕੜੀ ਦੀ ਜਾਨ ਜ਼ਰੂਰ ਚੱਲੀ ਗਈ । ਇਹ ਵੇਖ ਕੇ ਆਦਮੀ ਬਹੁਤ ਹੀ ਪਛਤਾਇਆ । ਲੇਕਿਨ ਹੁਣ ਕੁੱਝ ਨਹੀਂ ਸੀ ਹੋ ਸਕਦਾ |
0 Comments