ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ
Honesty is the Best Policy
ਫਰਾਂਸ ਦੇ ਇਕ ਸ਼ਹਿਰ ਵਿੱਚ ਇਕ ਬਹੁਤ ਹੀ ਗਰੀਬ ਕੁੜੀ ਰਹਿੰਦੀ ਸੀ । ਉਸ ਕੁੜੀ ਦੇ ਮਾਤਾ ਪਿਤਾ ਵੀ ਬਹੁਤ ਗਰੀਬ ਸਨ । ਲੇਕਿਨ ਉਸ ਕੁੜੀ ਨੂੰ ਪੜ੍ਹਨ ਦਾ ਬਹੁਤ ਹੀ ਸ਼ੌਕ ਸੀ । ਇਸ ਕਰਕੇ ਉਹ ਖਾਲੀ ਸਮੇਂ ਦੌਰਾਨ ਲਾਇਬਰੇਰੀ ਵਿੱਚ ਕਿਤਾਬਾਂ ਪੜ੍ਹਦੀ ਰਹਿੰਦੀ ਸੀ । ਉਸ ਨੇ ਇਕ ਪੁਸਤਕ ਵਿੱਚ ਪੜਿਆ ਸੀ ਕਿ ਈਮਾਨਦਾਰੀ ਸਭ ਤੋਂ ਵੱਡਾ ਗੁਣ ਹੈ । ਇਕ ਦਿਨ ਉਹ ਆਪਣੇ ਘਰ ਤੋਂ ਸਕੂਲ ਨੂੰ ਜਾ ਰਹੀ ਸੀ ਤਾਂ ਉਸ ਨੇ ਸੜਕ ਤੇ ਇਕ ਬਟੂਆ ਪਿਆ ਵੇਖਿਆ । ਬਟੂਏ ਵਿੱਚ ਹਜ਼ਾਰਾਂ ਡਾਲਰ ਪਏ ਸਨ । ਇਕ ਵਾਰੀ ਤਾਂ ਉਸ ਦਾ ਮਨ ਬਟੂਏ ਨੂੰ ਰੱਖਣ ਦਾ ਕੀਤਾ । ਲੇਕਿਨ ਫੇਰ ਉਸ ਨੂੰ ਉਹ ਪੜੀ ਹੋਈ ਕਹਾਣੀ ਯਾਦ ਆ , ਗਈ । ਉਸ ਨੇ ਬਟੂਏ ਅੰਦਰ ਬਟੂਏ ਦੇ ਮਾਲਕ ਦਾ ਕਾਰਡ ਵੇਖਿਆ ਤੇ ਬਟੂਏ ਨੂੰ ਉਸ ਦੇ ਮਾਲਕ ਕੋਲ ਪਹੁੰਚਾਉਣ ਦਾ ਫੈਸਲਾ ਕੀਤਾ | ਜਦੋਂ ਉਹ ਬੂਟਆ ਲੈ ਕੇ ਉਸ ਦੇ ਮਾਲਕ ਕੋਲ ਗਈ ਤਾਂ ਉਹ ਆਦਮੀ ਬਹੁਤ ਹੀ ਖੁਸ਼ ਹੋਇਆ । ਉਸ ਨੇ ਲੜਕੀ ਨੂੰ ਇਨਾਮ ਦੇਣਾ ਚਾਹਿਆ । ਲੇਕਿਨ ਲੜਕੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ । ਫੇਰ ਉਸ ਲੜਕੀ ਨੇ ਉਸ ਆਦਮੀ ਨੂੰ ਆਪਣੀ ਸਾਰੀ ਕਹਾਣੀ ਦੱਸ ਦਿੱਤੀ । ਇਹ ਸੁਣ ਕੇ ਉਸ ਆਦਮੀ ਨੇ ਲੜਕੀ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਉਸ ਨੂੰ ਭਰੋਸਾ ਦੁਆਇਆ । ਇਹ ਸੁਣ ਕੇ ਲੜਕੀ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਵਾਪਸ ਚਲੀ ਗਈ !
ਸਿੱਖਿਆ :-- ਈਮਾਨਦਾਰੀ ਮਨੁੱਖ ਦਾ ਸਭ ਤੋਂ ਵੱਡਾ ਇਨਾਮ ਹੈ।
0 Comments