ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜ਼ੁਰਮਾਨਾ ਮੁਆਫ਼ੀ ਵਾਸਤੇ ਬੇਨਤੀ ਪੱਤਰ
Principal nu Jurmana Mafi vaster Benti Patar
ਸੇਵਾ ਵਿਖੇ,
ਮਾਨਯੋਗ ਪਿੰਸੀਪਲ ਸਾਹਿਬ
ਗੌਰਮਿੰਟ ਗਰਲਜ਼ ਸੈਕੰਡਰੀ ਸਕੂਲ
ਗੀਤਾ ਕਾਲੋਨੀ, ਨਵੀਂ ਦਿੱਲੀ,
ਸ਼ੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਦੇ ਸਕੂਲ ਵਿਚ ਅਠਵੀਂ ਜਮਾਤ ਦੀ ਵਿਦਿਆਰਥਣ ਹਾਂ । ਕਲ ਮੈਂ ਘਰ ਦੇ ਕੰਮ-ਕਾਜ ਕਾਰਣ ਸਕੂਲ ' ਆਉਣ ਵਿਚ ਲੇਟ ਹੋ ਗਈ ਸੀ ਜਿਸ ਕਰਕੇ ਮੈਂ ਛੇਤੀ-ਛੇਤੀ ਵਿਚ ਸਕੂਲ ਵਰਦੀ ਪਾ ਕੇ ਨਹੀਂ ਆ ਸਕੀ ।
ਇਸ ਕਰਕੇ ਮੇਰੀ ਅਧਿਆਪਕਾਂ ਨੇ ਗ਼ੈਰ-ਹਾਜਰੀ ਲਾ ਕੇ ਤੇ ਮੈਨੂੰ ਵਰਦੀ ਨਾ ਪਾਉਣ ਕਰਕੇ ਇਕ ਰੁਪਿਆ ਸਪੈਸ਼ਲ ਜੁਰਮਾਨਾ ਕੀਤਾ । ਆਪ ਅੱਗੇ ਬੇਨਤੀ ਇਹ ਹੈ ਕਿ ਮੇਰਾ ਜ਼ੁਰਮਾਨਾ ਮਾਫ ਕਰਨ ਦੀ ਕਿਰਪਾਲਤਾ ਕਰਨੀ । ਮੈਂ ਅੱਗੇ ਤੋਂ ਸਮੇਂ ਤੇ ਸਕੂਲ ਵਿਚ ਵਰਦੀ ਪਾ ਕੇ ਆਉਣ ਦਾ ਵਚਨ ਦਿੰਦੀ ਹਾਂ | ਆਪ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਆਪ ਦੀ ਆਗਿਆਕਾਰੀ ਵਿਦਿਆਰਥੀ
ਵਿਜਯ ਕੁਮਾਰ
1 Comments
thanks
ReplyDelete