ਸਕੂਲ ਦੀ ਪ੍ਰਿੰਸੀਪਲ ਨੂੰ ਆਪਣੇ ਸਕੂਲ ਵਿਚ ਫਰੈਂਡਲੀ ਮੈਚ ਕਰਾਉਣ ਵਾਸਤੇ ਬੇਨਤੀ ਪੱਤਰ ਲਿਖੋ ।
Principal nu apne school vich friendly match karaun vaste benti patra
ਸੇਵਾ ਵਿਖੇ,
ਮਾਨਯੋਗ ਪ੍ਰਿੰਸੀਪਲ ਸਾਹਿਬ
ਗੌਰਮਿੰਟ ਬੁਆਇਜ ਸੈਕੰਡਰੀ ਸਕੂਲ
ਰਾਜੌਰੀ ਗਾਰਡਨ, ਨਵੀਂ ਦਿੱਲੀ
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅਸੀਂ ਆਪਣੇ ਸਕੂਲ ਦੀ ਹਾਕੀ ਟੀਮ ਦਾ ਫਰੈਂਡਲੀ ਮੈਚ ਗੌ.ਬ.ਸੈਂ. ਸਕੂਲ ਚਾਂਦ ਨਗਰ ਦੀ ਹਾਕੀ ਦੀ ਟੀਮ ਨਾਲ ਕਰਾਉਣਾ ਚਾਹੁੰਦੇ ਹਾਂ ।
ਇਹ ਮੈਚ ਆਪਣੇ ਸਕੂਲ ਦੇ ਗਰਾਉਂਡ ਵਿਚ ਪੀ.ਟੀ.ਮਾਸਟਰ ਦੀ ਨਿਗਰਾਨੀ ਹੇਠ ਹੋਵੇਗਾ । ਇਸ ਦੇ ਮੁੱਖ ਮਹਿਮਾਨ ਆਪ ਜੀ ਹੋਵੋਗੇ ।
ਇਸ ਲਈ ਆਪ ਅੱਗੇ ਬੇਨਤੀ ਇਹ ਹੈ ਕਿ ਤੁਸੀਂ ਆਪਣੇ ਸਕੂਲ ਵਿਚ ਮੈਚ ਖੇਡਣ ਵਾਸਤੇ ਉਸ ਸਕੂਲ ਦੀ ਟੀਮ ਨੂੰ ਇਜਾਜਤ ਦੇਣ ਦੀ ਕ੍ਰਿਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ,
ਆਪ ਦੀ ਆਗਿਆਕਾਰੀ ਵਿਦਿਆਰਥੀ
ਰਾਜ ਕੁਮਾਰੀ
0 Comments