ਜੈਸੇ ਕੋ ਤੈਸਾ
Jaise ko Taisa
ਇਕ ਜੰਗਲ ਵਿੱਚ ਲੂੰਬੜੀ ਤੇ ਸਾਰਸ ਇੱਕਠੇ ਰਹਿੰਦੇ ਸਨ । ਦੋਨਾਂ ਵਿੱਚ ਆਪਸ ਅੰਦਰ ਬਹੁਤ ਮਿੱਤਰਤਾ ਸੀ । ਲੇਕਿਨ ਲੂੰਬੜੀ ਬਹੁਤ ਚਾਲਾਕ ਸੀ। ਇਕ ਦਿਨ ਉਸ ਨੇ ਸਾਰਸ ਨੂੰ ਆਪਣੇ ਘਰ ਰੋਟੀ ਤੇ ਬੁਲਾਇਆ । ਜਦੋਂ ਸਾਰਸ ਲੂੰਬੜੀ ਦੇ ਘਰ ਆਇਆ ਤਾਂ ਉਸਨੇ ਖੁੱਲ੍ਹੇ ਭਾਂਡੇ ਵਿੱਚ ਉਸ ਨੂੰ ਸੂਪ ਪੀਣ ਲਈ ਦਿੱਤਾ | ਸਾਰਸ ਵਿਚਾਰਾ ਸੂਪ ਨਹੀਂ ਪੀ ਸਕਿਆ । ਲੇਕਿਨ ਲੂੰਬੜੀ ਝੱਟਪੱਟ ਸਾਰਾ ਸੂਪ ਪੀ ਗਈ। ਸਾਰਸ ਭੁੱਖਾ ਹੀ ਘਰ ਨੂੰ ਵਾਪਸ ਚਲਿਆ ਗਿਆ ।
ਸਾਰਸ ਨੇ ਲੂੰਬੜੀ ਤੋਂ ਬਦਲਾ ਲੈਣ ਦੀ ਸੋਚੀ । ਥੋੜੇ ਦਿਨਾਂ ਬਾਅਦ ਹੀ ਉਸ ਨੇ ਲੂੰਬੜੀ ਨੂੰ ਵੀ ਆਪਣੇ ਘਰ ਰੋਟੀ ਤੇ ਬੁਲਾਇਆ । ਲੂੰਬੜੀ ਖੁਸ਼ੀ ਖੁਸ਼ੀ ਉਸਦੇ ਘਰ ਆ ਗਈ । ਜਦੋਂ ਲੂੰਬੜੀ ਉਸ ਦੇ ਘਰ ਆਈ ਤਾਂ ਸਾਰਸ ਨੇ ਲੂੰਬੜੀ ਨੂੰ ਭੀੜੇ ਮੂੰਹ ਵਾਲੇ ਭਾਂਡੇ ਵਿੱਚ ਸੂਪ ਪੀਣ ਲਈ ਦਿੱਤਾ । ਭੀੜੇ ਮੂੰਹ ਦੇ ਕਰਕੇ ਲੂੰਬੜੀ ਦਾ ਮੂੰਹ ਭਾਂਡੇ ਵਿੱਚ ਨਹੀਂ ਪੈ ਸਕਿਆ | ਲੇਕਿਨ ਸਾਰਸ ਆਰਾਮ ਨਾਲ ਸੂਪ ਪੀਂਦਾ ਰਿਹਾ । ਲੂੰਬੜੀ ਵਿਚਾਰੀ ਭੁੱਖੀ ਹੀ ਬੈਠੀ ਰਹੀ । ਉਸ ਨੂੰ ਆਪਣੇ ਕੀਤੇ ਦੀ ਸਜਾ ਮਿਲ ਚੁੱਕੀ ਸੀ। ਸਾਰਸ ਨੇ ਆਪਣੀ ਚਾਲਾਕੀ ਨਾਲ ਉਸ ਨੂੰ ਬੇਵਕੂਫ਼ ਬਣਾ ਦਿੱਤਾ ਸੀ ।
ਸਿੱਖਿਆ :-ਜੈਸੇ ਕੋ ਤੈਸਾ ।
0 Comments