Punjabi Letter on "Post Master nu Dakiye di Shikayat layi Patar", "ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਲਈ ਪੱਤਰ" Complete Punjabi Patra.

ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਲਈ ਪੱਤਰ 

Post Master nu Dakiye di Shikayat layi Patar


ਸੇਵਾ ਵਿਖੇ,

ਮਾਨਯੋਗ ਪੋਸਟ ਮਾਸਟਰ ਸਾਹਿਬ 

ਡਾਕਖਾਨਾ ਕ੍ਰਿਸ਼ਨਾ ਨਗਰ, ਹੋ

ਦਿੱਲੀ-51


ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਅਸੀਂ ਵਿਜਯ ਨਗਰ ਦੇ ਨਿਵਾਸੀ ਹਾਂ । ਸਾਡੇ ਇੱਥੇ ਡਾਕ ਵੰਡਣ ਦਾ ਕੰਮ ਮਹੇਸ਼ ਨਾਂ ਦਾ ਡਾਕੀਆ ਕਰਦਾ , ਹੈ । ਇਹ ਇਕ ਬਹੁਤ ਹੀ ਲਾਪ੍ਰਵਾਹ ਕਿਸਮ ਦਾ ਆਦਮੀ ਹੈ ।

ਇਹ ਸਾਡੀਆਂ ਚਿੱਠੀਆਂ ਨੂੰ ਬਾਹਰ ਹੀ ਸੁੱਟ ਜਾਂਦਾ ਹੈ । ਸਮੇਂ ਸਿਰ ਜ਼ਰੂਰੀ ਰਜਿਸਟਰੀਆਂ, ਮੁਨਿਆਰਡਰ ਵੀ ਨਹੀਂ ਪਹੁੰਚਦੇ। ਇਸ ਕਰਕੇ ਅਸੀਂ ਸਾਰੇ ਇਲਾਕਾ ਕੇ ਵਾਸੀ ਇਸ ਤੋਂ ਬਹੁਤ ਹੀ ਪਰੇਸ਼ਾਨ ਹਾਂ ।

ਇਸ ਲਈ ਆਪ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਇਸ ਦੇ ਖਿਲਾਫ ਯੋਗ ਕਾਰਵਾਈ ਕਰੋ ਤਾਂ ਜੋ ਇਹ ਆਪਣਾ ਕੰਮ ਠੀਕ ਢੰਗ ਨਾਲ ਕਰੇ ।

ਆਪ ਦੀ ਬੜੀ ਮਿਹਰਬਾਣੀ ਹੋਵੇਗੀ । 

ਧੰਨਵਾਦ । 

ਆਪ ਦੀ ਆਗਿਆਕਾਰੀ ਵਿਦਿਆਰਥੀ

ਦਿਨੇਸ਼ ਕੁਮਾਰ





Post a Comment

0 Comments