ਹਾਥੀ ਤੇ ਦਰਜੀ
Hathi Te Darji
ਇਕ ਸ਼ਹਿਰ ਵਿੱਚ ਇਕ ਕੱਪੜੇ ਸੀਉਣ ਵਾਲੀ ਦਰਜੀ ਦੀ ਦੁਕਾਨ ਸੀ । ਦਰਜੀ ਦੀ ਦੁਕਾਨ ਦੇ ਅੱਗੋਂ ਰੋਜ਼ ਇਕ ਹਾਥੀ ਨਿਕਲਦਾ ਸੀ| ਇਕ ਦਿਨ ਹਾਥੀ ਨੇ ਦਰਜੀ ਦੀ ਦੁਕਾਨ ਵਿੱਚ ਸੁੰਡ ਵਾੜੀ ਤਾਂ ਦਰਜੀ ਨੇ ਪਿਆਰ ਨਾਲ ਉਸ਼ ਨੂੰ ਖਾਣ ਲਈ ਕੇਲਾ ਦੇ ਦਿੱਤਾ । ਹੁਣ ਤਾਂ ਰੋਜ਼ ਹੀ ਇਸੇ ਤਰ੍ਹਾਂ ਹੋਣ ਲੱਗਾ | ਹਾਥੀ ਆਪਣੀ ਸੁੰਡ ਦਰਜੀ ਦੀ ਦੁਕਾਨ ਵਿੱਚ ਵਾੜ ਦਿੰਦਾ ਤੇ ਦਰਜੀ ਨੂੰ ਕੇਲੇ ਖਾਣ ਲਈ ਦੇ ਦਿੰਦਾ।
ਇਕ ਦਿਨ ਦਰਜੀ ਦੀ ਆਪਣੇ ਕਿਸੇ ਗਾਹਕ ਨਾਲ ਲੜਾਈ ਹੋ ਗਈ ਸੀ । ਉਧਰੋਂ ਹਾਥੀ ਉਸੇ ਤਰ੍ਹਾਂ ਆਇਆ | ਦਰਜੀ ਗੁੱਸੇ ਨਾਲ ਭਰਿਆ ਪੀਤਾ ਬੈਠਾ ਸੀ । ਹਾਥੀ ਨੇ ਜਿਵੇਂ ਹੀ ਸੁੰਡ ਵਧਾਈ ਤਾਂ ਦਰਜੀ ਨੇ ਉਸ ਦੀ ਸੁੰਡ ਵਿੱਚ ਸੂਈ ਚੁਭੋ ਦਿੱਤੀ । ਹਾਥੀ ਦਰਦ ਨਾਲ ਤੜਪ ਉੱਠਿਆ ! ਹਾਥੀ ਉਥੋਂ ਦੀ ਸਿੱਧਾ ਨਦੀ ਵਿੱਚ ਗਿਆ । ਉਥੇ ਜਾ ਕੇ ਉਸਨੇ ਨਦੀ ਵਿੱਚੋਂ ਗੰਦਾ ਪਾਣੀ ਭਰਿਆ ਤੇ ਵਾਪਸ ਦਰਜੀ ਦੀ ਦੁਕਾਨ ਤੇ ਆ ਗਿਆ । ਉਥੇ ਆ ਕੇ ਉਸ ਨੇ ਦਰਜੀ ਦੀ ਦੁਕਾਨ ਵਿੱਚ ਜਿੰਨੇ ਵੀ ਕਪੜੇ ਪਏ ਹੋਏ ਸਨ ਉਹਨਾਂ ਉੱਤੇ ਸਾਰਾ ਗੰਦਾ ਪਾਣੀ ਸੁੱਟ ਦਿੱਤਾ | ਦਰਜੀ ਨੂੰ ਆਪਣੇ ਕੀਤੇ ਦੀ ਸਜਾ ਮਿਲ ਚੁੱਕੀ ਸੀ ।
ਸਿੱਖਿਆ :- ਸਾਨੂੰ ਕਦੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ।
0 Comments