ਬਾਂਦਰ ਤੇ ਟੋਪੀਆਂ ਵੇਚਣ ਵਾਲਾ
Bander Te Topiya Vechan Wala
ਇਕ ਵਾਰੀ ਸ਼ਹਿਰ ਵਿੱਚ ਇਕ ਟੋਪੀਆਂ ਵੇਚਣ ਵਾਲਾ ਜਾ ਰਿਹਾ । ਸੀ । ਰਾਹ ਵਿੱਚ ਇੱਕ ਜੰਗਲ ਆਉਂਦਾ ਸੀ । ਤੁਰਦੇ ਤੁਰਦੇ ਉਸ ਨੂੰ ਦੁਪਹਿਰ ਹੋ ਗਈ । ਟੋਪੀਆਂ ਵੇਚਣ ਵਾਲਾ ਇਕ ਦਰਖ਼ਤ ਹੇਠਾਂ ਆਰਾਮ ਕਰਨ ਲੱਗਿਆ| ਥੋੜੀ ਹੀ ਦੇਰ ਵਿੱਚ ਉਸ ਨੂੰ ਨੀਂਦ ਆ ਗਈ। ਉਸ ਦਰਖ਼ਤ ਉੱਤੇ ਕੁੱਝ ਬਾਂਦਰ ਬੈਠੇ ਹੋਏ ਸਨ । ਉਹ ਬਾਂਦਰ ਸਾਰੀਆਂ ਟੋਪੀਆਂ ਲੈ ਕੇ ਵਾਪਸ ਦਰਖ਼ਤ ਉੱਤੇ ਚੜ੍ਹ ਗਏ । ਜਦੋਂ ਉਸ ਆਦਮੀ ਦੀ ਨੀਂਦ ਖੁੱਲੀ ਤਾਂ ਉਸ ਨੇ , ਵੇਖਿਆ ਕਿ ਉਸ ਦੀਆਂ ਸਾਰੀਆਂ ਟੋਪੀਆਂ ਗਾਇਬ ਹਨ । ਉਹ ਇਹ ਵੇਖ ਕੇ ਬਹੁਤ ਹੀ ਹੈਰਾਨ ਹੋਇਆ| ਅਚਾਨਕ ਉਸ ਦੀ ਨਿਗਾਹ ਦਰਖ਼ਤ ਉਪਰ ਗਈ ਤਾਂ ਉਸ ਨੇ ਵੇਖਿਆ ਕਿ ਬਾਂਦਰ ਟੋਪੀਆਂ ਪਾਈ ਬੈਠੇ ਹਨ । ਉਸ ਨੇ ਟੋਪੀਆਂ ਵਾਪਸ ਲੈਣ ਲਈ ਬੜੀ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬ ਨਹੀਂ ਹੋਇਆ । ਫੇਰ ਉਸ ਨੂੰ ਇਕ ਫੁਰਨਾ ਫੁਰਿਆ । ਉਸ ਨੇ ਇੱਕ ਪੱਥਰ ਚੁੱਕ ਕੇ ਬਾਂਦਰਾਂ ਨੂੰ ਦੇ ਮਾਰਿਆ । ਇਹ ਵੇਖ ਕੇ ਬਾਂਦਰਾਂ ਨੇ ਉਸ ਨੂੰ ਟੋਪੀਆਂ ਵਗਾਹ ਕੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ| ਉਸ ਨੇ ਸਾਰੀਆਂ ਟੋਪੀਆਂ ਇੱਕਠੀਆਂ ਕੀਤੀਆਂ ਤੇ ਆਪਣੇ ਰਾਹ ਨੂੰ ਤੁਰ ਪਿਆ |
ਸਿੱਖਿਆ :-ਦੂਰ ਅੰਦੇਸ਼ੀ ਨਾਲ ਕੀਤਾ ਕੰਮ ਪੂਰਾ ਹੁੰਦਾ ਹੈ ।
0 Comments