ਆਪਣੇ ਸਕੂਲ ਦੇ ਮੁਖੀ ਨੂੰ 10ਵੀਂ ਤੇ 12ਵੀਂ ਦੀਆਂ ਸਪੈਸ਼ਲ ਕਲਾਸਾਂ ਲਗਾਉਣ ਵਾਸਤੇ ਬੇਨਤੀ ਪੱਤਰ ਲਿਖੋ ।
ਸੇਵਾ ਵਿਖੇ,
ਮਾਨਯੋਗ ਪਿੰਸੀਪਲ ਸਾਹਿਬ,
ਗੋ. ਬੁਆਇਜ ਹਾਇਰ ਸੈਕੰਡਰੀ ਸਕੂਲ,
ਚੰਦਰ ਨਗਰ, ਦਿੱਲੀ 51.
ਸ੍ਰੀ ਮਾਨ ਜੀ,
ਬੇਨਤੀ ਇਹ ਹੈ ਕਿ ਅਸੀਂ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਹਾਂ। ਸਾਡੇ ਇਸ ਵਰੇ ਬੋਰਡ ਦੇ ਸਲਾਨਾ ਇਮਤਿਹਾਨ ਸਿਰ ਤੇ ਹਨ ਲੇਕਿਨ ਸਾਡਾ ਕੋਰਸ ਅਜੇ ਪੂਰਾ ਨਹੀਂ ਹੋਇਆ ਹੈ। ਕਈ ਕਿਤਾਬਾਂ ਅਜੇ ਪੂਰੀਆਂ ਹੋਣ ਵਾਲੀਆਂ ਹਨ ।
ਇਸ ਲਈ ਆਪ ਅੱਗੇ ਸਨਿਮਰ ਬੇਨਤੀ ਇਹ ਹੈ ਕਿ ਆਪ ਜੀ ਸਾਡੇ ਸਾਰੇ ਵਿਦਿਆਰਥੀਆਂ ਦਾ ਭਵਿਖ ਵੇਖਦੇ ਹੋਏ 10ਵੀਂ ਤੇ 12 ਵੀਂ ਦੀਆਂ ਸਪੈਸ਼ਲ ਕਲਾਸਾਂ ਲਗਾਉਣ ਵਾਸਤੇ ਉਪਰਾਲਾ ਕਰਨ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਪ੍ਰਾਰਥੀ
ਸਮੂਹ ਵਿਦਿਆਰਥੀ
ਦਸਵੀਂ ਤੇ ਬਾਹਰਵੀਂ ਜਮਾਤ
0 Comments