ਆਪਣੇ ਇਲਾਕੇ ਦੇ ਡਾਕੀਏ ਦੀ ਲਾਪ੍ਰਵਾਹੀ ਵਿਰੁੱਧ ਪੋਸਟ ਮਾਸ਼ਟਰ ਨੂੰ ਸ਼ਿਕਾਇਤ ਕਰੋ ।
ਸੇਵਾ ਵਿਖੇ
ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫਿਸ,
ਸ਼ਹਿਰ...
ਸ਼ੀਮਾਨ ਜੀ ,
ਮੈਂ ਆਪ ਅੱਗੇ ਇਸ ਬਿਨੈ-ਪੱਤਰ ਰਾਹੀਂ ਆਪਣੇ ਹੱਲੇ ਦੇ ਡਾਕੀਏ ਦੀ ਸ਼ਿਕਾਇਤ ਕਰਨੀ ਚਾਹੁੰਦਾ ਹਾਂ । ਮੈਂ ਉਸ ਨੂੰ ਮੂੰਹ ਨਾਲ ਬਹੁਤ ਵਾਰੀ ਕਿਹਾ ਹੈ। ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵੇ ਪਰ ਉਸ ਦੇ ਕੰਨਾਂ ਤੇ ਜੂੰ ਵੀ ਨਹੀਂ ਸਕਦੀ । ਅੱਕ ਕੇ ਮੈਂ ਆਪ ਅੱਗ ਸ਼ਿਕਾਇਤ ਕਰ ਰਿਹਾ ਹਾਂ । ਉਹ . ਸਾਡੇ ਮੁਹੱਲੇ ਵਿਚ ਕਦੇ ਵੀ ਡਾਕ ਸਮੇਂ ਸਿਰ ਨਹੀਂ ਵੰਡਦਾ । ਕਈ ਵਾਰ ਤਾਂ ਦੋਦੇ ਦਿਨਾਂ ਦੀ ਡਾਕ ਇਕੱਠੀ ਹੀ ਵੰਡਦਾ ਹੈ।
ਕਈ ਵਾਰ ਉਹ ਚਿੱਠੀਆਂ ਇਧਰ-ਉੱਧਰ ਗਲਤ ਲੋਕਾਂ ਨੂੰ ਦੇ ਜਾਂਦਾ ਹੈ ਤੇ ਕਦੇ ਗਲੀ ਵਿਚ ਖੇਡਦੇ ਬੱਚਿਆਂ ਨੂੰ ਹੀ ਚਿੱਠੀਆਂ ਫੜਾ ਕੇ ਤੁਰਦਾ ਬਣਦਾ ਹੈ, ਜੋ ਕਦੇ ਤਾਂ ਲੋਕਾਂ ਨੂੰ ਮਿਲਦੀਆਂ ਨਹੀਂ ਤੇ ਜੋ ਮਿਲ ਵੀ ਜਾਣ ਤਾਂ ਬਹੁਤ ਤਰ੍ਹਾਂ ਮੁਚੜੇ ਜਾਂ ਫਟੇ ਹਾਲ ਵਿਚ ਹੁੰਦੀਆਂ ਹਨ ਇਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਲ ਬਣਦੀ ਹੈ। ਪਰਸ ਨੂੰ ਨੌਕਰੀ ਲਈ ਇੰਟਰਵਿਊ ਦੀ ਇਕ ਚਿੱਠੀ ਆਈ ਸੀ, ਜੋ ਕਿ ਮੈਨੂੰ ਦੇ ਦਿਨ ਦੇਰ ਨਾਲ ਮਿਲੀ, ਜਿਸ ਕਰ ਕੇ ਮੈਂ ਆਪਣੀ ਇੰਟਰਵਿਊ ਨਾ ਦੇ ਸਕਿਆ । ਮੈਂ ਇਹ ਸ਼ਿਕਾਇਤ ਆਪਣੇ ਅਤੇ ਮੁਹੱਲੇ ਦੇ ਦੂਜੇ ਲੋਕਾਂ ਦੇ ਭਲੇ ਲਈ ਕਰ ਰਿਹਾ ਹਾਂ। ਮੇਰਾ ਇਸ ਡਾਕੀਏ ਨਾਲ ਕੋਈ ਨਿੱਜੀ ਵੈਰ ਨਹੀਂ ਹੈ।
ਮੈਂ ਆਸ ਕਰਦਾ ਹਾਂ ਕਿ ਆਪ ਮੇਰੇ ਇਸ ਪੱਤਰ ਵੱਲ ਧਿਆਨ ਦੇ ਕੇ ਇਸ ਡਾਕੀਏ ਨੂੰ ਤਾੜਨਾ ਕਰੋ ਕਿ ਉਹ ਧਿਆਨ ਨਾਲ ਪਤੇ ਪੜ ਕੇ ਡਾਕ ਦੀ ਸਮੇਂ ਸਿਰ ਵੰਡ ਕਰੇ ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸ ਪਾਤਰ,
ਰੋਲ ਨੂੰ ......
ਮਿਤੀ : 25 ਸਤੰਬਰ, 19 .....
0 Comments