ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਇਕ ਬਿਨੈ-ਪੱਤਰ ਰਾਹੀਂ ਸਕੂਲ ਵਿਚ ਹਰ ਅਖ਼ਬਾਰ ਅਤੇ ਰਸਾਲੇ ਮੰਗਵਾਉਣ, ਉਹਨਾਂ ਦੇ ਪੜਨ ਲਈ ਢੁਕਵੀਂ ਥਾਂ ਦਾ ਪ੍ਰਬੰਧ ਕਰਨ ਅਤੇ ਸਕੂਲ ਦੀ ਲਾਇਬਰੇਰੀ ਨੂੰ ਨਿਯਮਤ ਤੌਰ ਤੇ ਖੋਲਣ ਲਈ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ,
ਮੁੱਖ ਅਧਿਆਪਕ,
ਗੋਰਮਿੰਟ ਸੀਨੀਅਰ ਸਕੈਂਡਰੀ ਸਕੂਲ,
ਫਰੀਦਕੋਟ ।
ਮਨ ਜੀਓ,
ਸਤਿਕਾਰ ਸਹਿਤ ਬੇਨਤੀ ਹੈ ਕਿ ਮੈਂ ਆਪ ਦਾ ਧਿਆਨ ਆਪਣੇ ਸਕੂਲ ਵਿਚ ਅਖ਼ਬਾਰਾਂ ਅਤੇ ਰਸਾਲਿਆਂ ਦੀ ਘਾਟ ਅਤੇ ਲਾਇਬਰੇਰੀ ਦੇ ਨਿਯਮਤ ਤੌਰ ਤੇ ਨਾ ਖਲਣ ਵੱਲ ਦੁਆਉਣਾ ਚਾਹੁੰਦਾ ਹਾਂ ।
ਆਪ ਨੂੰ ਇਹ ਤਾਂ ਪਤਾ ਹੀ ਹੈ ਕਿ ਸਾਡੇ ਸਕਲ ਸਿਰਫ ਇਕ ਹੀ ਅਖਵਾਰ ‘ਟ੍ਰਿਬਯੂਨ’ ਅੰਗਰੇਜ਼ੀ ਵਿਚ ਆਉਂਦੀ ਹੈ। ਇਸ ਬਿਨਾਂ ਕੋਈ ਵੀ ਅਖ਼ਲ ਬਾਰ ਨਹੀਂ ਵੰਗਵਾਈ ਜਾਂਦੀ ਹੈ। ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਅੰਗਰੇਜ਼ੀ ਦੀ ਟਿਬਿਉਨ ਤਾਂ ਕੁਝ ਗਿਣੇ-ਚੁਣੇ ਵਿਦਿਆਰਥੀ ਹੀ ਪੜ੍ਹ ਸਕਦੇ ਹਨ ਜਾਂ ਫਿਰ ਅਧਿਆਪਕਾਂ ਦੇ ਪੜ੍ਹਨ ਦੇ ਕੰਮ ਆਉਂਦੀ ਹੈ। ਇਸ ਬਿਨਾਂ ਰਸਾਲੇ ਕੋਈ ਖਾਸ ਨਹੀਂ ਮੰਗਵਾਏ ਜਾਂਦੇ ਸਿਰਫ ਇਕ ਅੱਧਾ ਰਸਾਲਾ ਆਉਂਦਾ ਹੈ ਤੇ ਇਹ ਵੀ ਨਿਸ਼ਚਿਤ ਨਹੀਂ ਕਦੇ ਕੋਈ ਰਸਾਲਾ ਆ ਜਾਂਦਾ ਤੇ ਕਦੇ ਕੋਈ । ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਅੰਗਰੇਜ਼ੀ ਟਿਬਿਊਨ ਦੇ ਨਾਲ ਨਾਲ ਜਗਬਾਣੀ ਪੰਜਾਬੀ, ਪੰਜਾਬ ਕੇਸਰੀ ਹਿੰਦੀ ਤੇ ਇਕ ਅੱਧੀ ਹੋਰ ਅਖ਼ਬਾਰ ਜਨ ਸੱਤਾ ਜਾਂ ਹਿੰਦੀ ਟਿਬਿਉਨ ਤੇ ਪੰਜਾਬੀ ਟ੍ਰਿਬਿਉਨ ਵੀ ਮੰਗਵਾਓ ਤਾਂ ਕਿ ਇਸ ਨੂੰ ਪੜ ਕੇ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਲਾਭ ਉਠਾ ਸਕਣ ।
ਅਖਬਾਰ ਮੰਗਵਾਉਣ ਦੇ ਨਾਲ-ਨਾਲ ਚੰਗੇ-ਚੰਗੇ ਰਸਾਲੇ, ਜਿਵੇਂ ਪੀਤ ਲੜੀ, ਚੰਦਾ ਮਾਮਾ, ਆਰਸੀ, ਜਾਤੀ, ਖੇਡ ਜਗਤ ਆਦਿ ਗਿਆਨ ਭਰਪੂਰ ਸਾਲੇ ਮੰਗਵਾਉਣ ਦਾ ਵੀ ਕਸ਼ਟ ਕਰੋ ਤਾਂ ਕਿ ਵਿਦਿਆਰਥੀ ਆਪਣਾ ਗਿਆਨ ਵਧਾ ਸਕਣ ਤੇ ਮਨੋਰੰਜਨ ਕਰ ਸਕਣ ।
ਜਿਥੇ ਅਖ਼ਬਾਰ ਤੇ ਰਸਾਲੇ ਮੰਗਵਾਉਣ ਦਾ ਪ੍ਰਬੰਧ ਕਰਨਾ ਅਤਿ ਲੋੜੀਂਦਾ ਹੈ ਹੈ ਉਥੇ ਇਹਨਾਂ ਦੇ ਪੜ੍ਹਨ ਲਈ ਢੁਕਵੀਂ ਥਾਂ ਦਾ ਪ੍ਰਬੰਧ ਕਰਨਾ ਵੀ ਅਤਿ ਲੜੀਦਾ ਹੈ !
ਦੂਜੀ ਗੱਲ ਜੋ ਅਤਿ ਧਿਆਨ ਦੇਣ ਯੋਗ ਹੈ ਉਹ ਇਹ ਹੈ ਕਿ ਸਾਡੇ ਸਕੂਲ ਦੀ ਲਾਇਬਰੇਰੀ ਵੀ ਕਦੇ-ਕਦੇ ਹੀ ਖੁਲਦੀ ਹੈ। ਜਦੋਂ ਲਾਇਬਰੇਰੀਅਨ ਦਾ ਦਿਲ ਕਰਦਾ ਹੈ ਬੰਦ ਕਰ ਲੈਂਦੇ ਹਨ। ਇਸ ਕਾਰਨ ਵਿਦਿਆਰਥੀ ਸਕੂਲ ਦੀ ਲਾਇਬਰੇਰੀ ਤੋਂ ਕੋਈ ਫਾਇਦਾ ਨਹੀਂ ਲੈ ਸਕਦੇ ।
ਆਸ ਹੈ ਕਿ ਆਪ ਉਖਰੋਕਤ ਦੋਹਾਂ ਗੱਲਾਂ ਵੱਲ ਯੋ । ਧੁਆਨ ਦਿਓਗੇ ਤੇ ਕੋਈ ਠੋਸ ਕਦਮ ਚੁਕੋਗੇ ।
ਧੰਨਵਾਦ ਕਰਦਿਆਂ ਹੋਇਆਂ,
ਆਪ ਦਾ ਦਾਸ,
ਸੁਖਜਿੰਦਰ ਸਿੰਘ,
ਗਿਆਰਵੀਂ (ਏ), ਰੋਲ ਨੰਬਰ 57
ਮਿਤੀ : 15 ਜੁਲਾਈ, 19 ......
0 Comments