ਆਪਣੀ ਸਹੇਲੀ ਨੂੰ ਉਸ ਦੇ ਦਸਵੀਂ ਜਮਾਤ ਵਿੱਚੋਂ ਫੋਲ ਹੋ ਜਾਣ ਤੇ ਹਮਦਰਦੀ ਭਰਿਆ ਪੱਤਰ ਲਿਖੋ |
Saheli nu dasvi jamat vich fail ho jan te hamdardi patar
ਪ੍ਰੀਖਿਆ ਭਵਨ
..... ਸ਼ਹਿਰ
ਪਿਆਰੀ ਪੀਤੀ,
ਨਿੱਘੀ ਯਾਦ,
ਕਲ ਹੀ ਦਸਵੀਂ ਜਮਾਤ ਦਾ ਨਤੀਜਾ ਨਿਕਲਿਆ । ਮੈਂ ਬਜ਼ਾਰ ਨੂੰ ਜਾ ਕੇ ਗ਼ਜਟ ਵਿੱਚ ਤੇਰਾ ਰੋਲ ਨੰਬਰ ਦੇਖਿਆ, ਜਿਸ ਅੱਗੇ ‘ਫ’ ਲਿਖਿਆ ਹੋਇਆ ਸੀ । ਮੈਨੂੰ ਇਹ ਜਾਣ ਕੇ ਦੁੱਖ ਤਾਂ ਹੋਇਆ ਪਰ ਮੈਂ ਇਸ ਬਾਰੇ ਕੁਝ ਕੁਝ ਜਾਣਦੀ ਸੀ ਕਿ ਤੇਰੇ ਨਾਲ ਅਜਿਹਾ ਹੀ ਵਾਪਰੇਗਾ । ਉਹ ਇਸ ਲਈ ਕਿ ਤੂੰ ਸਾਰਾ ਸਾਲ ਚੰਗੀ ਤਰ੍ਹਾਂ ਪੜ੍ਹ ਨਹੀਂ ਸਕੀ । ਪਹਿਲੇ ਤੇਰੇ ਮਾਤਾ ਜੀ ਬੀਮਾਰ ਹੋ ਗਏ ਅਤੇ ਤੈਨੂੰ ਸਕੂਲ ਤੋਂ ਛੁੱਟੀਆਂ ਲੈਣੀਆਂ ਪਈਆਂ। ਦੁਜੇ ਤੇਰੇ ਆਪਣੇ ਸੱਟ ਲੱਗਣ ਕਰਕੇ ਵੀ ਤੂੰ ਆਪਣੀ ਪੜਾਈ ਚੰਗੀ ਤਰ੍ਹਾਂ ਨਹੀਂ ਕਰ ਸਕੀ ਸੀ ਇਸ ਅਸਫ਼ਲਤਾ ਵਿਚ ਤੇਰਾ ਕਸੂਰ ਨਹੀਂ ਸੀ ।
ਇਸ ਅਸਫ਼ਲਤਾ ਨੂੰ ਆਪਣੇ ਦਿਲ ਤੇ ਨਾ ਲਗਾਉਣਾ । ਸਾਲ ਖਰਾਬ ਹੋ ਜਾਣ ਦਾ ਦੁੱਖ ਤਾਂ ਹੁੰਦਾ ਹੈ ਪਰ ਅਜੇ ਤੇਰੀ ਉਮਰ ਹੀ ਕੀ ਹੈ । ਸੋ ਮੇਰੀ ਤੈਨੂੰ ਇਹ ਹੀ ਨਸੀਹਤ ਹੈ ਕਿ ਇਸ ਸਾਲ ਖੁਬ ਮਿਹਨਤ ਕਰਕੇ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਦਿਖਾ ।
ਮਾਤਾ ਜੀ, ਪਿਤਾ ਜੀ ਨੂੰ ਸਤਿ ਸ੍ਰੀ ਅਕਾਲ
ਤੇਰੀ ਸਹੇਲੀ
ਰੀਤੂ
0 Comments