ਦੋ ਬਿੱਲੀਆਂ ਤੇ ਬਾਂਦਰ
Do Billya Te Bandar
ਜੰਗਲ ਅੰਦਰ ਦੋ ਬਿੱਲੀਆਂ ਰਹਿੰਦੀਆਂ ਸਨ । ਇਕ ਦਿਨ ਉਹਨਾਂ ਨੂੰ ਰੋਟੀ ਦਾ ਇੱਕ ਟੁਕੜਾ ਮਿਲਿਆ । ਉਹਨਾਂ ਦੀ ਸਮੱਸਿਆ ਸੀ ਕਿ ਉਸ ਟੁਕੜੇ ਨੂੰ ਕਿਵੇਂ ਵੰਡਣ । ਦੋਨਾਂ ਬਿੱਲੀਆਂ ਨੂੰ ਇਕ ਦੂਜੇ ਉੱਤੇ ਵਿਸ਼ਵਾਸ ਨਹੀਂ ਸੀ । ਉਹਨਾਂ ਨੇ ਏਧਰ ਉਧਰ ਵੇਖਿਆ ਤਾਂ ਉਹਨਾਂ ਨੂੰ ਦਰਖ਼ਤ ਉਤੇ ਇਕ ਬਾਂਦਰ ਬੈਠਾ ਨਜ਼ਰ ਆਇਆ ।
ਕ ਉਹਨਾਂ ਨੇ ਬਾਂਦਰ ਨੂੰ ਰੋਟੀ ਦਾ ਟੁਕੜਾ ਬਰਾਬਰ ਦੋ ਹਿੱਸਿਆਂ ਵਿੱਚ ਵੰਡਣ ਲਈ ਕਿਹਾ | ਬਾਂਦਰ ਉਹਨਾਂ ਦਾ ਕਹਿਣਾ ਮੰਨ ਕੇ ਇਕ ਤਕੜੀ ਲੈ ਆਇਆ । ਉਸ ਨੇ ਰੋਟੀ ਦਾ ਟੁਕੜਾ ਦੋ ਹਿੱਸਿਆਂ ਵੰਡ ਕੇ ਤਕੜੀ ਅੰਦਰ ਰੱਖ ਦਿੱਤਾ । ਜਿਸ ਪਾਸੇ ਦਾ ਪਲੜਾ ਭਾਰੀ ਵੇਖਦਾ ਉਥੋਂ ਦੀ ਰੋਟੀ ਤੋੜ ਕੇ ਖਾ ਜਾਂਦਾ। ਇਸ ਤਰ੍ਹਾਂ ਕਰਦੇ ਕਰਦੇ ਉਹ ਦੋਨਾਂ ਬਿੱਲੀਆਂ ਦੀ ਸਾਰੀ ਰੋਟੀ ਖਾ ਗਿਆ | ਬਾਂਦਰ ਨੇ ਆਪਣੀ ਅਕਲ ਵਰਤੀ ਤੇ ਉਹਨਾਂ ਦੋਨਾਂ ਬਿੱਲੀਆਂ ਨੂੰ ਝੱਟ ਦੇਣੇ ਬੇਵਕੂਫ਼ ਬਣਾ ਦਿੱਤਾ । ਜਦੋਂ ਬਿੱਲੀਆਂ ਨੂੰ ਇਹ ਗੱਲ ਸਮਝ ਆਈ ਤਾਂ ਉਹ ਬਾਂਦਰ ਨੂੰ ਮਾਰਨ ਲਈ ਭੱਜੀਆਂ । ਲੇਕਿਨ ਬਾਂਦਰ ਆਪਣੀ ਪੂਛ ਛਡਾ ਕੇ ਉਹਨਾਂ ਤੋਂ ਦੂਰ ਭੱਜ ਗਿਆ |
ਸਿੱਖਿਆ :- ਫੈਸਲਾ ਕਰਾਉਣ ਦੀ ਫੀਸ ਦੇਣੀ ਪੈਂਦੀ ਹੈ ।
0 Comments