ਸ਼ੇਰ ਤੇ ਖਰਗੋਸ਼
Sher Te Khargosh
ਇਕ ਜੰਗਲ ਵਿੱਚ ਇਕ ਸ਼ੇਰ ਰਹਿੰਦਾ ਸੀ । ਹੁਣ ਉਹ ਬੁੱਢਾ ਹੋ ਚੁੱਕਿਆ ਸੀ । ਇਕ ਦਿਨ ਉਸ ਨੇ ਜੰਗਲ ਦੇ ਸਾਰੇ ਜਾਨਵਰਾਂ ਦੀ ਸਭਾ ਬੁਲਾਈ । ਉਸ ਨੇ ਸਾਰੇ ਜਾਨਵਰਾਂ ਨੂੰ ਕਿਹਾ ਕਿ ਉਹ ਆਪਣੇ ਸਾਥੀਆਂ ਵਿਚੋਂ ਰੋਜ ਇਕ ਜਾਨਵਰ ਉਸ ਦੇ ਖਾਣ ਲਈ ਭੇਜਿਆ ਕਰਨ। ਇਸੇ ਤਰ੍ਹਾਂ ਇਕ ਦਿਨ ਇਕ ਖਰਗੋਸ਼ ਦੀ ਵਾਰੀ ਆਈ । ਖਰਗੋਸ਼ ਦੇ ਸਾਰੇ ਘਰ ਦੇ ਰੋਣ ਲੱਗੇ । ਲੇਕਿਨ ਖਰਗੋਸ਼ ਨੂੰ ਆਪਣੀ ਅਕਲ ਤੇ ਪੂਰਾ ਭਰੋਸਾ ਸੀ | ਖਰਗੋਸ਼ ਜਾਣ ਬੁੱਝ ਕੇ ਉਸ ਸ਼ੇਰ ਕੋਲ ਦੇਰੀ ਨਾਲ ਪਹੁੰਚਿਆ |
ਏਧਰ ਸ਼ੇਰ ਦੇ ਢਿੱਡ ਵਿੱਚ ਚੂਹੇ ਟੱਪਣ ਲੱਗ ਪਏ । ਭੁੱਖ ਨਾਲ ਉਸ ਦਾ ਬੁਰਾ ਹਾਲ ਹੋ ਗਿਆ ਸੀ । ਜਦੋਂ ਖਰਗੋਸ਼ ਉਸ ਦੇ ਕੋਲ ਆਇਆ ਤਾਂ ਉਸ ਨੇ ਖਰਗੋਸ਼ ਨੂੰ ਮਾਰਨ ਲਈ ਜਿਵੇਂ ਹੀ ਪੰਜਾ ਚੁੱਕਿਆ ਤਾਂ ਖਰਗੋਸ਼ ਸ਼ੇਰ ਨੂੰ ਰੋਕਦੇ ਹੋਏ ਕਹਿਣ ਲੱਗਾ, ਮਹਾਰਾਜ ਰੁਕੋ ਦੇਰੀ ਨਾਲ . ਆਉਣ ਵਿੱਚ ਮੇਰਾ ਕੋਈ ਕਸੂਰ ਨਹੀਂ । ਰਾਹ ਵਿੱਚ ਮੈਨੂੰ ਇਕ ਹੋਰ ਸ਼ੇਰ ਮਿਲ ਗਿਆ ਸੀ । ਇਹ ਸੁਣ ਕੇ ਸ਼ੇਰ ਬਹੁਤ ਹੈਰਾਨ ਹੋਇਆ । ਉਸ ਨੇ ਸ਼ੇਰ ਨੂੰ ਮਿਲਣ ਦੀ ਇੱਛਾ ਪ੍ਰਗਟਕੀਤੀ | ਖਰਗੋਸ਼ ਚਾਲਾਕੀ ਨਾਲ ਉਸ ਨੂੰ ਜੰਗਲ ਵਿੱਚ ਬਣੇ ਖੁਦ ਦੇ ਕੋਲ ਲੈ ਗਿਆ। ਜਦੋਂ ਉਸ ਨੇ ਖੂਹ ਵਿੱਚ ਝਾਕਿਆ ਤਾਂ ਉਸ ਨੂੰ ਪਾਣੀ ਅੰਦਰ ਇਕ ਹੋਰ ਸ਼ੇਰ ਨਜ਼ਰ ਆਇਆ । ਇਹ ਵੇਖ ਕੇ ਸ਼ੇਰ ਨੇ ਉਸ ਨੂੰ ਮਾਰਨ ਲਈ ਅੰਦਰ ਉਸ ਦੀ ਪਰਛਾਈਂ ਸੀ । ਇਸ ਤਰ੍ਹਾਂ ਸਾਰੇ ਜਾਨਵਰ ਖੁਸ਼ੀ ਨਾਲ ਰਹਿਣ ਲੱਗ ਪਏ ।
0 Comments