ਬਿੱਲੀ ਦੇ ਗਲ ਘੰਟੀ ਕੌਣ ਬੰਨੇ
Bille de Gal Ghanti Kaun Banne
ਇਕ ਵਾਰੀ ਜੰਗਲ ਦੇ ਸਾਰੇ ਚੂਹਿਆਂ ਨੇ ਮਿਲ ਕੇ ਇਕ ਮੀਟਿੰਗ ਬੁਲਾਈ । ਜੰਗਲ ਵਿੱਚ ਸਾਰੇ ਚੂਹੇ ਮਿਲਜੁਲ ਕੇ ਰਹਿੰਦੇ ਸਨ । ਲੇਕਿਨ ਅਚਾਨਕ ਇੱਕ ਬਿੱਲੀ ਪਤਾ ਨਹੀਂ ਕਿਧਰੋਂ ਆ ਗਈ ਸੀ ਤੇ ਹੌਲੀ ਹੌਲੀ ਉਹਨਾਂ ਚੂਹਿਆਂ ਨੂੰ ਖਾਣ ਲੱਗੀ । ਜਦੋਂ ਰੋਜਾਨਾਂ ਚੂਹੇ ਘਟਣ ਲੱਗੇ ਤਾਂ ਉਹਨਾਂ ਨੇ ਫਿਰ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ।
ਜਦੋਂ ਸਾਰੇ ਚੂਹੇ ਇੱਕਠੇ ਹੋ ਗਏ ਤਾਂ ਮੀਟਿੰਗ ਸ਼ੁਰੂ ਹੋਈ । ਸਾਰੇ ਚੂਹੇ ਵਾਰੀ ਵਾਰੀ ਆਪਣੇ ਸੁਝਾਅ ਦੇਣ ਲੱਗ ਪਏ । ਲੇਕਿਨ ਉਹਨਾਂ ਦੁਆਰਾ ਦਿੱਤੇ ਹੋਏ ਸੁਝਾਵਾਂ ਉੱਤੇ ਕੋਈ ਵੀ ਆਮ ਰਾਇ ਨਹੀਂ ਸੀ ਬਣ ਰਹੀ |
ਏਨੇ ਚਿਰ ਨੂੰ ਇਕ ਛੋਟਾ ਚੂਹਾ ਉੱਠਿਆ ਤੇ ਉੱਚੀ ਸਾਰੀ ਆਵਾਜ਼ ਵਿੱਚ ਕਹਿਣ ਲੱਗਾ ਬਿੱਲੀ ਦੇ ਗਲ ਵਿੱਚ ਘੰਟੀ ਬੰਨ ਦੇਣੀ ਚਾਹੀਦੀ ਹੈ । ਜਦੋਂ ਬਿੱਲੀ ਸਾਡੇ ਨੇੜੇ ਆਵੇਗੀ ਤਾਂ ਸਾਨੂੰ ਘੰਟੀ ਦੀ ਆਵਾਜ ਸੁਣ ਕੇ ਉਸ ਦਾ ਪਤਾ ਲੱਗ ਜਾਵੇਗਾ । ਇਸ ਤਰ੍ਹਾਂ ਸਾਡੀ ਜਾਨ ਬਚ ਜਾਵੇਗੀ । ਸਾਰਿਆਂ ਨੂੰ ਇਹ ਸੁਝਾਅ ਬਹੁਤ ਪਸੰਦ ਆਇਆ । ਕਈ ਚੁਹੇ ਤਾਂ ਇਹ ਸੁਣ ਕੇ ਨੱਚਣ ਟੱਪਣ ਲੱਗ ਪਏ । ਲੇਕਿਨ ਸਮੱਸਿਆ ਇਹ ਸੀ ਕਿ ਦਿੱਲੀ ਦੇ ਗਲ ਘੰਟੀ ਕੌਣ ਬਨੇ । ਜਦੋਂ ਵੀ ਕਿਸੇ ਦੀ ਘੰਟੀ ਬੰਣ ਦੀ ਵਾਰੀ ਆਵੇ ਉਹ ਮਨ੍ਹਾਂ ਕਰ ਦੇਵੇ । ਸਾਰੇ ਹੈਰਾਨ ਪਰੇਸ਼ਾਨ ਸਨ ਕਿ ਪਤਾ ਨਹੀਂ ਉਹੀ ਬਿੱਲੀ ਕਿਧਰੋਂ ਆਈ ਤੇ ਉਸਨੇ ਝੱਟ ਦੇਣੇ ਇਕ ਚੂਹੇ ਨੂੰ ਫੜ ਲਿਆ । ਇਹ ਵੇਖ ਕੇ ਬਾਕੀ ਦੇ ਸਾਰੇ ਚੂਹੇ ਉਥੋਂ ਜੰਗਲ ਨੂੰ ਵਾਪਸ ਦੌੜ ਗਏ ।
0 Comments