Punjabi Moral Story on "Murakh Bakriya", "ਮੂਰਖ ਬਕਰੀਆਂ " for Kids and Students for Class 5, 6, 7, 8, 9, 10 in Punjabi Language.

ਮੂਰਖ ਬਕਰੀਆਂ 
Murakh Bakriya


ਇੱਕ ਜੰਗਲ ਅੰਦਰ ਬਕਰੀਆਂ ਦਾ ਝੁੰਡ ਰਹਿੰਦਾ ਸੀ ! ਬਕਰੀਆਂ । ਨੂੰ ਰੋਜ ਘਾਹ ਚਰਨ ਲਈ ਇਕ ਪੁੱਲ ਨੂੰ ਪਾਰ ਕਰਕੇ ਆਉਣਾ ਪੈਂਦਾ ਸੀ । ਉਹ ਪੁੱਲ ਬਹੁਤ ਹੀ ਤੰਗ ਸੀ । ਪੁੱਲ ਦੇ ਹੇਠਾਂ ਇਕ ਨਦੀ ਵਗਦੀ ਸੀ । ਇਕ ਦਿਨ ਬਕਰੀਆਂ ਪੁੱਲ ਪਾਰ ਕਰ ਰਹੀਆਂ ਸਨ। ਇੱਕ ਬਕਰੀ : ਪਿੱਛੇ ਰਹਿ ਗਈ । ਉਹ ਜਿਵੇਂ ਹੀ ਪੁੱਲ ਤੇ ਪਹੁੰਚੀ ਤਾਂ ਸਾਹਮਣੇ ਤੋਂ . ਇਕ ਬੱਕਰੀ ਆਉਂਦੀ ਦਿਸੀ ਦੋਨੋਂ ਪੁੱਲ ਦੇ ਵਿਚ ਪਹੁੰਚ ਗਈਆਂ । ਵਾਪਸ ਮੁੜਨ ਲਈ ਪੁੱਲ ਵਿੱਚ ਥਾਂ ਨਹੀਂ ਸੀ । ਉਹਨਾਂ ਬੱਕਰੀਆਂ ਨੇ । ਸਿਆਣਪ ਵਰਤੀ ਤੇ ਇਕ ਬੱਕਰੀ ਹੋਠਾਂ ਬੈਠ ਗਈ ਤੇ ਦੂਜੀ ਬੱਕਰੀ ਉਸ ਦੇ ਉਪਰੋਂ ਦੀ ਹੌਲੀ ਹੌਲੀ ਪੁੱਲ ਪਾਰ ਕਰ ਗਈ । , ਇਸੇ ਤਰ੍ਹਾਂ ਫੇਰ ਇਕ ਵਾਰੀ ਪੁੱਲ ਤੋਂ ਬੱਕਰੀਆਂ ਜਾ ਰਹੀਆਂ ਸਨ | ਅੰਤ ਵਿੱਚ ਇਕ ਬੱਕਰੀ ਰਹਿ ਗਈ । ਜਿਵੇਂ ਹੀ ਉਹ ਬੱਕਰੀ ਪੁੱਲ ਤੇ ਚੜੀ ਸਾਹਮਣੇ ਦੀ ਦੂਜੀ ਬੱਕਰੀ ਆ ਗਈ । ਉਹ ਦੋਨੋਂ ਬੱਕਰੀਆਂ ਪੁੱਲ ਦੇ ਵਿਚਕਾਰ ਪਹੁੰਚ ਗਈਆਂ | ਕੋਈ ਵੀ ਬੱਕਰੀ ਹੇਠਾਂ ਬੈਠਣ ਲਈ ਤਿਆਰ ਨਹੀਂ ਸੀ । ਉਹ ਬੱਕਰੀਆਂ ਲੜਨ ਲੱਗੀਆਂ । ਲੜਦੇ ਲੜਦੇ ਬੱਕਰੀਆਂ ਨੇ ਇੱਕ ਦੂਜੇ ਵਿੱਚ ਆਪਣੇ ਸਿੰਗ ਫਸਾ ਲਏ ਤੇ ਹੇਠਾਂ ਨਦੀ ਜਾ ਡਿੱਗੀਆਂ ਤੇ ਆਪਣੀ ਜਾਨ ਤੋਂ ਹੱਥ ਧੋ ਬੈਠੀਆਂ ।

ਸਿੱਖਿਆ :-ਝੂਠੀ : ਆਕੜ ਵਿੱਚ ਨਹੀਂ ਰਹਿਣਾ ਚਾਹੀਦਾ ।




Post a Comment

0 Comments