ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਨੈ-ਪੱਤਰ ਲਿਖੋ ਜਿਸ ਵਿਚ ਆਪਣੀ ਆਰਥਿਕ ਤੰਗੀ ਦੱਸ ਕੇ ਫੀਸ ਮੁਆਫੀ ਲਈ ਬੇਨਤੀ ਕੀਤੀ ਗਈ ਹੋਵੇ ।
ਸੇਵਾ ਵਿਚ
ਮੁੱਖ ਅਧਿਆਪਕ,
ਦੁਆਬਾ ਖਾਲਸਾ ਹਾਈ ਸਕੂਲ,
ਜਲੰਧਰ ਸ਼ਹਿਰ ।
ਸ਼੍ਰੀਮਾਨ ਜੀ,
ਆਦਰ ਸਹਿਤ ਬੇਨਤੀ ਹੈ ਕਿ ਗਰੀਬ ਮਾਤਾ-ਪਿਤਾ ਦਾ ਪੁੱਤਰ ਹਾਂ । ਮੇਰੇ ਪਿਤਾ ਜੀ ਬਹੁਤ ਬੁੱਢੇ ਹਨ। ਮੇਰਾ ਵੱਡਾ ਭੂਰੀ ਵੀ ਹੈ ਜੋ ਸਾਰਾ ਦਿਨ ਰਿਕਸ਼ਾ ਚਲਾਉਂਦਾ ਹੈ। ਜੇ ਕਮਾਈ ਆਉਂਦੀ ਹੈ ਉਸ ਨਾਲ ਸਾਰੇ ਟੱਬਰ ਦੀ ਰੋਟੀ ਵੀ ਪੂਰੀ ਨਹੀਂ ਹੁੰਦੀ। ਤੁਸੀਂ ਜਾਣਦੇ ਹੋ ਕਿ ਮਹਿੰਗਾਈ ਨੇ ਗ਼ਰੀਬਾਂ ਦਾ ਲੱਕ ਤੋੜਿਆ ਹੋਇਆ ਹੈ।
ਮੈਂ ਗਿਆਰਵੀਂ ਏ ਦਾ ਵਿਦਿਆਰਥੀ ਹਾਂ। ਮੈਨੂੰ ਪੜ੍ਹਨ ਦਾ ਸ਼ੌਕ ਹੈ। ਪੜਾਈ ਵਿਚ ਵੀ ਮੈਂ ਚੰਗਾ ਹਾਂ। ਇਸ ਵਾਰੀ ਵੀ ਪਿਛਲੇ ਸਾਲ ਵਾਂਗ ਸਾਰੀ ਜਮਾਤੇ ਵਿਚੋਂ ਮੇਰੇ ਹੀ ਨੰਬਰ ਵੱਧ ਆਏ ਹਨ। ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਖਾਸ ਦਿਲਚਸਪੀ ਰੱਖਦਾ ਹਾਂ । ਮੈਂ ਆਪ ਜੀ ਦੇ ਸਕੂਲ ਦੀ ਹਾਕੀ ਦੀ ਟੀਮ ਦਾ ਕਪਤਾਨ ਹਾਂ ਅਤੇ ਪਿਛਲੇ ਵਰੇ ਜ਼ਿਲਾ ਪੱਧਰ-ਸਲ ਟੂਰਨਾਨੌਟ ਵਿਚ ਖੇਡਦਾ ਰਿਹਾ ਹਾਂ । ਖੇਡਾਂ ਤੋਂ ਛੁੱਟ, ਮੈਂ ਅੰਤਰ ਸਕੂਲ ਕਵਿਤਾ ਪ੍ਰਤਿਯੋਗਤਾਵਾਂ ਵਿਚ ਹਿੱਸਾ ਲੈ ਕੇ ਕਈ ਇਨਾਮ ਜਿੱਤੇ ਹਨ। ਇਸ ਤਰਾਂ ਮੈਂ ਹਰ ਪੱਖ ਸਕੂਲ . ਦੇ ਨਾਂ ਨੂੰ ਚਾਰ-ਚੰਨ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ।
ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿਚ ਮੇਰੇ ਭਾਈ ਸਾਹਿਬ ਮੇਰੀ ਪੜਾਈ ਦਾ ਖਰਚ ਦੇ ਅਸਮਰਥ ਹਨ ਪਰ ਮੇਰੀ , ਦਿਲੀ ਇੱਛਾ ਹੈ ਕਿ ਮੈਂ ਪੜ ਲਿਖ ਕੇ ਕਿਸੇ ਚੰਗੇ ਕੰਮ ਤੇ ਲਗਾਂ ਅਤੇ ਭੈਣ-ਭਰਾਵਾਂ ਨੂੰ ਉਚੇਰੀ ਵਿਦਿਆ ਦੁਆ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਬਣਾ ਸਕਾਂ ।
ਪਿਛਲੇ ਵਰੇ ਮੇਰੀ ਆਰਥਿਕ ਮੰਦਹਾਲੀ ਨੂੰ ਮਹਿਸੂਸ ਕਰਦਿਆਂ, ਤੁਸੀਂ ਨਾ ਸਿਰਫ਼ ਮੰਗੇ ਪੂਰੀ ਫੀਸ ਮਾਫ਼ ਕੀਤੀ ਸੀ ਸਗੋਂ ਕਿਤਾਬਾਂ ਆਦਿ ਦੇ ਖਰਚੇ ਲਈ ਮਾਸਕ ਸਹਾਇਤਾ ਵੀ ਦਿੱਤੀ ਸੀ । ਜੇ ਇਸ ਵਾਰੀ . ਵੀ ਆਪ ਦੀ ਕਿਰਪਾ ਦਿਸ਼ਟੀ ਹੋ ਜਾਵੇ ਤਾਂ ਇਸ ਗਰੀਬ ਦੀ ਫੀਸ ਮੁਆਫ ਕਰ ਦਿਓ । ਦਾਸ ਸਾਰੀ ਉਮਰ ਆਪ ਦਾ ਧੰਨਵਾਦੀ ਰਹੇਗਾ।
ਆਦਰ ਸਹਿਤ,
ਆਪ ਦਾ ਸ਼ਿਸ਼,
ਰਾਜਿੰਦਰ ਕੁਮਾਰ,
ਗਿਆਰਵੀਂ ਏ ।
ਮਿਤੀ 22 ਅਪ੍ਰੈਲ 19 ...
0 Comments