ਜਾਨਵਰ ਵੀ ਅਹਿਸਾਨਫਰਾਮੋਸ਼ ਨਹੀਂ ਹੁੰਦੇ
Janwar vi Ahisanfaramosh nahi hunde
ਬਹੁਤ ਪੁਰਾਣੀ ਗੱਲ ਹੈ ਕਿ ਫਰਾਂਸ ਵਿੱਚ ਇਕ ਰਾਜਾ ਰਹਿੰਦਾ ਸੀ । ਜਿਹੜਾ ਵੀ ਉਸ ਦੇ ਖਿਲਾਫ਼ ਬੋਲਦਾ ਸੀ ਰਾਜਾ, ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੰਦਾ ਸੀ । ਇਕ ਆਦਮੀ ਜਦੋਂ ਰਾਜੇ ਦੇ ਵਿਰੁੱਧ ਬੋਲਿਆ ਤਾਂ ਰਾਜੇ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿੱਤਾ । ਉਹ, ਆਦਮੀ ਭੱਜ ਕੇ ਜੰਗਲ ਵਿੱਚ ਛਿਪ ਗਿਆ | ਇਕ ਦਿਨ ਉਹ ਆਦਮੀ ਜੰਗਲ ਵਿੱਚ ਘੁੰਮ ਰਿਹਾ ਸੀ ਤਾਂ ਉਸ ਦੇ ਸਾਹਮਣੇ ਇਕ ਸ਼ੇਰ ਆ ਗਿਆ । ਉਸ ਆਦਮੀ ਨੇ ਵੇਖਿਆ ਕਿ ਸ਼ੇਰ ਦੇ ਮੂੰਹ ਤੇ ਦਰਦ ਦੇ ਨਿਸ਼ਾਨ ਹਨ । ਸ਼ੇਰ ਉਸ ਦੇ ਕੋਲ ਆਇਆ ਅਤੇ ਉਸ ਨੇ ਆਪਣਾ ਪੰਜਾ ਆਦਮੀ ਦੇ ਅੱਗੇ ਕਰ ਦਿੱਤਾ |
ਆਦਮੀ ਨੇ ਵੇਖਿਆ ਕਿ ਸ਼ੇਰ ਦੇ ਪੰਜੇ ਵਿੱਚ ਇਕ ਕੰਡਾ ਲੱਗਿਆ ਹੋਇਆ ਸੀ । ਉਸ ਆਦਮ ਨੇ ਸ਼ੇਰ ਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ । ਸ਼ੇਰ ਚੁੱਪ ਚਾਪ ਜੰਗਲ ਵਿੱ ਚਲਾ ਗਿਆ । ਥੋੜੇ ਦਿਨਾਂ ਬਾਅਦ ਹੀ ਰਾਜੇ ਦੇ ਸਿਪਾਹੀਆਂ ਨੇ ਉਸ ਆਦਮੀ ਨੂੰ ਗ੍ਰਿਫ਼ਤਾਰ ਕਰ ਲਿਆ । ਰਾਜੇ ਨੇ ਉਸ ਆਦਮੀ ਨੂੰ ਸ਼ੇਰ ਦੇ ਸਾਹਮਣੇ ਸੁੱਟਣ ਦਾ ਫੈਸਲਾ ਕਰ ਲਿਆ । ਸ਼ੇਰ ਪਹਿਲਾਂ ਤਾਂ ਉਸ ਆਦਮੀ ਨੂੰ ਵੇਖਦਾ ਰਿਹਾ ਫੇਰ ਉਸ ਆਦਮੀ ਦੇ ਪੈਰਾਂ ਵਿੱਚ ਲੇਤ ਗਿਆ । ਇਹ ਵੇਖ ਕੇ ਰਾਜਾ ਤੇ ਉਸ ਦੇ ਸਿਪਾਹੀ ਬਹੁਤ ਹੈਰਾਨ ਹੋਏ । ਰਾਜੇ ਨੇ ਗੁਲਾਮ ਤੋਂ ਸਾਰੀ ਗੱਲ ਪੁੱਛੀ । ਉਸ ਆਦਮੀ ਦੁਆ ਸਾਰੀ ਕਹਾਣੀ ਦੱਸਣ ਤੇ ਰਾਜੇ ਨੇ ਆਦਮੀ ਨੂੰ ਆਜ਼ਾਦ ਕਰ ਦਿੱਤਾ |
ਸਿੱਖਿਆ :-ਜਾਨਵਰ ਵੀ ਅਹਿਸਾਨਫਰਾਮੋਸ਼ ਨਹੀਂ ਹੁੰਦੇ
0 Comments