ਮਿੱਠਤ ਨੀਵੀਂ ਨਾਨਕਾ
Mithat Nivi Nanaka
ਇਕ ਵਾਰੀ ਇਕ ਗੱਡੀ ਚਲਾਉਣ ਵਾਲਾ ਚਿੱਕੜ ਵਿੱਚ ਭਰੀ ਸੜਕ ਤੇ ਆਪਣੀ ਗੱਡੀ ਵਿੱਚ ਮਾਲ ਲੱਦ ਕੇ ਜਾ ਰਿਹਾ ਸੀ । ਚਲਦੇ-ਚਲਦੇ ਉਸ ਦੀ ਗੱਡੀ ਦੇ ਪਹੀਏ ਚਿੱਕੜ ਅੰਦਰ ਫਸ ਗਏ । ਇਹ ਵੇਖ ਕੇ ਉਹ ਬਹੁਤ ਦੁੱਖੀ ਹੋਇਆ । ਉਸ ਨੇ ਗੱਡੀ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬ ਨਹੀਂ ਹੋਇਆ । ਏਨੇ ਚਿਰ ਨੂੰ ਉਸ ਨੇ ਵੇਖਿਆ ਕਿ ਸਾਹਮਣਿਓ ਮੁੰਡਿਆਂ ਦੀ ਹਾਕੀ ਟੀਮ ਤੁਰੀ ਆ ਰਹੀ ਸੀ । ਜਦੋਂ ਉਹ ਮੁੰਡੇ ਉਸ ਦੇ ਨੇੜੇ ਆਏ ਤਾਂ ਉਸ ਆਦਮੀ ਨੇ ਬੜੀ ਹੀ ਲਾਚਾਰੀ ਨਾਲ ਉਹਨਾਂ ਮੁੰਡਿਆਂ ਵੱਲ ਵੇਖਿਆ ਲੇਕਿਨ ਕੋਈ ਵੀ ਮੁੰਡਾ ਉਸ ਦੀ ਮਦਦ ਲਈ ਨਹੀਂ ਆਇਆ | ਸਾਰੇ ਟਿਚਰਾਂ ਕਰਦੇ ਉਸ ਕੋਲੋਂ ਚਲੇ ਗਏ । ਉਹਨਾਂ ਵਿੱਚੋਂ ਇੱਕ ਮੁੰਡੇ ਨੂੰ ਉਸ ਗੱਡੀ ਵਾਲੇ ਤੇ ਦਇਆ ਆ ਗਈ । ਉਸ ਨੇ ਆਪਣੇ ਕਪੜਿਆਂ ਦੀ ਪਰਵਾਹ ਨਾ ਕਰਦੇ ਹੋਏ ਉਸ ਦੀ ਗੱਡੀ ਚਿੱਕੜ ਵਿੱਚੋਂ ਬਾਹਰ ਕੱਢਵਾ ਦਿੱਤੀ । ਇਹ ਵੇਖ ਕੇ ਗੱਡੀ ਵਾਲਾ ਬਹੁਤ ਖੁਸ਼ ਹੋਇਆ ।
ਅਗਲੇ ਦਿਨ ਉਸ ਮੁੰਡੇ ਦੇ ਘਰ ਹਾਜੇ ਦਾ ਸਿਪਾਹੀ ਉਸ ਨੂੰ ਬੁਲਾਉਣ ਲਈ ਆਇਆ । ਉਹ ਮੁੰਡਾ ਬਹੁਤ ਹੀ ਹੈਰਾਨ ਹੋਇਆ । ਜਦੋਂ ਉਹ ਰਾਜੇ ਦੇ ਦਰਬਾਰ ਵਿੱਚ ਪੁੱਜਿਆ ਤਾਂ ਉਸ ਨੇ ਗੱਡੀ ਵਾਲੇ ਆਦਮੀ ਨੂੰ ਪਛਾਣ ਲਿਆ ਕਿਉਂਕਿ ਉਹੀ ਗੱਡੀ ਵਾਲਾ ਆਦਮੀ ਹੀ ਰਾਜਾ ਸੀ । ਉਸ ਰਾਜੇ ਨੇ ਮੁੰਡੇ ਦੇ ਇਹਨਾਂ ਗੁਣਾਂ ਕਰਕੇ ਉਸ ਨੂੰ ਆਪਣੇ ਰਾਜ ਦਾ ਵਜੀਰ ਬਣਾ ਦਿੱਤਾ ।
0 Comments