ਟੈਲੀਫੋਨ ਦਾ ਬਿਲ ਜ਼ਿਆਦਾ ਹੋਣ ਕਰਕੇ ਐਕਸਚੇਂਜ ਦੇ ਡਾਇਰੈਕਟਰ ਨੂੰ ਪੱਤਰ ਲਿਖੋ
Telephone da Bill Jiyada hon karke Exchange de Director nu Patar
ਸੇਵਾ ਵਿਖੇ,
ਮਾਨਯੋਗ ਡਾਇਰੈਕਟਰ ਸਾਹਿਬ,
ਟੈਲੀਫੋਨ ਐਕਸਚੇਂਜ,
ਲਛਮੀ ਨਗਰ, ਦਿੱਲੀ ।
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਸਾਡਾ ਫੋਨ ਨੰ.175 635 ਦਾ ਸਤੰਬਰ ਮਹੀਨੇ ਦਾ ਬਿਲ ਬਹੁਤ ਹੀ ਜ਼ਿਆਦਾ ਹੈ । ਬਿਲ ਵਿਚ 4 ਐੱਸ.ਟੀ.ਡੀ. ਕਾਲ ਵੀ ਦਰਜ ਹਨ ਜਦੋਂ ਕਿ ਅਸੀਂ ਇਕ ਕਾਲ ਕੀਤੀ ਹੈ । ਕੁਲ ਕਾਲਾਂ 200 ਦਰਜ ਹਨ ਜਦੋਂ ਕਿ ਅਸੀਂ 125 ਕਾਲਾਂ ਕੀਤੀਆਂ ਹਨ ।
ਇਸ ਲਈ ਆਪ ਅੱਗੇ ਬੇਨਤੀ ਹੈ ਕਿ ਕ੍ਰਿਪਾ ਕਰਕੇ ਆਪ ਇਸ ਨੰਬਰ ਦੇ ਬਿਲ ਦੀ ਇਨਕੁਆਰੀ ਕਰਾਉਣ ਦੀ ਕਿਰਪਾਲਤਾ ਕਰਨਾ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਪਾਰਥੀ ਰਾਜਾ ਰਾਮ
0 Comments