ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ
Parmatma Jo Karda Hai Changa Karda Hai
ਪੁਰਾਣੇ ਸਮੇਂ ਅੰਦਰ ਇਕ ਰਾਜਾ ਰਾਜ ਕਰਦਾ ਸੀ । ਰਾਜੇ ਦਾ ਵਜੀਰ ਹਰ ਸਮੇਂ ਇਕ ਹੀ ਗੱਲ ਕਰਦਾ ਕਿ ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ । ਇਕ ਦਿਨ ਰਾਜੇ ਦਾ ਅੰਗੁਠਾ ਕੱਟ ਗਿਆ ਤਾਂ ਵਜੀਰ | ਫੇਰ ਇਹ ਬੋਲਿਆ ਕਿ ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ ਇਹ ਸੁਣ ਕੇ ਰਾਜੇ ਨੂੰ ਗੁੱਸਾ ਆ ਗਿਆ ਤੇ ਉਸ ਨੇ ਵਜੀਰ ਨ ਕੈਦ ਕਰਨ ਦਾ ਹੁਕਮ ਦੇ ਦਿੱਤਾ । ਇਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ । ਉਸ ਨੂੰ ਜੰਗਲੀਆਂ ਨੇ ਫੜ ਲਿਆ । ਉਹ ਫੜ ਕੇ ਜਦੋਂ ਰਾਜੇ ਦੀ ਬਲੀ ਦੇਣ ਲੱਗੇ ਤਾਂ ਉਹਨਾਂ ਦੀ ਨਿਗਾਹ ਰਾਜੇ ਦੇ ਕੱਟੇ ਹੋਏ ਅੰਗੂਠੇ ਤੇ ਪਈ । ਜਦੋਂ ਉਹਨਾਂ ਨੇ ਰਾਜੇ ਦਾ ਅੰਗੂਠਾ ਕੱਟਿਆ ਹੋਇਆ ਵੇਖਿਆ ਤਾਂ ਰਾਜੇ ਨੂੰ ਛੱਡ ਦਿੱਤਾ । ਰਾਜੇ ਨੂੰ ਵਜੀਰ ਦੀ ਕਹੀ ਹੋਈ ਗੱਲ ਯਾਦ ਆ ਗਈ । ਉਸ ਨੇ ਵਾਪਸ ਆ ਕੇ ਵਜੀਰ ਨੂੰ ਛੱਡਣ ਦਾ ਹੁਕਮ ਦੇ ਦਿੱਤਾ । ਰਾਜਾ ਵਜੀਰ ਨੂੰ ਕਹਿਣ ਲੱਗਾ ਮੈਂ ਤੁਹਾਨੂੰ ਕੈਦ ਕੀਤਾ ਸੀ ਤਾਂ ਇਸ ਇਹ ਗੱਲ ਕਿਵੇਂ ਠੀਕ ਹੋਈ ਕਿ ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ । ਇਹ ਸੁਣ ਕੇ ਵਜੀਰ ਕਹਿਣ ਲੱਗਾ, ਮਹਾਰਾਜ • ਜੇ ਕਰ ਤੁਸੀਂ ਮੈਨੂੰ ਕੈਦ ਨਾ ਕਰਦੇ ਤਾਂ ਹੋ ਸਕਦਾ ਸੀ ਸ਼ਿਕਾਰ ਖੇਡਣ ਸਮੇਂ ਮੈਂ ਤੁਹਾਡੇ ਨਾਲ ਹੁੰਦਾ ਅਤੇ ਉਹ ਜੰਗਲੀ ਫੇਰ ਮੇਰੀ ਬਲੀ ਦੇ ਦਿੰਦੇ । ਹੁਣ ਰਾਜੇ ਨੂੰ ਸਾਰੀ ਗੱਲ ਸਮਝ ਆ ਗਈ ਸੀ ਤੇ ਉਸ ਨੇ ਗੁੱਸਾ ਕਰਨਾ ਛੱਡ ਦਿੱਤਾ ।
0 Comments